ਕੋਟਕਪੂਰਾ, 22 ਜੁਲਾਈ (ਮੋਹਰ ਸਿੰਘ ਗਿੱਲ)-ਪਿੰਡ ਬੀੜ ਸਿੱਖਾਂ ਵਾਲਾ ਵਿਖੇ ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਵਾਈਸ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੋਹੜ ਸਿੰਘ ਘਾਰੂ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਬੋਹੜ ਸਿੰਘ ਘਾਰੂ ਨੇ ਕਿਹਾ ਕਿ ਇਕ ਰੁੱਖ ਲਾਉਣ ਨਾਲ ਸੌ ਸੁੱਖ ਪ੍ਰਾਪਤ ਹੁੁੰਦਾ ਹੈ। ਇਸ ਨਾਲ ਆਕਸੀਜਨ ਮਿਲਦੀ ਹੈ ਅਤੇ ਵਾਤਾਵਰਨ ਸਾਫ਼-ਸੁਥਰਾ ਹੁੰਦਾ ਹੈ। ਇਸ ਮੌਕੇ ਹੈਡ ਟੀਚਰ ਰਾਜ ਰਾਣੀ, ਗੁਰਸੀਰ ਕੌਰ, ਜਸਪਾਲ ਕੌਰ, ਨਰਿੰਦਰ ਕੌਰ, ਮਾਇਆ ਕੌਰ, ਮਲਕੀਤ ਕੌਰ, ਗੁਰਵਿੰਦਰ ਕੌਰ ਚੇਅਰਮੈਨ, ਮਨਜਿੰਦਰ ਕੌਰ, ਮੋਦਨ ਸਿੰਘ ਸਾਬਕਾ ਮੈਂਬਰ, ਮਨਜੀਤ ਕੌਰ, ਗੁਰਜੰਟ ਸਿੰਘ, ਬੀਰ ਸਿੰਘ, ਜੱਗਾ ਸਿੰਘ ਸਮੇਤ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।