02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਰਦਨਾਕ ਅਤੇ ਅਨਿਯਮਿਤ ਪੀਰੀਅਡਸ ਐਂਡੋਮੀਟ੍ਰਿਓਸਿਸ ਹੋ ਸਕਦੇ ਹਨ

Ad Position 21
No active advertisement
ਅਜੀਤ ਡੈਸਕ 23-07-2026

ਐਂਡੋਮੀਟ੍ਰਿਓਸਿਸ ਇਕ ਗੰਭੀਰ ਬਿਮਾਰੀ ਹੈ ਜੋ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾ ਸਕਦੀ ਹੈ, ਪਰ ਇਸ ਦਾ ਇਲਾਜ ਅਤੇ ਸੰਭਾਲ ਸੰਭਵ ਹੈ।
ਐਂਡੋਮੀਟ੍ਰਿਓਸਿਸ ਕੀ ਹੈ? : ਐਂਡੋਮੀਟ੍ਰਿਓਸਿਸ ਉਹ ਹਾਲਤ ਹੈ ਜਿਸ ਵਿਚ ਬੱਚੇਦਾਨੀ ਦੇ ਅੰਦਰ ਵਾਲੀ ਪਰਤ ਵਰਗਾ ਟਿਸ਼ੂ ਬੱਚੇਦਾਨੀ ਤੋਂ ਬਾਹਰ ਵਧਣ ਲਗਦਾ ਹੈ। ਇਹ ਟਿਸ਼ੂ ਅਕਸਰ ਅੰਡਾਸ਼ਯ, ਫੈਲੋਪੀਅਨ ਟਿਊਬਸ ਜਾਂ ਪੇਲਵਿਕ ਖੇਤਰ ਦੇ ਹੋਰ ਅੰਗਾਂ 'ਚ ਮਿਲਦਾ ਹੈ। ਮਾਹਵਾਰੀ ਦੌਰਾਨ ਇਹ ਟਿਸ਼ੂ ਵੀ ਨਾਰਮਲ ਪਰਤ ਵਾਂਗ ਹੀ ਵਧਦਾ ਅਤੇ ਟੁੱਟਦਾ ਹੈ, ਪਰ ਕਿਉਂਕਿ ਇਹ ਬੱਚੇਦਾਨੀ ਤੋਂ ਬਾਹਰ ਹੁੰਦਾ ਹੈ, ਖੂਨ ਬਾਹਰ ਨਹੀਂ ਨਿਕਲ ਸਕਦਾ, ਜਿਸ ਨਾਲ ਸੋਜ, ਤੇਜ਼ ਦਰਦ, ਚਿਪਣ ਹੋ ਸਕਦੀ ਹੈ।
ਲੱਛਣ : ਲੱਛਣ ਹਰ ਔਰਤ ਵਿਚ ਵੱਖਰੇ ਹੋ ਸਕਦੇ ਹਨ ਜਿਵੇਂ ਮਾਹਵਾਰੀ ਦੌਰਾਨ ਬਹੁਤ ਦਰਦ, ਲੰਮੇ ਸਮੇਂ ਦਾ ਪੇਲਵਿਕ ਦਰਦ, ਸੰਭੋਗ ਦੌਰਾਨ ਜਾਂ ਬਾਅਦ ਵਿਚ ਦਰਦ, ਪਖਾਨਾ ਜਾਂ ਪਿਸ਼ਾਬ ਕਰਦੇ ਸਮੇਂ ਦਰਦ, ਜ਼ਿਆਦਾ ਜਾਂ ਅਨਿਯਮਿਤ ਬਲੀਡਿੰਗ, ਥਕਾਵਟ, ਡਿਪ੍ਰੈਸ਼ਨ, ਫਉਲਾਵ, ਬਾਂਝਪਨ।
ਕਾਰਨ ਅਤੇ ਜੋਖ਼ਮ ਕਾਰਕ : ਸਹੀ ਕਾਰਨ ਪੂਰੀ ਤਰ੍ਹਾਂ ਪਤਾ ਨਹੀਂ, ਪਰ ਕੁਝ ਸੰਭਾਵਨਾਵਾਂ ਹਨ-ਰੈਟਰੋਗ੍ਰੇਡ ਮਾਹਵਾਰੀ, ਹਾਰਮੋਨਲ ਪ੍ਰਭਾਵ, ਜਨੈਟਿਕ ਕਾਰਕ, ਇਮੀਊਨ ਸਿਸਟਮ ਦੀ ਕਮੀ, ਸਿਜੇਰੀਅਨ ਜਾਂ ਸਰਜਰੀ ਤੋਂ ਬਾਅਦ ਟਿਸ਼ੂ ਦਾ ਲੱਗਣਾ।
ਕਿਸ ਨੂੰ ਹੋ ਸਕਦਾ ਹੈ? : ਇਹ ਆਮ ਤੌਰ 'ਤੇ ਪ੍ਰਜਨਨ ਯੋਗ ਉਮਰ (20-40 ਸਾਲ) ਦੀਆਂ ਔਰਤਾਂ ਵਿਚ ਵਧ ਹੁੰਦੀ ਹੈ ਅਤੇ ਮੀਨੋਪਾਜ ਤੋਂ ਬਾਅਦ ਘਟ ਹੋ ਜਾਂਦੀ ਹੈ।
ਡਾਇਗਨੋਸਿਸ : ਪਹਿਲਾਂ ਲੈਪਾਰੋਸਕੋਪੀ ਨਾਲ ਪਤਾ ਲਗਦਾ ਸੀ, ਪਰ ਹੁਣ ਟ੍ਰਾਂਸਵੈਜਾਈਨਲ ਅਲਟਰਾਊਂਡ, ਐਮ.ਆਰ.ਆਈ. ਨਾਲ ਵੀ ਪਛਾਣ ਸੰਭਵ ਹੈ।
ਇਲਾਜ ਦੇ ਬਦਲ : ਇਸ ਦਾ ਪੂਰਾ ਇਲਾਜ ਨਹੀਂ, ਪਰ ਲੱਛਣ ਕਾਬੂ ਕੀਤੇ ਜਾ ਸਕਦੇ ਹਨ ਜਿਵੇਂ ਦਰਦ ਘਟਾਉਣ ਵਾਲੀਆਂ ਦਵਾਈਆਂ, ਹਾਰਮੋਨਲ ਥੈਰੇਪੀ।
ਜੀਵਨ ਸ਼ੈਲੀ ਵਿਚ ਬਦਲਾਅ : ਸਿਹਤਮੰਦ ਖੁਰਾਕ, ਨਿਯਮਿਤ ਕਸਰਤ, ਤਣਾਅ ਘਟਾਉਣਾ।
ਸਰਜਰੀ : ਗੰਭੀਰ ਮਾਮਲਿਆਂ ਵਿਚ ਲੈਪਾਰੋਸਕੋਪਿਕ ਸਰਜਰੀ।
ਮੁੜ ਆਉਣ ਦੀ ਸੰਭਾਵਨਾ : ਇਹ ਹਾਰਮੋਨਲ 'ਤੇ ਨਿਰਭਰ ਬਿਮਾਰੀ ਹੈ, ਇਸ ਲਈ ਮਾਹਵਾਰੀ ਜਾਰੀ ਰਹਿਣ ਤੱਕ ਵਾਪਸ ਆ ਸਕਦੀ ਹੈ। ਗਰਭ ਅਵਸਥਾ ਦੌਰਾਨ ਘੱਟ ਹੋ ਸਕਦੀ ਹੈ, ਮੀਨੋਪਾਜ ਤੋਂ ਬਾਅਦ ਆਮ ਤੌਰ 'ਤੇ ਘਟ ਜਾਂਦੀ ਹੈ।
ਕੀ ਕਰੀਏ ਅਤੇ ਕੀ ਨਾ ਕਰੀਏ : ਸਿਹਤਮੰਦ ਖਾਓ, ਕਸਰਤ ਕਰੋ, ਪਾਣੀ ਵੱਧ ਪੀਓ, ਹਾਈਡ੍ਰੇਟ ਰਹੋ, ਜੰਕ ਫੂਡ ਤੋਂ ਬਚੋ।
ਸਲਾਹ : ਜਿੰਨਾ ਛੇਤੀ ਪਛਾਣ ਅਤੇ ਇਲਾਜ ਸ਼ੁਰੂ ਕੀਤਾ ਜਾਵੇ, ਓਨਾ ਹੀ ਜੀਵਨ ਦੀ ਗੁਣਵੱਤਾ ਬਿਹਤਰ ਰਹਿੰਦੀ ਹੈ। ਠੀਕ ਇਲਾਜ ਨਾਲ ਔਰਤਾਂ ਸਾਧਾਰਨ ਅਤੇ ਸਿਹਤਮੰਦ ਜੀਵਨ ਜੀਅ ਸਕਦੀਆਂ ਹਨ।
-ਗਾਈਨੀਕੋਲੋਜਿਸਟ, ਘਈ ਹਸਪਤਾਲ, ਜਲੰਧਰ। ਮੋਬਾਈਲ : 94782-00755

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਜਪਾ ਆਗੂ ਭਾਈ ਰਾਹੁਲ ਸਿੰਘ ਸਿੱਧੂ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੰਧਾਂ ਨੂੰ ਕਿਤਾਬਾਂ ਬਣਾਉਣ ਵਾਲੀ ਰੂਬਲ ਨਾਗੀ ਨੇ ਸਿੱਖਿਆ ਦੀ ਦੁਨੀਆ ਵਿਚ ਲਿਖਿਆ ਇਤਿਹਾਸ
Ad Position 24
No active advertisement