25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਰਦੀਆਂ ਵਿਚ ਚਮੜੀ ਦੀ ਦੇਖਭਾਲ

ਸਰਦੀਆਂ ਵਿਚ ਚਮੜੀ ਦੀ ਦੇਖਭਾਲ

Ad Position 21
No active advertisement
ਅਜੀਤ ਡੈਸਕ 26-11-2026

ਤੁਸੀਂ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਓ | ਸਰਦੀਆਂ ਵਿਚ ਪਾਣੀ ਘੱਟ ਪੀਤਾ ਜਾਂਦਾ ਹੈ ਅਤੇ ਇਸ ਦੀ ਭਰਪਾਈ ਲਈ ਤੁਸੀਂ ਨਾਰੀਅਲ ਪਾਣੀ ਅਤੇ ਹਰੀਆਂ ਸਬਜ਼ੀਆਂ ਦਾ ਸੂਪ ਵੀ ਲੈ ਸਕਦੇ ਹੋ |

ਕੋਲੇਜਨ ਨਾਲ ਭਰਪੂਰ ਖਾਣ ਵਾਲੇ ਪਦਾਰਥ ਜਿਵੇਂ ਸੰਤਰਾ, ਨਿੰਬੂ, ਮੌਸੰਮੀ ਅਤੇ ਅੰਗੂਰ ਆਦਿ ਖੱਟੇ ਫਲ, ਟਮਾਟਰ ਅਤੇ ਸ਼ਿਮਲਾ ਮਿਰਚ, ਪਾਲਕ, ਪੱਤਾ ਗੋਭੀ, ਸ਼ਲਗਮ ਵਰਗੀਆਂ ਹਰੀਆਂ ਸਬਜ਼ੀਆਂ ਅਤੇ ਮੇਵੇ ਅਤੇ ਬੀਜਾਂ ਜਿਵੇਂ ਬਦਾਮ, ਅਖਰੋਟ, ਪਿਸਤਾ, ਅਲਸੀ ਦੇ ਬੀਜ, ਚੀਆ ਸੀਡਜ਼ ਆਦਿ ਨੂੰ  ਆਪਣੇ ਭੋਜਨ ਵਿਚ ਸ਼ਾਮਿਲ ਕਰੋ |
ਸਰਦੀਆਂ ਦੀ ਦਸਤਕ ਦਿੰਦੇ ਹੀ ਜੇਕਰ ਤੁਹਾਡੇ ਬੁੱਲ੍ਹ ਫਟਣ ਅਤੇ ਕਾਲੇ ਹੋਣ ਲੱਗਦੇ ਹਨ ਤਾਂ ਤੁਸੀਂ ਅਜਿਹੇ ਇਕੱਲੇ ਨਹੀਂ ਹੋ | ਫਟੇ ਬੁੱਲ੍ਹ ਜਿਥੇ ਦਰਦ ਦਿੰਦੇ ਹਨ, ਉਥੇ ਚਿਹਰੇ ਦੀ ਖ਼ੂਬਸੂਰਤੀ ਵੀ ਵਿਗਾੜ ਦਿੰਦੇ ਹਨ | ਦਰਅਸਲ ਸਰਦੀਆਂ ਦੀ ਠੰਢੀ ਹਵਾ ਨਾਲ ਵਾਤਾਵਰਨ ਵਿਚ ਨਮੀ ਘੱਟ ਹੋ ਜਾਂਦੀ ਹੈ, ਜੋ ਬੁੱਲ੍ਹਾਂ ਦੀ ਉੱਪਰਲੀ ਪਰਤ ਤੋਂ ਕੁਦਰਤੀ ਨਮੀ ਤੇਜ਼ੀ ਨਾਲ ਸੋਕ ਲੈਂਦੀ ਹੈ, ਜਿਸ ਨਾਲ ਬੁੱਲ੍ਹ ਸੁੱਕਣ ਲਗਦੇ ਹਨ | ਸਰਦੀਆਂ ਵਿਚ ਲੋਕ ਜ਼ਿਆਦਾ ਚਾਹ ਅਤੇ ਕੌਫ਼ੀ ਪੀਂਦੇ ਹਨ | ਗਰਮ ਪੀਣ ਵਾਲੇ ਪਦਾਰਥਾਂ ਕਾਰਨ ਸਮੇਂ ਦੇ ਨਾਲ ਬੁੱਲ੍ਹ ਕਾਲੇ ਪੈ ਸਕਦੇ ਹਨ | ਇਸ ਤੋਂ ਇਲਾਵਾ ਭਰਪੂਰ ਪਾਣੀ ਨਾ ਪੀਣ ਨਾਲ ਬੁੱਲ੍ਹਾਂ ਦੀ ਨਮੀ 'ਤੇ ਵੀ ਅਸਰ ਪੈਂਦਾ ਹੈ | ਬਾਹਰ ਦੀ ਠੰਢੀ ਹਵਾ ਅਤੇ ਘਰ ਦੇ ਅੰਦਰ ਹੀਟਰ ਜਾਂ ਬਲਿਓਰ ਦੀ ਗਰਮ ਹਵਾ ਮਿਲ ਕੇ ਬੁੱਲ੍ਹਾਂ ਦੀ ਨਮੀ ਨੂੰ  ਹੋਰ ਜ਼ਿਆਦਾ ਖ਼ਤਮ ਕਰ ਦਿੰਦੀ ਹੈ | ਇਸ ਦਾ ਸਿੱਧਾ ਅਸਰ ਬੁੱਲ੍ਹਾਂ ਦੀ ਮੁਲਾਇਮ ਚਮੜੀ 'ਤੇ ਪੈਂਦਾ ਹੈ, ਜਿਸ ਨਾਲ ਖਿਚਾਅ ਲਗਦਾ ਹੈ ਅਤੇ ਉਨ੍ਹਾਂ ਵਿਚੋਂ ਦਰਾਰਾਂ ਪੈ ਜਾਂਦੀਆਂ ਹਨ | ਇਸ ਲਈ ਰਾਤ ਨੂੰ  ਸੌਣ ਤੋਂ ਪਹਿਲਾਂ ਗੈਲਸਰੀਨ ਅਤੇ ਗੁਲਾਬ ਜਲ ਦੇ ਮਿਸ਼ਰਨ ਨੂੰ  ਬੁੱਲ੍ਹਾਂ 'ਤੇ ਲਗਾਓ | ਆਪਣੇ ਬੁੱਲ੍ਹਾਂ ਨੂੰ  ਜੀਭ ਨਾਲ ਨਾ ਰਗੜੋ | ਲਗਾਤਾਰ ਰੂਪ ਨਾਲ ਲਿਪ ਬਾਮ ਜਾਂ ਪੈਟ੍ਰੋਲੀਅਮ ਜੇਲੀ ਦੀ ਵਰਤੋਂ ਕਰੋ | ਨਾਰੀਅਲ ਤੇਲ ਅਤੇ ਘਿਓ ਵਰਗੇ ਕੁਦਰਤੀ ਮਾਈਸਚਰਾਈਜ਼ਰ ਬੁੱਲ੍ਹਾਂ ਨੂੰ  ਡੂੰਘਾਈ ਤੱਕ ਪੋਸ਼ਣ ਦਿੰਦੇ ਹਨ |
ਸਰਦੀਆਂ ਵਿਚ ਠੰਢੇ ਹੱਥ ਇਕ ਆਮ ਗੱਲ ਹੈ, ਜਿਸ ਦਾ ਸਾਹਮਣਾ ਕਈ ਲੋਕ ਕਰਦੇ ਹਨ | ਕਿਸੇ ਨਾਲ ਹੱਥ ਮਿਲਾਉਣਾ ਜਾਂ ਖਾਣਾ ਖਾਣਾ ਹੋਵੇ, ਸਭ ਤੋਂ ਪਹਿਲਾਂ ਤੁਹਾਡੇ ਹੱਥ ਹੀ ਸਾਹਮਣੇ ਆਉਂਦੇ ਹਨ | ਪਰ ਸਰਦੀਆਂ ਵਿਚ ਇਹ ਖੁਸ਼ਕੀ ਕਾਰਨ ਆਪਣਾ ਆਕਰਸ਼ਣ ਗੁਆਉਣ ਲੱਗੇ ਹਨ | ਠੰਢ ਕਾਰਨ ਚਮੜੀ ਨੂੰ  ਖੂਨ ਪਹੁੰਚਾਉਣ ਵਾਲੀਆਂ ਛੋਟੀਆਂ ਧਮਨੀਆਂ ਬਹੁਤ ਜ਼ਿਆਦਾ ਸੁੰਗੜ ਜਾਂਦੀਆਂ ਹਨ | ਤੁਹਾਡੀਆਂ ਉਂਗਲੀਆਂ ਪਹਿਲਾਂ ਸਫੇਦ, ਫਿਰ ਨੀਲੀਆਂ ਅਤੇ ਖੂਨ ਦਾ ਪ੍ਰਵਾਹ ਵਾਪਸ ਆਉਣ 'ਤੇ ਲਾਲ ਹੋ ਸਕਦੀਆਂ ਹਨ | ਹਾਲਾਂਕਿ ਇਹ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ, ਪਰ ਇਹ ਸਭ ਵਿਚ ਆਮ ਹੈ | ਠੰਢ ਵਿਚ ਤੁਸੀਂ ਸਾਧਾਰਨ ਪਾਣੀ ਦੀ ਬਜਾਏ ਵਾਰ-ਵਾਰ ਗਰਮ ਪਾਣੀ ਦੀ ਵਰਤੋਂ ਕਰਦੇ ਹੋ, ਜੋ ਤੁਹਾਡੀ ਚਮੜੀ ਦੀ ਨਮੀ ਨੂੰ  ਖੋ ਕੇ ਖੁਸ਼ਕ ਕਰਦਾ ਹੈ, ਜਿਸ ਵਜ੍ਹਾ ਨਾਲ ਤੁਹਾਡੇ ਹੱਥ ਜ਼ਿਆਦਾ ਖੁਸ਼ਕ ਹੋਣ ਲਗਦੇ ਹਨ |
ਸਰਦੀਆਂ ਦੇ ਮੌਸਮ ਵਿਚ ਹੱਥਾਂ ਦੀ ਨਮੀ ਨੂੰ  ਬਚਾਉਣ ਲਈ ਕੈਮੀਕਲ ਆਧਾਰਿਤ ਸਾਬਣ ਨਾਲ ਹੱਥ ਨਾ ਧੋਵੋ, ਸਗੋਂ ਹਲਕੇ, ਸਾਦੇ ਅਤੇ ਮਾਈਸਚਰਾਈਜ਼ਰ ਸਾਬਣ ਦੀ ਵਰਤੋਂ ਕਰੋ | ਗੈਲਸਰੀਨ ਜਾਂ ਲੈਪੋਲਿਨ ਵਰਗੇ ਤੱਤਾਂ ਵਾਲੇ ਸਾਬਣ ਚਮੜੀ ਦੀ ਨਮੀ ਬਣਾਈ ਰੱਖਣ ਵਿਚ ਮਦਦ ਕਰਦੇ ਹਨ | ਹੱਥ ਧੋਣ ਦੇ ਬਾਅਦ ਜਦੋਂ ਚਮੜੀ ਹਲਕੀ ਗਿੱਲੀ ਹੋਵੇ, ਉਦੋਂ ਕੋਈ ਅੱਛੀ ਹੱਥਾਂ ਦੀ ਕ੍ਰੀਮ, ਮਾਈਸਚਰਾਈਜ਼ਰ ਜਾਂ ਸਾਦੀ ਵੈਸਲਿਨ ਲਗਾਓ | ਪਤਲੇ ਲੋਸ਼ਣ ਦੇ ਮੁਕਾਬਲੇ ਗਾੜ੍ਹੇ ਕਰੀਮ ਜਾਂ ਆਈਇੰਟਮੈਂਟ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ | ਵਾਰ-ਵਾਰ ਕੈਮੀਕਲ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਤੋਂ ਬਚੋ | ਸੈਨੀਟਾਈਜ਼ਰ ਵਿਚ ਮੌਜੂਦ ਅਲਕੋਹਲ ਚਮੜੀ ਦੀ ਕੁਦਰਤੀ ਨਮੀ ਅਤੇ ਉੱਪਰੀ ਪਰਤ ਨੂੰ  ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਹੱਥਾਂ ਵਿਚ ਸੁੱਕਾਪਨ, ਖਾਰਸ਼, ਜਲਣ ਅਤੇ ਦਰਾਰਾਂ ਹੋ ਸਕਦੀਆਂ ਹਨ | ਸੈਨੀਟਾਈਜ਼ਰ ਹੱਥਾਂ ਦੇ ਚੰਗੇ ਬੈਕਟੀਰੀਆ ਨੂੰ  ਖ਼ਤਮ ਕਰ ਦਿੰਦੇ ਹਨ, ਜਿਸ ਨਾਲ ਚਮੜੀ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸ ਤਰ੍ਹਾਂ ਕਰੀਏ ਆਪਣੇ ਜ਼ਰੂਰੀ ਕਾਗਜ਼ਾਂ ਦੀ ਦੇਖਭਾਲ ਅਗਲੀ ਖ਼ਬਰ AICWA Writes to PM Modi Over Pak Series : ਪਾਕਿ ਦੀ ਇਕ ਵੈੱਬ ਸੀਰੀਜ਼ ਨੂੰ ਲੈ ਕੇ ਪਿਆ ਪੰਗਾ!
Ad Position 24