08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਿਧਾਇਕ ਡਿੰਪੀ ਢਿੱਲੋਂ ਨੇ ਮਹਿਲਾ ਸਖੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-07-2026
ਦੋਦਾ, 20 ਜੁਲਾਈ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਟੀਮ ਸਮੇਤ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਘਰ-ਘਰ ਜਾ ਕੇ ਫਾਰਮ ਭਰਨ ਵਾਲੀਆਂ ਮਹਿਲਾ ਸਖੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਧਾਇਕ ਡਿੰਪੀ ਢਿੱਲੋਂ ਨੇ ਕਿਹਾ ਕਿ ਹਲਕੇ ਅੰਦਰ ਲੋਕ ਭਲਾਈ ਸੇਵਾਵਾਂ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ, ਜਿਸ ਤਹਿਤ ਉਕਤ ਮਹਿਲਾਵਾਂ ਵਲੋਂ ਮਿਹਨਤ ਕਰਕੇ ਸਾਰੀਆਂ ਮਾਵਾਂ ਤੇ ਭੈਣਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਘਰ ਤੱਕ ਪਹੁੰਚਾਉਣ ਅਤੇ ਵੱਧ ਤੋਂ ਵੱਧ ਯੋਗ ਪਰਿਵਾਰਾਂ ਨੂੰ ਇੰਨ੍ਹਾਂ ਦਾ ਲਾਭ ਦਿਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਸਰਪੰਚ ਸਵਰਨ ਕੌਰ, ਸੂਬੇਦਾਰ ਭਾਗ ਸਿੰਘ, ਸਰਦੂਲ ਸਿੰਘ ਮੈਂਬਰ, ਵਿਜੇਪਾਲ ਸਿੰਘ, ਸਿਕੰਦਰ ਸਿੰਘ ਬਰਾੜ, ਭਿੰਦਾ ਗਰੋਵਰ, ਇਕਬਾਲ ਬਰਾੜ, ਬੱਬੀ ਬਰਾੜ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਅਤੇ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੱਕਾਂਵਾਲੀ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਅੰਗ ਗਲੀ ’ਚ ਖਿਲਰੇ ਮਿਲੇ ਅਗਲੀ ਖ਼ਬਰ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਖ਼ੂਨਦਾਨ ਕੈਂਪ ਲਗਾਇਆ
Ad Position 24