02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕੰਧਾਂ ਨੂੰ ਕਿਤਾਬਾਂ ਬਣਾਉਣ ਵਾਲੀ ਰੂਬਲ ਨਾਗੀ ਨੇ ਸਿੱਖਿਆ ਦੀ ਦੁਨੀਆ ਵਿਚ ਲਿਖਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 23-07-2026

 

ਕਈ ਲੋਕ ਇਮਾਰਤਾਂ ਬਣਾਉਂਦੇ ਹਨ, ਪਰ ਕੁਝ ਲੋਕ ਭਵਿੱਖ ਬਣਾਉਂਦੇ ਹਨ। ਮੁੰਬਈ ਦੀ ਰੂਬਲ ਨਾਗੀ ਉਹ ਨਾਂਅ ਹੈ, ਜਿਸ ਨੇ ਗ਼ਰੀਬ ਬੱਚਿਆਂ ਲਈ ਕੰਧਾਂ ਨੂੰ ਹੀ ਸਕੂਲ ਅਤੇ ਪਾਠ-ਪੁਸਤਕਾਂ ਵਿਚ ਬਦਲ ਦਿੱਤਾ। ਜਿੱਥੇ ਸਰਕਾਰੀ ਸਕੂਲਾਂ ਤੱਕ ਪਹੁੰਚਣਾ ਮੁਸ਼ਕਿਲ ਸੀ, ਉੱਥੇ ਉਸ ਨੇ ਰੰਗਾਂ, ਚਿੱਤਰਾਂ ਅਤੇ ਕਲਾ ਰਾਹੀਂ ਸਿੱਖਿਆ ਦੀ ਅਜਿਹੀ ਜੋਤ ਜਗਾਈ ਜਿਸ ਨੇ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ।
ਰੂਬਲ ਨਾਗੀ ਦਾ ਮੰਨਣਾ ਹੈ ਕਿ ਜੇ ਬੱਚਾ ਸਕੂਲ ਤੱਕ ਨਹੀਂ ਆ ਸਕਦਾ ਤਾਂ ਸਿੱਖਿਆ ਉਸ ਦੇ ਦਰਵਾਜ਼ੇ ਤੱਕ ਜਾਣੀ ਚਾਹੀਦੀ ਹੈ। ਇਹੀ ਸੋਚ ਉਸ ਦੇ ਮਿਸ਼ਨ ਦੀ ਸਭ ਤੋਂ ਵੱਡੀ ਤਾਕਤ ਬਣੀ। ਪਿਛਲੇ ਦੋ ਦਹਾਕਿਆਂ ਵਿਚ ਉਨ੍ਹਾਂ ਨੇ ਆਪਣੇ ਫਾਊਂਡੇਸ਼ਨ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 800 ਤੋਂ ਵੱਧ ਲਰਨਿੰਗ ਸੈਂਟਰ ਸਥਾਪਿਤ ਕੀਤੇ ਹਨ ਅਤੇ 10 ਲੱਖ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਿਆ ਹੈ। ਉਨ੍ਹਾਂ ਦੇ ਸਿੱਖਿਆ ਮਾਡਲ ਵਿਚ ਕਲਾ, ਵਿਗਿਆਨ, ਗਣਿਤ, ਸਫ਼ਾਈ, ਵਾਤਾਵਰਨ ਅਤੇ ਜੀਵਨ ਮੁੱਲਾਂ ਨੂੰ ਕੰਧਾਂ ਉੱਤੇ ਚਿੱਤਰਾਂ ਰਾਹੀਂ ਸਿਖਾਇਆ ਜਾਂਦਾ ਹੈ। ਇਸ ਵਿਲੱਖਣ ਯੋਗਦਾਨ ਦੀ ਮਾਨਤਾ ਵਜੋਂ ਰੂਬਲ ਨਾਗੀ ਨੂੰ 2026 ਗਲੋਬਲ ਟੀਚਰ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ।
ਮੁੰਬਈ ਵਿਚ ਜਨਮੀ ਰੂਬਲ ਨਾਗੀ ਨੇ ਬਚਪਨ ਤੋਂ ਹੀ ਕਲਾ ਨਾਲ ਪਿਆਰ ਕੀਤਾ। ਉਨ੍ਹਾਂ ਨੇ ਸਰ ਜੇ. ਜੇ. ਸਕੂਲ ਆਫ਼ ਆਰਟ ਤੋਂ ਫਾਈਨ ਆਰਟਸ ਦੀ ਪੜ੍ਹਾਈ ਕੀਤੀ। ਇੱਕ ਸਫ਼ਲ ਕਲਾਕਾਰ ਵਜੋਂ ਉਹ ਭਾਰਤ ਅਤੇ ਵਿਦੇਸ਼ਾਂ ਵਿਚ ਆਪਣੀਆਂ ਪੇਂਟਿੰਗ ਪ੍ਰਦਰਸ਼ਨੀਆਂ ਰਾਹੀਂ ਮਸ਼ਹੂਰ ਹੋਈ। ਆਰਾਮਦਾਇਕ ਜੀਵਨ ਅਤੇ ਕਾਮਯਾਬ ਕਰੀਅਰ ਉਨ੍ਹਾਂ ਦੇ ਸਾਹਮਣੇ ਸੀ, ਪਰ ਇੱਕ ਦਿਨ ਜਦੋਂ ਉਨ੍ਹਾਂ ਨੇ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਉਹ ਬੱਚੇ ਵੇਖੇ ਜੋ ਸਕੂਲ ਤੋਂ ਦੂਰ ਸਨ, ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਗਈ।
ਰੂਬਲ ਨਾਗੀ ਨੇ ਮਹਿਸੂਸ ਕੀਤਾ ਕਿ ਭੁੱਖ, ਗ਼ਰੀਬੀ, ਬੇਘਰਪਣ ਅਤੇ ਅਣਪੜ੍ਹਤਾ ਕਿਸੇ ਵੀ ਬੱਚੇ ਦਾ ਭਵਿੱਖ ਖਾ ਜਾਂਦੇ ਹਨ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਜੇ ਬੱਚੇ ਸਕੂਲ ਨਹੀਂ ਪਹੁੰਚ ਸਕਦੇ ਤਾਂ ਸਿੱਖਿਆ ਨੂੰ ਹੀ ਉਨ੍ਹਾਂ ਦੇ ਦਰਵਾਜ਼ੇ ਤੱਕ ਲਿਆਂਦਾ ਜਾਵੇ। ਇਹ ਰਾਹ ਆਸਾਨ ਨਹੀਂ ਸੀ, ਨਾ ਕੋਈ ਵੱਡਾ ਸਰਕਾਰੀ ਫੰਡ ਸੀ, ਨਾ ਹੀ ਵਿਸ਼ਾਲ ਸੰਸਥਾਗਤ ਸਹਾਰਾ। ਕਈ ਥਾਵਾਂ 'ਤੇ ਲੋਕਾਂ ਨੇ ਉਨ੍ਹਾਂ ਦੀ ਸੋਚ 'ਤੇ ਸ਼ੱਕ ਕੀਤਾ, ਸਰੋਤਾਂ ਦੀ ਘਾਟ ਸੀ ਅਤੇ ਗ਼ਰੀਬ ਬਸਤੀਆਂ ਵਿਚ ਕੰਮ ਕਰਨਾ ਹਰ ਰੋਜ਼ ਇੱਕ ਨਵੀਂ ਚੁਣੌਤੀ ਸੀ। ਪਰ ਰੂਬਲ ਨਾਗੀ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਆਪਣੀ ਕਲਾ ਨੂੰ ਹੀ ਸਮਾਜ ਸੇਵਾ ਦਾ ਹਥਿਆਰ ਬਣਾ ਲਿਆ।
ਉਨ੍ਹਾਂ ਨੇ ਆਪਣੀ ਸੰਸਥਾ ਰਾਹੀਂ ਗ਼ਰੀਬ ਅਤੇ ਵੰਚਿਤ ਬੱਚਿਆਂ ਲਈ 800 ਤੋਂ ਵੱਧ ਲਰਨਿੰਗ ਸੈਂਟਰ ਸਥਾਪਿਤ ਕੀਤੇ ਅਤੇ 10 ਲੱਖ ਤੋਂ ਵੱਧ ਬੱਚਿਆਂ ਤੱਕ ਸਿੱਖਿਆ ਦੀ ਰੌਸ਼ਨੀ ਪਹੁੰਚਾਈ। ਕੰਧਾਂ ਉੱਤੇ ਬਣੇ ਰੰਗ-ਬਿਰੰਗੇ ਚਿੱਤਰ ਬੱਚਿਆਂ ਲਈ ਕਲਾਸਰੂਮ ਬਣ ਗਏ ਅਤੇ ਕਲਾ ਸਿੱਖਿਆ ਦਾ ਸਾਧਨ ਬਣ ਗਈ। ਰੂਬਲ ਨਾਗੀ ਨੇ ਸਾਬਤ ਕੀਤਾ ਹੈ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਬਦਲਾਅ ਦੀ ਸਭ ਤੋਂ ਵੱਡੀ ਤਾਕਤ ਹੈ।

-ਖੇਡ ਪੱਤਰਕਾਰ
ਮੋਬਾਈਲ : 98729-78781

 

Ad Position 22
No active advertisement
ਪਿਛਲੀ ਖ਼ਬਰ ਦਰਦਨਾਕ ਅਤੇ ਅਨਿਯਮਿਤ ਪੀਰੀਅਡਸ ਐਂਡੋਮੀਟ੍ਰਿਓਸਿਸ ਹੋ ਸਕਦੇ ਹਨ ਅਗਲੀ ਖ਼ਬਰ ਬਰਸਾਤਾਂ ਵਿਚ ਜੁੱਤੀਆਂ-ਚੱਪਲਾਂ ਦੀ ਦੇਖਭਾਲ
Ad Position 24
No active advertisement