02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਤਾਂ ਕਿ ਬਰਸਾਤਾਂ ਵਿਚ ਰਹੇ ਘਰ ਸਾਫ ਸੁਥਰਾ

Ad Position 21
No active advertisement
ਅਜੀਤ ਡੈਸਕ 23-07-2026

 ਬਰਸਾਤ ਦਾ ਮੌਸਮ ਜਿੰਨਾ ਚੰਗਾ ਲਗਦਾ ਹੈ, ਓਨਾ ਹੀ ਚੁਣੌਤੀਆਂ ਭਰਿਆ ਹੁੰਦਾ ਹੈ। ਬਾਹਰ ਤੋਂ ਆਉਣ ਵਾਲਾ ਚਿੱਕੜ, ਲਗਾਤਾਰ ਬਣੀ ਰਹਿਣ ਵਾਲੀ ਨਮੀ, ਸਲ੍ਹਾਬ, ਬਦਬੂ, ਮੱਛਰ-ਮੱਖੀਆਂ, ਬਰਸਾਤ ਦੇ ਦਿਨਾਂ ਦੀ ਇਕ ਨਹੀਂ ਅਨੇਕ ਸਮੱਸਿਆਵਾਂ ਹੁੰਦੀਆਂ ਹਨ। ਕੱਪੜੇ ਮੁਸ਼ਕਿਲ ਨਾਲ ਸੁੱਕਦੇ ਹਨ ਪਰ ਜ਼ਰਾ ਜਿੰਨੀ ਬੇਧਿਆਨੀ ਨਾਲ ਤੁਰੰਤ ਗਿੱਲੇ ਹੋ ਜਾਂਦੇ ਹਨ। ਇਸ ਤਰ੍ਹਾਂ ਬਰਸਾਤ ਦੇ ਦਿਨਾਂ ਵਿਚ ਘਰ ਦੀ ਸਾਫ਼-ਸਫ਼ਾਈ ਜੇਕਰ ਥੋੜ੍ਹੀ ਜਿਹੀ ਯੋਜਨਾ ਨਾਲ ਨਾ ਕੀਤੀ ਜਾਵੇ ਤਾਂ ਸਿਰਦਰਦੀ ਹੋ ਸਕਦੀ ਹੈ। ਜਾਣਕਾਰ ਕਹਿੰਦੇ ਹਨ ਕਿ ਬਰਸਾਤਾਂ ਵਿਚ ਸਫ਼ਾਈ ਦਾ ਉਦੇਸ਼ ਸਿਰਫ਼ ਧੂੜ ਹਟਾਉਣਾ ਨਹੀਂ ਹੋਣਾ ਚਾਹੀਦਾ, ਸਗੋਂ ਨਮੀ ਨੂੰ ਕੰਟਰੋਲ ਕਰਨਾ ਵੀ ਹੋਣਾ ਚਾਹੀਦਾ। ਸੰਕ੍ਰਮਣ ਫੈਲਾਉਣ ਵਾਲੇ ਜੀਵਾਣੂਆਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਕ ਵਾਰ ਇਨ੍ਹਾਂ ਦਾ ਘਰ 'ਤੇ ਹਮਲਾ ਹੋ ਜਾਵੇ ਤਾਂ ਘਰ ਵਿਚ ਤਾਜ਼ਗੀ ਬਣਾਈ ਰੱਖਣਾ ਮੁਸ਼ਕਿਲ ਹੁੰਦਾ ਹੈ। ਇਹੀ ਸਭ ਕਾਰਨ ਹਨ ਕਿ ਬਰਸਾਤ ਦੇ ਦਿਨਾਂ ਵਿਚ ਘਰ ਦੀ ਸਫ਼ਾਈ ਸਿਰਫ਼ ਮਿਹਨਤ ਦਾ ਕੰਮ ਨਹੀਂ ਹੈ, ਸਗੋਂ ਸਮਾਰਟਨੈੱਸ ਦਾ ਵੀ ਕੰਮ ਹੈ।
ਸਭ ਤੋਂ ਪਹਿਲਾਂ ਘਰ ਦੇ ਮੁੱਖ ਦੁਆਰ 'ਤੇ ਧਿਆਨ ਦਿਓ। ਬਰਸਾਤ ਦੇ ਦਿਨਾਂ ਵਿਚ ਜ਼ਿਆਦਾਤਰ ਗੰਦਗੀ ਘਰ ਦੇ ਬਾਹਰ ਤੋਂ ਆਉਂਦੀ ਹੈ ਅਤੇ ਇਹ ਮੁੱਖ ਦੁਆਰ ਤੋਂ ਘਰ ਦੇ ਅੰਦਰ ਘੁੰਮਦੀ ਹੈ। ਇਸ ਲਈ ਉਸ ਨੂੰ ਉਥੇ ਰੋਕ ਦਿਓ। ਮਤਲਬ ਘਰ ਦੇ ਮੁੱਖ ਦੁਆਰ 'ਤੇ ਬਰਸਾਤ ਦੇ ਦਿਨਾਂ ਵਿਚ ਬਹੁਤ ਚੰਗੀ ਗੁਣਵੱਤਾ ਵਾਲੇ ਡੋਰ ਮੈਟ ਰੱਖਣੇ ਚਾਹੀਦੇ, ਜੋ ਬਾਹਰ ਤੋਂ ਆਉਣ ਵਾਲੀ ਸਾਰੀ ਗੰਦਗੀ ਨੂੰ ਉਥੇ ਰੋਕ ਲੈਣ। ਪਰ ਜ਼ਿਆਦਾਤਰ ਲੋਕ ਘਰ ਦੇ ਬਾਹਰੀ ਦਰਵਾਜ਼ੇ 'ਤੇ ਹਲਕਾ ਜਿਹਾ ਡੋਰ ਮੈਟ ਪਾ ਦਿੰਦੇ ਹਨ, ਜੋ ਗੰਦਗੀ ਸੋਕਣ ਦੀ ਬਜਾਏ ਖ਼ੁਦ ਹੀ ਤੁਰੰਤ ਗਿੱਲਾ ਹੋ ਜਾਂਦਾ ਹੈ। ਇਸ ਨਾਲ ਗੰਦਗੀ ਰੁਕਣ ਦੀ ਬਜਾਏ ਹੋਰ ਵਧ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿਚ ਫਰਸ਼ ਦੀ ਸਫ਼ਾਈ ਰੋਜ਼ ਕਰਨੀ ਚਾਹੀਦੀ ਅਤੇ ਇਨ੍ਹੀਂ ਦਿਨੀਂ ਸਿਰਫ਼ ਪਾਣੀ ਨਾਲ ਪੋਚਾ ਨਹੀਂ ਲਗਾਉਣਾ ਚਾਹੀਦਾ, ਕੀਟਾਣੂਨਾਸ਼ੀ ਜਾਂ ਕੁਦਰਤੀ ਕਲੀਨਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹੀਂ ਦਿਨੀਂ ਗਿੱਲਾ ਪੋਚਾ ਲਗਾਉਣ ਨਾਲ ਫਰਸ਼ ਨਮ ਰਹਿੰਦਾ ਹੈ, ਜਿਸ ਨਾਲ ਤਿਲਕਣ ਦਾ ਡਰ ਤਾਂ ਰਹਿੰਦਾ ਹੀ ਹੈ, ਕੀਟਾਣੂ ਵੀ ਬਣੇ ਰਹਿੰਦੇ ਹਨ। ਨਾਲ ਹੀ ਇਸ ਨਾਲ ਸਲ੍ਹਾਬ ਵੀ ਪੈਦਾ ਹੁੰਦੀ ਹੈ। ਇਸ ਲਈ ਮਾਈਕ੍ਰੋ ਫਾਈਬਰ ਪੋਚਾ ਇਸ ਮੌਸਮ ਵਿਚ ਜ਼ਿਆਦਾ ਬਿਹਤਰ ਹੁੰਦਾ ਹੈ।
ਇਨ੍ਹੀਂ ਦਿਨੀਂ ਇਲੈਕਟ੍ਰਾਨਿਕ ਉਪਕਰਨਾਂ ਦੀ ਸਫ਼ਾਈ ਵੀ ਜ਼ਰੂਰੀ ਹੈ-ਟੀ.ਵੀ., ਲੈਪਟਾਪ, ਰਿਮੋਟ, ਮੋਬਾਈਲ ਅਤੇ ਸਵਿੱਚ ਬੋਰਡ 'ਤੇ ਧੂੜ ਤੇ ਨਮੀ ਜਮ੍ਹਾਂ ਹੋ ਜਾਂਦੀ ਹੈ, ਇਨ੍ਹਾਂ ਨੂੰ ਸੁੱਕੇ ਮਾਈਕ੍ਰੋ ਫਾਈਬਰ ਕੱਪੜੇ ਨਾਲ ਲਗਾਤਾਰ ਸਾਫ਼ ਕਰੋ ਅਤੇ ਗਿੱਲੇ ਕੱਪੜੇ ਦੀ ਵਰਤੋਂ ਕਰਨ ਤੋਂ ਬਚੋ। ਇਹ ਪੂਰੇ ਪਰਿਵਾਰ ਦੀ ਸਿਹਤ ਨਾਲ ਵੀ ਜੁੜਿਆ ਮਾਮਲਾ ਹੈ। ਥੋੜ੍ਹੀ ਜਿਹੀ ਸਾਵਧਾਨੀ, ਲਗਾਤਾਰ ਸਫ਼ਾਈ ਅਤੇ ਨਮੀ 'ਤੇ ਕੰਟਰੋਲ ਤੁਹਾਨੂੰ ਸਲ੍ਹਾਬ, ਐਲਰਜੀ, ਡੇਂਗੂ, ਮਲੇਰੀਆ ਅਤੇ ਦੂਜੇ ਕਈ ਤਰ੍ਹਾਂ ਦੇ ਸੰਕ੍ਰਮਣਾਂ ਤੋਂ ਬਚਾ ਦੇਵੇਗਾ।

Ad Position 22
No active advertisement
ਪਿਛਲੀ ਖ਼ਬਰ ਬਰਸਾਤਾਂ ਵਿਚ ਜੁੱਤੀਆਂ-ਚੱਪਲਾਂ ਦੀ ਦੇਖਭਾਲ ਅਗਲੀ ਖ਼ਬਰ ਬੀੜ ਸਿੱਖਾਂ ਵਾਲਾ ’ਚ ਵਾਤਵਰਨ ਦੇ ਬਚਾਅ ਹਿਤ ਬੂਟੇ ਲਗਾਏ
Ad Position 24
No active advertisement