06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕੋਰਟ ਕੰਪਲੈਕਸ ਵਿਚ 50 ਸਜਾਵਟੀ ਬੂਟੇ ਰਖਵਾਏ

Ad Position 21
No active advertisement
ਅਜੀਤ ਡੈਸਕ 19-07-2026
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਵਾਤਾਵਰਨ ਦੀ ਸੰਭਾਲ ਅਤੇ ਅਦਾਲਤੀ ਪ੍ਰੀਸਰ ਨੂੰ ਹਰਿਆ ਭਰਿਆ ਬਣਾਉਣ ਦੇ ਉਦੇਸ਼ ਨਾਲ ਇਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਐਡਵੋਕੇਟ ਨਵਜੋਤ ਸਿੰਘ ਵੈਹਨੀਵਾਲ ਵਲੋਂ ਸਥਾਨਕ ਕੋਰਟ ਕੰਪਲੈਕਸ ਦੇ ਬਲਾਕ-ਏ ਦੇ ਬਾਹਰ 50 ਗਮਲੇ ਸਜਾਵਟੀ ਪੌਦਿਆਂ ਸਮੇਤ ਰਖਵਾਏ ਗਏ। ਇਸ ਮੌਕੇ ਸਾਬਕਾ ਜੇਲ੍ਹ ਮੰਤਰੀ ਐਡਵੋਕੇਟ ਉਪਿੰਦਰ ਸ਼ਰਮਾ, ਲਖਬਿੰਦਰ ਸਿੰਘ ਗੋਲੇਵਾਲਾ, ਪਰਮਜੀਤ ਸਿੰਘ ਸੰਧੂ, ਬਲਦੇਵ ਰਾਜ ਵਾਟਸ, ਨੀਰ ਇੰਦਰ ਸਿੰਘ ਸੰਧੂ, ਅਵਨੀਤ ਕੰਗ, ਜਸਮੀਤ ਸਿੰਘ ਬਰਾੜ, ਨੀਲ ਕਮਲ ਵਾਟਸ, ਸੀਰ ਸੰਸਥਾ ਆਗੂ ਪ੍ਰਤੀਕ ਸੇਠੀ (ਲਵੀ), ਗੁਰਿੰਦੱਰਜੀਤ ਸਿੰਘ ਸੰਧੂ , ਦਿਲਮਨਪ੍ਰੀਤ ਸਿੰਘ, ਵਰਿੰਦਰ ਰਾਖੇਜਾ, ਐਡਵੋਕੇਟ ਕਲਰਕ ਗੁਰਸੇਵਕ ਸਿੰਘ ਜੈਤੋ, ਗੁਰਜੰਟ ਸਿੰਘ, ਪ੍ਰਕਾਸ਼ ਚੰਦ ਆਦਿ ਹਾਜ਼ਰ ਸਨ। ਸੰਸਥਾ ਸੀਰ ਫ਼ਰੀਦਕੋਟ ਨੇ ਐਡਵੋਕੇਟ ਵੈਹਨੀਵਾਲ ਦੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਥੇ ਦੱਸਣਯੋਗ ਹੈ ਕਿ ਨਵਜੋਤ ਸਿੰਘ ਵੈਹਨੀਵਾਲ ਸੀਨੀਅਰ ਐਡਵੋਕੇਟ ਸਵ: ਰਣਜੀਤ ਸਿੰਘ ਵੈਹਨੀਵਾਲ ਦੇ ਪੋਤਰੇ ਹਨ, ਜਿਨ੍ਹਾਂ ਦਾ ਫ਼ਰੀਦਕੋਟ ਪ੍ਰਤੀ ਅਤੇ ਸਮਾਜ ਪ੍ਰਤੀ ਬਹੁਤ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅੱਜ ਉਨ੍ਹਾਂ ਦੇ ਪੋਤਰੇ ਨਵਜੋਤ ਸਿੰਘ ਵੈਹਨੀਵਾਲ ਵਲੋਂ ਕੋਰਟ ਕੰਪਲੈਕਸ ਵਿਚ 50 ਦੇ ਕਰੀਬ ਗਮਲੇ ਲਗਾਏ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੇਂਦਰੀ ਸਕੇਲਾਂ ਦੀਆਂ ਕਾਪੀਆਂ ਸਾੜ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰ... ਅਗਲੀ ਖ਼ਬਰ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਕੂਲ ’ਚ ਬੂਟੇ ਲਗਾਏ
Ad Position 24
No active advertisement