05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਵਿਕਾਸ ਮਿਸ਼ਨ ਵਲੋਂ ‘ਬਾਲ ਤੀਜ ਮੇਲਾ’ 2 ਅਗਸਤ ਨੂੰ

Ad Position 21
No active advertisement
ਅਜੀਤ ਡੈਸਕ 27-07-2026
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵਲੋਂ 2 ਅਗਸਤ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਸਥਾਨਕ ਸਿਟੀ ਹੋਟਲ ਦੇ ਗੋਲਡਨ ਮੂਮੈਂਟਸ ਹਾਲ ਵਿਖੇ ‘ਬਾਲ ਤੀਜ ਮੇਲਾ’ ਮਨਾਇਆ ਜਾਵੇਗਾ। ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਪਰਿਵਾਰ ਦੇ ਮੁਖੀ ਡਾ. ਸੁਰਿੰਦਰ ਗਿਰਧਰ ਦੀ ਧਰਮ ਪਤਨੀ ਸੁਮਨ ਗਿਰਧਰ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਪ੍ਰੋਗਰਾਮ ਵਿਚ 30 ਦੇ ਕਰੀਬ ਚੌਦਾਂ ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਭਾਗ ਲੈਣਗੀਆਂ। ਤੀਆਂ ਨਾਲ ਸਬੰਧਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਨਗਰ ਕੌਂਸਲ ਦੀ ਪ੍ਰਧਾਨ ਯੋਗਿਤਾ ਗੁੰਬਰ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਗੁਰਪਿੰਦਰ ਸਿੰਘ ਸ਼ੈਲੀ ਮੀਤ ਪ੍ਰਧਾਨ ਨਗਰ ਕੌਂਸਲ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਨੌਜਵਾਨ ਸਮਾਜ ਸੇਵਿਕਾ ਸ਼ੇਖੂਨਮ ਖਾਨ ਉਰਫ਼ ਗਗਨ ਸਮਾਰੋਹ ਦੇ ਪ੍ਰੋਜੈਕਟ ਮੈਨੇਜਰ ਹਨ। ਉਕਤ ਬਾਲ ਤੀਜ ਮੇਲਾ ਮਨਾਉਣ ਸਬੰਧੀ ਫ਼ੈਸਲਾ ਅੱਜ ਮਿਸ਼ਨ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ। ਸਥਾਨਕ ਸਿਟੀ ਹੋਟਲ ਵਿਖੇ ਹੋਈ ਇਸ ਮੀਟਿੰਗ ਵਿਚ ਮਿਸ਼ਨ ਮੁਖੀ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਗਗਨ ਗੋਇਲ, ਪੈਟਰਨ ਡਾ. ਸੁਰਿੰਦਰ ਗਿਰਧਰ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਸਲਾਹਕਾਰ ਅਮਰ ਨਾਥ ਸੇਰਸੀਆ, ਸਹਾਇਕ ਸਕੱਤਰ ਬਲਜੀਤ ਸਿੰਘ ਅਰੋੜਾ ਅਤੇ ਮਿਸ਼ਨ ਫੋਟੋ ਗ੍ਰਾਫਰ ਨਰਿੰਦਰ ਆਦਿ ਮੌਜੂਦ ਸਨ। ਉਕਤ ਮੇਲੇ ਦੌਰਾਨ ਸਿਮਰਨ ਕੌਰ, ਲਵਲੀਨ ਕੌਰ, ਨਵਜੋਤ ਕੌਰ, ਨਮਸਤੀਕਾ, ਇਸ਼ਮਿਤ ਕੌਰ, ਨੀਰਜ, ਇਬਾਦਤਦੀਪ ਕੌਰ, ਗਰੇਸ ਕੌਰ, ਮਹਿਨਾਜ ਖਾਨ, ਰੀਤ ਕੌਰ, ਕਾਇਨਾ, ਪ੍ਰਿੰਸੀ, ਸੀਰਤ, ਜੀਆ, ਸਮਰੀਨ ਤੇਰੀਆ, ਇਨਾਇਆ, ਅਨਾਇਆ ਮਿੱਡਾ, ਅਲੀਸ਼ਾ, ਨਮਿਤਾ, ਨਵਦੀਪ ਕੌਰ, ਮੰਨਤ, ਜਹੋਸ਼ੂਆ ਸਿੰਘ, ਗੋਵਿੰਦ, ਮਾਧਵ, ਇਵਾਨ ਗਿਰਧਰ ਅਤੇ ਨਿਖਲ ਕੁਮਾਰ ਆਦਿ ਸਮੇਤ ਕਰੀਬ 30 ਬਾਲ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਸਮਾਰੋਹ ਵਿਚ ਭਾਗ ਲੈਣ ਵਾਲੇ ਸਾਰੇ ਬਾਲ ਕਲਾਕਾਰਾਂ ਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਲੋਂ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਰਮੀ ਵੈਟਰਨਜ਼ ਵੈੱਲਫੇਅਰ ਯੂਨੀਅਨ ਵਲੋਂ ਸਾਬਕਾ ਸੈਨਿਕਾਂ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਕਲਗੀਧਰ ਸੇਵਾ ਸੁਸਾਇਟੀ ਨੇ ਚੌਲਾਂ ਅਤੇ ਬੂਟਿਆਂ ਦਾ ਲੰਗਰ ਲਾਇਆ
Ad Position 24
No active advertisement