05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੇਬੀ ਪਰਲਜ਼ ਨਿਵੇਸ਼ਕਾਂ ਦੇ ਕਲੇਮ ’ਤੇ ਲੱਗੇ ਜ਼ਮੀਨ ਅਲਾਟ ਵਾਲੇ ਇਤਰਾਜ਼ ਨੂੰ ਬਿਨਾਂ ਸ਼ਰਤ ਹਟਾਏ

Ad Position 21
No active advertisement
ਅਜੀਤ ਡੈਸਕ 27-07-2026
ਬਾਜਾਖਾਨਾ, 26 ਜੁਲਾਈ (ਜਗਦੀਪ ਸਿੰਘ ਗਿੱਲ’)-ਇਨਸਾਫ਼ ਦੀ ਲਹਿਰ ਖਾਤੇਦਾਰ ਵੈਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਪਰਲਜ਼ ਕੰਪਨੀ ਵਿਚ ਜਮਾਂ ਕਰਵਾਈ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਵਾਪਸ ਲੈਣ ਲਈ ਦਰ ਦਰ ਦੀਆ ਠੋਕਰਾਂ ਖਾ ਰਹੇ ਨਿਵੇਸਕਾਂ ਨੂੰ ਕੋਈ ਸਾਫ਼ ਰਸਤਾ ਨਹੀਂ ਦਿਖ ਰਿਹਾ ਕਿਉਂਕਿ ਜੇਕਰ ਸੇਬੀ ਨੇ ਉਨ੍ਹਾਂ ਲੋਕਾਂ ਨੂੰ ਪੈਸਾ ਵਾਪਸ ਦੇਣਾ ਸ਼ੁਰੂ ਕੀਤਾ ਹੈ, ਜਿਨ੍ਹਾਂ ਨੇ ਸਾਲ 2019 ਵਿਚ ਆਪਣੇ ਪੇਪਰ ਆਨ ਲਾਈਨ ਕਰਵਾ ਦਿੱਤੇ ਸਨ। ਆਨ ਲਾਈਨ ਕਰਵਾਏ ਪੇਪਰਾਂ ਵਿਚੋਂ 90% ਲੋਕਾਂ ਦੇ ਪੇਪਰਾਂ ’ਤੇ ਸੇਬੀ ਨੇ ਇਤਰਾਜ਼ ਲਗਾ ਕੇ ਪੈਸਾ ਰੋਕ ਲਿਆ ਹੈ। ਜ਼ਮੀਨ ਅਲਾਟ ਦੇ ਨਾਮ ਦਾ ਇਤਰਾਜ਼ ਤਕਰੀਬਨ 80% ਲੋਕਾਂ ਦੇ ਪੇਪਰਾਂ ’ਤੇ ਲਗਾ ਦਿੱਤਾ ਹੈ ਜਦੋਂ ਕਿ ਜ਼ਮੀਨ ਕਿਸੇ ਵੀ ਨਿਵੇਸ਼ਕ ਨੂੰ ਅਲਾਟ ਨਹੀਂ ਕੀਤੀ। ਸੇਬੀ ਅਧਿਕਾਰੀਆਂ ਦੀ ਚੱਲੀ ਮੀਟਿੰਗ ਵਿਚ ਪੂਰੇ ਵਿਸਥਾਰ ਨਾਲ ਇਸ ਗੱਲ ’ਤੇ ਚਰਚਾ ਹੋਈ ਕਿ ਜਦੋਂ ਜ਼ਮੀਨ ਹੀ ਅਲਾਟ ਨਹੀਂ ਕੀਤੀ ਗਈ। ਫਿਰ ਇਹ ਇਤਰਾਜ਼ ਕਿਉਂ ਲਗਾਇਆ ਗਿਆ ਤਾਂ ਸੇਬੀ ਅਧਿਕਾਰੀਆਂ ਅਤੇ ਐਨ.ਐਚ-54 ਅਧਿਕਾਰੀਆਂ ਨੇ ਇਹ ਮੰਨਿਆ ਕਿ ਇਹ ਇਤਰਾਜ਼ ਗਲਤ ਲੱਗ ਗਿਆ ਪਰ ਫਿਰ ਵੀ ਉਸਨੂੰ ਹਟਾਇਆ ਨਹੀਂ ਗਿਆ। ਚੇਅਰਮੈਨ ਨੇ ਸੇਬੀ ਅਧਿਕਾਰੀਆਂ ਨੂੰ ਇਕ ਪੱਤਰ ਰਾਹੀਂ ਬੇਨਤੀ ਕੀਤੀ ਕਿ ਇਹ ਇਤਰਾਜ਼ ਬਿਨਾਂ ਸ਼ਰਤ ਹਟਾ ਕੇ ਨਿਵੇਸਕਾਂ ਦੀ ਅਦਾਇਗੀ ਜਿਨ੍ਹੀ ਜਲਦੀ ਹੋਵੇ ਜਾਰੀ ਕੀਤੀ ਜਾਵੇ ਨਹੀਂ ਤਾਂ ਨਿਵੇਸ਼ਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀ ਤਿਆਰੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਭਾਜਪਾ ਆਗੂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਅਸਤੀਫ਼ਾ ਮੰਗਿਆ
Ad Position 24
No active advertisement