05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਧਰਨਿਆਂ, ਮੁਜ਼ਾਹਿਰਆਂ ਨੂੰ ਰੋਕਣ ਲਈ ਸਰਕਾਰਾਂ ਅਪਣਾ ਰਹੀਆਂ ਤਾਨਾਸ਼ਾਹੀ ਰਵੱਈਆ-ਢਿੱਲਵਾਂ

Ad Position 21
No active advertisement
ਅਜੀਤ ਡੈਸਕ 29-07-2026

ਬਾਜਾਖਾਨਾ, 28 ਜੁਲਾਈ (ਜੀਵਨ ਗਰਗ)-ਆਮ ਆਦਮੀ ਪਾਰਟੀ ਵਲੋਂ ਸੱਤ੍ਹਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਜਿੰਨ੍ਹਾਂ ਨੂੰ ਮੌਜੂਦਾ ਸਰਕਾਰ ਅਸਲੀਅਤ ’ਚ ਬਦਲਣ ’ਚ ਆਪਣੇ ਚਾਰ ਸਾਲਾਂ ਦੇ ਉੱਪਰ ਦੇ ਕਾਰਜਕਾਲ ਦੌਰਾਨ ਅਸਫ਼ਲ ਰਹੀ ਹੈ। ਜਿਸ ਕਰਕੇ ਹੁਣ ਹਰ ਵਰਗ ਇਨ੍ਹਾਂ ਨੂੰ ਪੂਰੀਆਂ ਕਰਵਾਉਣ ਲਈ ਮਜਬੂਰ ਹੋ ਕਿ ਸੜਕਾਂ ਦੇ ਹਰ ਮੋੜ ’ਤੇ ਧਰਨੇ, ਮੁਜ਼ਾਹਰੇ ਕਰਕੇ ਕੇ ਮੰਗ ਕਰ ਰਿਹਾ ਹੈ ਕਿ ਸਰਕਾਰ ਸੱਤ੍ਹਾ ’ਚ ਆਉਣ ਤੋੋਂ ਪਹਿਲਾਂ ਦਿੱਤੀਆਂ ਆਪਣੀਆ ਗਰੰਟੀਆਂ ਨੂੰ ਪੂਰੀਆਂ ਕਰੇ ਪ੍ਰੰਤੂ ਹੱਕ ਮੰਗਦੇ ਲੋਕਾਂ ’ਤੇ ਤਾਨਾਸ਼ਾਹੀ ਰਵੱਈਆ ਅਪਨਾ ਕਿ ਉਨ੍ਹਾਂ ’ਤੇ ਅੰਨੇਵਾਹ ਤਸ਼ੱਦਦ ਢਾਹਿਆਂ ਜਾ ਰਿਹਾ ਹੈ। ਜਿਸ ਦੀ ਉਦਾਹਰਣ ਪਿਛਲੇ ਦਿਨੀਂ ਪੰਜਾਬ ਦੇ ਖੰਨਾ, ਪਟਿਆਲਾ ਤੇ ਬਰਨਾਲਾ ’ਚ ਸਰਕਾਰੀ ਜਬਰ ਨਾਲ ਜ਼ਖ਼ਮੀ ਹੋਏ ਹਸਪਤਾਲਾਂ ’ਚ ਦਾਖਲ ਪਏ ਲੋਕਾਂ ਤੋਂ ਮਿਲਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਲਈ ਅਪਨਾਏ ਜਾ ਰਹੇ ਤਾਨਾਸ਼ਾਹੀ ਰਵੱਈਏ ਨਾਲ ਲੋਕਾਂ ਦੇ ਸੰਵਿਧਾਨਕ ਹੱਕਾਂ ’ਤੇ ਡਾਕਾ ਮਾਰ ਕੇ ਲੋਕਤੰਤਰ ਤੇ ਦੇਸ਼ ਦੀਆਂ ਪ੍ਰੰਪਰਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕ ਪੰਜਾਬ ’ਚ ਬਦਲਾਅ ਅਤੇ ਕੇਂਦਰ ਸਰਕਾਰ ਦੇ ਅੱਛੇ ਦਿਨਾਂ ਦੇ ਵਾਅਦਿਆਂ ਦੇ ਭੁਲੇਖੇ ’ਚ ਆ ਕਿ ਇਨ੍ਹਾਂ ਪਾਰਟੀਆਂ ਨੂੰ ਸੱਤ੍ਹਾ ਸੌਂਪ ਕੇ ਅੱਜ ਪਛਤਾ ਰਹੇ ਹਨ ਕਿਉਂਕਿ ਪੰਜਾਬ ’ਚ ਨਾ ਨਸ਼ਾ, ਨਾ ਬੇਰੁਜ਼ਗਾਰੀ, ਨਾ ਮਹਿੰਗਾਈ, ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਅਤੇ ਨਾ ਹੀ ਸਿਹਤ ਸਹੂਲਤਾਂ ’ਚ ਬਦਲਾਅ ਹੋਇਆ ਜਿਸ ਕਰਕੇ ਅੱਜ ਵੀ ਪੰਜਾਬ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਹਨ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਆਪਣਾ ਵਾਅਦਾ ਪੂਰਾ ਨਾ ਕਰਨ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਦਿੱਲੀ ਦੇ ਜੰਤਰ-ਮੰਤਰ ਤੇ ਸਰਕਾਰ ਦੇ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸ਼ਿੰਦਰ ਸਿੰਘ ਸਾਬਕਾ ਸਰਪੰਚ ਡੋਡ, ਜਗਦੀਪ ਸਿੰਘ, ਪ੍ਰਧਾਨ ਜਗਜੀਤ ਸਿੰਘ, ਲਛਮਣ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਪਰਮਜੀਤ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਬੀਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਸਪੂੰਰਨ ਸਿੰਘ ਪੰਚ ਡੋਡ, ਭੁਪਿੰਦਰ ਸਿੰਘ ਸਾਬਕਾ ਸਰਪੰਚ ਮੱਲਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਕੇ ਸਫ਼ਾਈ ਸੇਵਕਾਂ ਵਲੋਂ ਹੜਤਾਲ ਜਾਰੀ
Ad Position 24
No active advertisement