06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਕੂਲ ’ਚ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 19-07-2026
ਸਾਦਿਕ, 18 ਜੁਲਾਈ (ਆਰ.ਐਸ.ਧੁੰਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ਸੰਤ ਬਾਬਾ ਯੋਧਾ ਦਾਸ ਈਕੋ ਕਲੱਬ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਛਾਂਦਾਰ, ਫਲਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਕੈਂਪਸ ਨੂੰ ਹੋਰ ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੰਦਿਆਂ ਇੰਚਾਰਜ ਨਵਪ੍ਰੀਤ ਸਿੰਘ ਨੇ ਕਿਹਾ ਕਿ ਰੁੱਖ ਸਿਰਫ਼ ਹਰਿਆਲੀ ਨਹੀਂ ਸਗੋਂ ਜੀਵਨ ਦਾ ਆਧਾਰ ਹਨ। ਉਨ੍ਹਾਂ ਕਿਹਾ ਕਿ ਅੱਜ ਲਗਾਇਆ ਹੋਇਆ ਇਕ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ, ਠੰਢੀ ਛਾਂ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਬਣੇਗਾ। ਸੰਤ ਬਾਬਾ ਯੋਧਾ ਦਾਸ ਈਕੋ ਕਲੱਬ ਦੇ ਇੰਚਾਰਜ ਜੀਤੇਂਦਰ ਕੁਮਾਰ ਹੰਸ ਨੇ ਕਿਹਾ ਕਿ ਧਰਤੀ ਮਾਂ ਸਾਡੀ ਸਭ ਤੋਂ ਵੱਡੀ ਧਰੋਹਰ ਹੈ ਅਤੇ ਰੁੱਖ ਉਸ ਦੇ ਗਹਿਣੇ ਹਨ ਜੇਕਰ ਅਸੀਂ ਕੁਦਰਤ ਨੂੰ ਪਿਆਰ ਦੇਵਾਂਗੇ ਤਾਂ ਕੁਦਰਤ ਸਾਨੂੰ ਸਿਹਤ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੇ ਰੂਪ ਵਿੱਚ ਕਈ ਗੁਣਾ ਵਾਪਸ ਦੇਵੇਗੀ। ਉਨ੍ਹਾਂ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ, ਜਲ ਸੰਭਾਲ ਅਤੇ ਜੈਵ-ਵਿਭਿੰਨਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਡੀ.ਡੀ.ਓ. ਅਮਨਦੀਪ ਸਿੰਘ ਕਿੰਗਰਾ ਨੇ ਸਮੂਹ ਸਟਾਫ, ਈਕੋ ਕਲੱਬ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਸੇਖੋਂ, ਨਵਪ੍ਰੀਤ ਸਿੰਘ, ਅਮਨਦੀਪ ਸਿੰਘ ਕਿੰਗਰਾ, ਜੀਤੇਂਦਰ ਕੁਮਾਰ ਹੰਸ, ਗਗਨ ਨਰੂਲਾ, ਲਲਿਤ ਸ਼ਰਮਾ, ਗੁਰਮੀਤ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਧਰਮਿੰਦਰ ਭਟਨਾਗਰ, ਚਰਨਪ੍ਰੀਤ ਸਿੰਘ, ਜਸਕਰਨ ਸਿੰਘ, ਸਿਮਰਨਜੀਤ ਸਿੰਘ, ਦਵਿੰਦਰ ਕੁਮਾਰ, ਇੰਦੂ ਸ਼ਰਮਾ, ਪਿੰਕੀ ਰਾਣੀ, ਕੁਲਵਿੰਦਰ ਕੌਰ, ਸੁਖਪਾਲ ਕੌਰ, ਸ਼ੈਰੀ ਸੱਚਦੇਵਾ, ਮਨਜੀਤ ਕੌਰ, ਅਮਿਤਾ ਛਾਬੜਾ, ਉਪਾਸਨਾ ਗੋਇਲ, ਰੁਚੀ ਗਰਗ, ਪੂਨਮ ਰਾਣੀ, ਗੁਰਵੀਨ ਕੌਰ, ਸਰਬਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਰਟ ਕੰਪਲੈਕਸ ਵਿਚ 50 ਸਜਾਵਟੀ ਬੂਟੇ ਰਖਵਾਏ ਅਗਲੀ ਖ਼ਬਰ ਕੁਲਵੰਤ ਸਿੰਘ ਸੰਧੂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਨਿਯੁਕਤ
Ad Position 24
No active advertisement