02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਰਸਾਤਾਂ ਵਿਚ ਜੁੱਤੀਆਂ-ਚੱਪਲਾਂ ਦੀ ਦੇਖਭਾਲ

Ad Position 21
No active advertisement
ਅਜੀਤ ਡੈਸਕ 23-07-2026

ਸਹੀ ਜੁੱਤੀਆਂ ਚੁਣੋ : ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਰਸਾਤ ਦੇ ਦਿਨਾਂ ਲਈ ਬਰਸਾਤ ਦੇ ਅਨੁਸਾਰ ਸਹੀ ਜੁੱਤੀਆਂ ਚੁਣੋ। ਮੌਨਸੂਨ ਵਿਚ ਚਮੜੇ ਦੀਆਂ ਜੁੱਤੀਆਂ ਪਾਉਣ ਤੋਂ ਜਿੰਨਾ ਸੰਭਵ ਹੋਵੇ ਬਚਣਾ ਚਾਹੀਦਾ, ਕਿਉਂਕਿ ਲੈਦਰ ਪਾਣੀ ਛੇਤੀ ਸੋਕਦਾ ਹੈ, ਇਸ ਨਾਲ ਉਹ ਤੁਰੰਤ ਬਦਰੰਗ ਹੋ ਜਾਂਦਾ ਹੈ। ਉਹ ਸਖ਼ਤ ਵੀ ਹੋ ਜਾਂਦਾ ਹੈ ਅਤੇ ਕਈ ਵਾਰ ਫਟ ਵੀ ਜਾਂਦਾ ਹੈ। ਜਦਕਿ ਇਨ੍ਹੀਂ ਦਿਨੀਂ ਪੀ.ਵੀ.ਸੀ., ਈ.ਵੀ.ਏ. ਫਾਮ, ਰਬੜ, ਛੇਤੀ ਸੁੱਕਣ ਵਾਲੇ ਸਿੰਥੈਟਿਕ ਮਟੀਰੀਅਲ ਦੀਆਂ ਜੁੱਤੀਆਂ ਅਤੇ ਸੈਂਡਲ ਪਾਉਣ ਲਈ ਸਹੀ ਬਦਲ ਹੁੰਦਾ ਹੈ। ਇਹ ਜੁੱਤੀਆਂ ਹਲਕੀਆਂ ਹੁੰਦੀਆਂ ਹਨ, ਛੇਤੀ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਫਿਸਲਣ ਦੀ ਸੰਭਾਵਨਾ ਵੀ ਘੱਟ ਰਹਿੰਦੀ ਹੈ। ਪਰ ਇਨ੍ਹਾਂ ਜੁੱਤੀਆਂ ਦੇ ਨਾਲ ਵੀ ਇਕ ਗੱਲ ਹਮੇਸ਼ਾ ਧਿਆਨ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਬਾਹਰ ਤੋਂ ਘਰ ਆਓ, ਤਾਂ ਜੁੱਤੀਆਂ ਨੂੰ ਬਿਨਾਂ ਸਾਫ਼ ਕੀਤੇ ਕਦੀ ਰੈਕ ਵਿਚ ਨਹੀਂ ਰੱਖਣਾ ਚਾਹੀਦਾ। ਜੇਕਰ ਜੁੱਤੀਆਂ ਗੰਦੀਆਂ ਹੋ ਗਈਆਂ ਹਨ ਤਾਂ ਸਭ ਤੋਂ ਪਹਿਲਾਂ ਸਾਫ਼ ਪਾਣੀ ਨਾਲ ਉਨ੍ਹਾਂ ਦਾ ਚਿੱਕੜ ਹਟਾਓ, ਫਿਰ ਮੁਲਾਇਮ ਕੱਪੜੇ ਜਾਂ ਬਰੁਸ਼ ਨਾਲ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਜੁੱਤੀਆਂ ਨੂੰ ਸਾਫ਼ ਅਤੇ ਸੁਕਾ ਕੇ ਹੀ ਰੈਕ ਵਿਚ ਰੱਖਣਾ ਚਾਹੀਦਾ। ਜੇਕਰ ਜੁੱਤੀਆਂ 'ਤੇ ਦਾਗ਼ ਰਹਿ ਜਾਣ ਤਾਂ ਇਨ੍ਹਾਂ ਨੂੰ ਹਲਕੇ ਸਾਬਣ ਵਾਲੇ ਪਾਣੀ ਨਾਲ ਸਾਫ਼ ਕਰ ਲੈਣਾ ਚਾਹੀਦਾ। ਜੇਕਰ ਲੰਮੇ ਸਮੇਂ ਤੱਕ ਜੁੱਤੀਆਂ ਗੰਦੀਆਂ ਹੋਣ ਤਾਂ ਸਾਫ਼ ਕਰਨਾ ਚਾਹੀਦਾ, ਇਹ ਨਹੀਂ ਸੋਚਣਾ ਕਿ ਬਾਅਦ ਵਿਚ ਕਰ ਲਵਾਂਗੇ। ਜੇਕਰ ਲੰਮੇ ਸਮੇਂ ਤੱਕ ਜੁੱਤੀਆਂ ਵਿਚ ਗੰਦਗੀ ਲੱਗੀ ਰਹਿੰਦੀ ਹੈ ਤਾਂ ਜੁੱਤੀਆਂ ਦਾ ਰੰਗ ਅਤੇ ਕੱਪੜੇ ਦੋਵੇਂ ਖ਼ਰਾਬ ਹੋ ਜਾਂਦੇ ਹਨ।
ਧੁੱਪ ਨਹੀਂ ਹਵਾ ਵਿਚ ਸੁਕਾਓ : ਬਰਸਾਤ ਵਿਚ ਜਦੋਂ ਜੁੱਤੀਆਂ ਭਿੱਜ ਜਾਣ ਤਾਂ ਉਨ੍ਹਾਂ ਨੂੰ ਤੇਜ਼ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ। ਸਗੋਂ ਜ਼ਿਆਦਾਤਰ ਲੋਕ ਇਹੀ ਆਮ ਗ਼ਲਤੀ ਕਰਦੇ ਹਨ। ਯਾਦ ਰੱਖੋ ਤੇਜ਼ ਧੁੱਪ ਜਾਂ ਹੀਟਰ ਦੀ ਗਰਮੀ ਜੁੱਤੀਆਂ ਦੀ ਗੂੰਦ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਇਨ੍ਹਾਂ ਦਾ ਆਕਾਰ ਵੀ ਵਿਗੜ ਸਕਦਾ ਹੈ। ਹਫ਼ਤੇ ਵਿਚ ਇਕ ਜਾਂ ਦੋ ਵਾਰ ਉਨ੍ਹਾਂ ਵਿਚ ਬੇਕਿੰਗ ਸੋਢਾ ਛਿੜਕ ਕੇ ਰਾਤ ਭਰ ਛੱਡ ਦਿਓ ਅਤੇ ਸਵੇਰੇ ਝਾੜ ਦਿਓ। ਚਾਹੋ ਤਾਂ ਐਂਟੀ-ਫੰਗਲ, ਫੁੱਟ ਪਾਊਡਰ ਜਾਂ ਸ਼ੂ-ਡਿਓਡੋਰਾਈਜ਼ਰ ਦੀ ਵੀ ਵਰਤੋਂ ਕਰ ਸਕਦੇ ਹੋ।
ਜੁੱਤੀਆਂ ਨੂੰ ਹਵਾਦਾਰ ਰੈਕ ਵਿਚ ਰੱਖੋ : ਮੌਨਸੂਨ ਵਿਚ ਜੁੱਤੀਆਂ ਨੂੰ ਬੰਦ ਪਲਾਸਟਿਕ ਬੈਗ ਵਿਚ ਰੱਖਣ ਤੋਂ ਬਚੋ। ਇਸ ਨਾਲ ਨਮੀ ਅੰਦਰ ਹੀ ਫਸ ਕੇ ਰਹਿ ਜਾਂਦੀ ਹੈ ਅਤੇ ਫਿਰ ਇਸ ਤੋਂ ਜੁੱਤੀਆਂ ਵਿਚ ਉੱਲੀ ਲਗ ਜਾਂਦੀ ਹੈ। ਇਸ ਲਈ ਬਰਸਾਤ ਦੇ ਦਿਨਾਂ ਵਿਚ ਜੁੱਤੀਆਂ ਨੂੰ ਸੁੱਕੇ ਅਤੇ ਹਵਾਦਾਰ ਰੈਕ ਵਿਚ ਹੀ ਰੱਖੋ। ਸਿਲਕਾ ਜ਼ੈੱਲ ਦੇ ਛੋਟੇ ਪੈਕੇਟ ਜਾਂ ਨਮੀ ਸੋਕਣ ਵਾਲੇ ਉਤਪਾਦ ਵੀ ਜੁੱਤੀਆਂ ਵਾਲੀ ਅਲਮਾਰੀ ਵਿਚ ਇਨ੍ਹੀਂ ਦਿਨੀਂ ਰੱਖੇ ਜਾ ਕਦੇ ਹਨ। ਇਕ ਗੱਲ ਦਾ ਹੋਰ ਧਿਆਨ ਰੱਖੋ ਜੁੱਤੀਆਂ ਸੁੰਦਰ ਹੋਣ, ਇਹ ਤਾਂ ਠੀਕ ਹੈ ਪਰ ਉਨ੍ਹਾਂ ਦੀ ਸੁੰਦਰਤਾ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹ ਮਜ਼ਬੂਤ ਅਤੇ ਸੁਰੱਖਿਅਤ ਹੋਣ। ਇਸ ਲਈ ਬਰਸਾਤ ਦੇ ਮੌਸਮ ਵਿਚ ਇਸ ਤਰ੍ਹਾਂ ਦੀਆਂ ਜੁੱਤੀਆਂ ਚੁਣੋ, ਜਿਨ੍ਹਾਂ ਦੇ ਸੋਲ 'ਤੇ ਚੰਗੀ ਪਕੜ ਹੋਵੇ, ਘਿਸੇ ਹੋਏ ਸੋਲ ਵਾਲੇ ਜੁੱਤੀਆਂ ਬਰਸਾਤ ਵਿਚ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ। ਜੇਕਰ ਸੋਲ ਘਸ ਗਿਆ ਹੈ ਤਾਂ ਸਮਾਂ ਰਹਿੰਦੇ ਉਸ ਨੂੰ ਬਦਲ ਲੈਣਾ ਚਾਹੀਦਾ। ਇਨ੍ਹਾਂ ਜੁੱਤੀਆਂ ਨੂੰ ਹੱਥ ਨਾਲ ਹਲਕੇ ਸਰਫ਼ ਨਾਲ ਸਾਫ਼ ਕਰੋ ਅਤੇ ਹਵਾ ਵਿਚ ਸੁਕਾਓ।
ਇਸ ਤਰ੍ਹਾਂ ਦੀ ਥੋੜ੍ਹੀ ਜਿਹੀ ਸਾਵਧਾਨੀ ਵਰਤੋਗੇ ਤਾਂ ਬਰਸਾਤ ਦਾ ਮੌਸਮ ਜੁੱਤੀਆਂ ਅਤੇ ਚੱਪਲਾਂ ਲਈ ਦੁਸ਼ਮਣ ਸਾਬਤ ਨਹੀਂ ਹੋਵੇਗਾ। ਥੋੜ੍ਹੀ ਜਿਹੀ ਸਮਝਦਾਰੀ, ਲਗਾਤਾਰ ਸਫ਼ਾਈ ਅਤੇ ਸਹੀ ਸਟੋਰਜ਼ ਨਾਲ ਮਹਿੰਗੀਆਂ ਤੋਂ ਮਹਿੰਗੀਆਂ ਜੁੱਤੀਆਂ ਵੀ ਇਨ੍ਹੀਂ ਦਿਨੀਂ ਪਾਈਆਂ ਜਾ ਸਕਦੀਆਂ ਹਨ। ਉਂਝ ਵੀ ਕਹਿੰਦੇ ਹਨ ਕਿ ਪਹਿਰਾਵਾ ਕਿੰਨਾ ਚੰਗਾ ਹੋਵੇ, ਪਰ ਵਿਅਕਤੀ ਦੀ ਅਸਲੀ ਸ਼ਾਨ ਤਾਂ ਚੰਗੀਆਂ ਜੁੱਤੀਆਂ ਤੋਂ ਹੀ ਹੁੰਦੀ ਹੈ। ਇਸ ਲਈ ਜੁੱਤੀਆਂ ਤਾਂ ਚੰਗੀਆਂ ਹੋਣੀਆਂ ਹੀ ਚਾਹੀਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਕੰਧਾਂ ਨੂੰ ਕਿਤਾਬਾਂ ਬਣਾਉਣ ਵਾਲੀ ਰੂਬਲ ਨਾਗੀ ਨੇ ਸਿੱਖਿਆ ਦੀ ਦੁਨੀਆ ਵਿਚ ਲਿਖਿਆ ਇਤਿਹਾਸ ਅਗਲੀ ਖ਼ਬਰ ਤਾਂ ਕਿ ਬਰਸਾਤਾਂ ਵਿਚ ਰਹੇ ਘਰ ਸਾਫ ਸੁਥਰਾ
Ad Position 24
No active advertisement