ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਮੁਕਤੀਸਰ ਵੈੱਲਫ਼ੇਅਰ ਕਲੱਬ (ਰਜਿ.) ਵਲੋਂ ਸੰਧੂ ਹਸਪਤਾਲ ਬਲੱਡ ਸੈਂਟਰ ਦੇ ਸਹਿਯੋਗ ਨਾਲ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿੱਕੀ ਗੁੰਬਰ, ਰਾਜ ਕੁਮਾਰ ਮੇਲੂ ਭਟੇਜਾ ਭਾਜਪਾ ਆਗੂ, ਸਮਾਜ ਸੇਵੀ ਅਸ਼ੋਕ ਕੁਮਾਰ ਚੁੱਘ, ਵਪਾਰ ਮੰਡਲ ਦੇ ਪ੍ਰਧਾਨ ਬੰਟੀ ਖੇੜਾ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਪਹੁੰਚੀਆਂ। ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਆਏ ਮਹਿਮਾਨਾਂ ਅਤੇ ਖ਼ੂਨਦਾਨੀਆਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸਟੇਜ ਦੀ ਭੂਮਿਕਾ ਹੈਲਥ ਇੰਸਪੈਕਟਰ ਲਾਲ ਚੰਦ ਵਲੋਂ ਨਿਭਾਈ ਗਈ। ਕੈਂਪ ਵਿਚ 101 ਲੋਕਾਂ ਵਲੋਂ ਖ਼ੂਨਦਾਨ ਕੀਤਾ ਗਿਆ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸੰਸਥਾ ਵਲੋਂ ਲਗਾਤਾਰ ਸਮਾਜ ਸੇਵਾ ਭਲਾਈ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੇ ਕਿਹਾ ਕਿ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਜੋ ਅੱਜ ਖ਼ੂਨਦਾਨ ਕੈਂਪ ਲਾਇਆ ਗਿਆ ਹੈ, ਇਹ ਬਹੁਤ ਹੀ ਵਧੀਆ ਸਮਾਜ ਸੇਵਾ ਦਾ ਕੰਮ ਹੈ। ਇਸ ਮੌਕੇ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਲਈ ਜੋ ਲੱਕੀ ਡਰਾਅ ਕੱਢਿਆ ਗਿਆ ਸੀ, ਉਨ੍ਹਾਂ ਵਿਚ 3 ਐੱਲ.ਈ.ਡੀ. ਸੁਖਵਿੰਦਰ ਸਿੰਘ, ਸੰਨੀ ਕੁਮਾਰ, ਲਾਡੀ ਸਿੰਘ ਅਤੇ 4 ਡਿੱਨਰ ਸੈਟ ਜਸਮੇਲ ਸਿੰਘ, ਬੱਬੂ, ਕੰਚਨ, ਗੁਰਪ੍ਰੀਤ ਸਿੰਘ ਅਤੇ 5 ਪ੍ਰੈੱਸਾਂ ਗੌਰਵ ਕੁਮਾਰ, ਅਨਮੋਲ ਸਿਡਾਨਾ, ਜਗਦੀਸ਼, ਯਾਦਵਿੰਦਰ, ਮਨਜੀਤ ਕੌਰ ਅਤੇ 10 ਸਮਾਰਟ ਘੜੀਆਂ ਗਗਨਦੀਪ ਸਿੰਘ, ਇੰਦਰਜੀਤ ਅਰੋੜਾ, ਜਗਸੀਰ ਸਿੰਘ, ਕੇਵਲ ਸਿੰਘ, ਰਿਹਾਨ ਗਰਗ, ਯਸ਼ ਗੋਇਲ, ਰਜਨੀ ਸਿੰਗਲਾ, ਕ੍ਰਿਸ਼ਨ, ਕਰਨਵੀਰ ਸਿੰਘ, ਅਜੇ ਕੁਮਾਰ ਆਦਿ ਦੇ ਇਨਾਮ ਕੱਢੇ ਗਏ। ਅੰਤ ਵਿਚ ਬਲੱਡ ਬੈਂਕ ਸੈਂਟਰ ਦੇ ਮੁਖੀ ਸੰਦੀਪ ਸਿੰਘ ਅਤੇ ਹਰਦੀਪ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਡਾ. ਵਿਜੇ ਬਜਾਜ, ਡਾ. ਵਿਜੇ ਸੁਖੀਜਾ, ਓਮ ਪ੍ਰਕਾਸ਼, ਦੀਪਾਂਸ਼ੂ ਕੁਮਾਰ, ਮਨਦੀਪ ਖੁਰਾਣਾ, ਮਦਨ ਲਾਲ, ਨਵਦੀਪ ਸਿੰਘ, ਸੁਨੀਲ ਕੁਮਾਰ ਘੁੰਗਰੂ, ਬਿਕਰਮਜੀਤ ਸਿੰਘ, ਇੰਦਰਜੀਤ ਅਰੋੜਾ, ਗੁਰਪ੍ਰੀਤ ਸਿੰਘ, ਇੰਦਰਾਨ ਸਿੰਘ, ਗੌਤਮ ਕੁਮਾਰ, ਨਰੇਸ਼ ਕਾਂਤੀ, ਲਵਿਸ਼ ਸੈਨ, ਸਤਵੀਰ ਕੁਮਾਰ, ਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਰਾਜ ਕੁਮਾਰ, ਪਵਨ ਕੁਮਾਰ, ਪਵਿੱਤਰ ਸਿੰਘ, ਗਗਨ ਅਹੂਜਾ, ਭੁਪਿੰਦਰ ਸਿੰਘ, ਰਮਨ ਕੁਮਾਰ, ਰੋਹਿਤ ਕੁਮਾਰ, ਅਮਰਜੀਤ ਸਿੰਘ, ਨਵਦੀਪ ਸਿੰਘ, ਗੁਰਮੰਦਰ ਸਿੰਘ ਚਹਿਲ, ਈਸ਼ਾਨ ਕੁਮਾਰ, ਸ਼ਿਵਮ ਕੁਮਾਰ, ਸੰਜੀਵ ਕੁਮਾਰ, ਹਰਪਿੰਦਰ ਸਿੰਘ ਭਿੰਦਾ, ਰੀਦਮ ਬਜਾਜ, ਜਸਕੀਰਤ ਸਿੰਘ ਤੋਂ ਇਲਾਵਾ ਸਾਗਰ ਰਹੇਜਾ ਆਦਿ ਹਾਜ਼ਰ ਸਨ।