05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਆਰਟੀਫ਼ਿਸ਼ਲ ਇੰਟੈਲੀਜੈਂਸ ਤੇ ਇੰਟਰਨੈੱਟ ਆਫ਼ ਥਿੰਗਜ ਦੀ ਟ੍ਰੇਨਿੰਗ ਨੇ ਤਕਨੀਕੀ ਗਿਆਨ ’ਚ ਕੀਤਾ ਵਾਧਾ

Ad Position 21
No active advertisement
ਅਜੀਤ ਡੈਸਕ 29-07-2026

ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਅਤੇ ਭਾਰਤੀ ਵਿਗਿਆਨ ਸੰਸਥਾਨ ਬੈਂਗਲੁਰੂ ਦੇ ਸਾਂਝੇ ਉਪਰਾਲੇ ਤਹਿਤ ਭਾਰਤੀ ਵਿਗਿਆਨ ਸੰਸਥਾਨ ਚੱਲਕੇਰੇ ’ਚ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ਼ ਥਿੰਗਜ ਵਿਸ਼ੇ ’ਤੇ ਇਕ ਵਿਸਤਿ੍ਰਤ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਟਰੇਨਿੰਗ ਪ੍ਰੋਗਰਾਮ ’ਚ ਜ਼ਿਲ੍ਹਾ ਫ਼ਰੀਦਕੋਟ ’ਚੋਂ ਕੁਲਦੀਪ ਸਿੰਘ ਚਹਿਲ ਡੀ.ਆਰ.ਪੀ.ਕੰਪਿਊਟਰ ਸਾਇੰਸ, ਸ਼ਰਨਜੀਤ ਸਿੰਘ ਪੀ.ਐਮ.ਸ੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਅਤੇ ਦੀਪਤੀ ਗਰਗ ਪੀ.ਐਮ.ਸ੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫ਼ਰੀਦਕੋਟ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਮਾਹਿਰਾਂ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਮੂਲ ਸਿਧਾਂਤਾਂ, ਇਸ ਦੀ ਬਣਤਰ (ਆਰਕੀਟੈਕਚਰ) ਅਤੇ ਇੰਟਰਨੈੱਟ ਆਫ ਥਿੰਗਜ ਨਾਲ ਇਸ ਦੇ ਕਾਰਜ ਕਰਨ ਦੇ ਤਰੀਕੇ ਨੂੰ ਸਧਾਰਨ ਅਤੇ ਵਿਵਹਾਰਕ ਢੰਗ ਨਾਲ ਸਮਝਾਇਆ। ਸਿਹਤ, ਖੇਤੀਬਾੜੀ, ਸਿੱਖਿਆ ਅਤੇ ਸਮਾਰਟ ਸਿਟੀ ਵਰਗੇ ਖੇਤਰਾਂ ਵਿਚ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ ਥਿੰਗਜ ਦੇ ਅਸਲ ਜੀਵਨ ਨਾਲ ਜੁੜੇ ਉਪਯੋਗਾਂ ਨੇ ਟ੍ਰੇਨਿੰਗ ਨੂੰ ਹੋਰ ਵੀ ਦਿਲਚਸਪ ਅਤੇ ਲਾਭਦਾਇਕ ਬਣਾਇਆ। ਇਹ ਪਹਿਲ ਪੰਜਾਬ ਸਰਕਾਰ ਦੀ ਤਕਨੀਕੀ ਤਰੱਕੀ ਅਤੇ ਪੇਸ਼ੇਵਰ ਵਿਕਾਸ ਨੂੰ ਉਤਸਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਨੇ ਭਾਗੀਦਾਰਾਂ ਦੇ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇਇੰਟਰਨੈੱਟ ਆਫ ਥਿੰਗਜ ਸਬੰਧੀ ਗਿਆਨ ਵਿੱਚ ਵਾਧਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਫ਼ਾਰਮੇਸੀ ਅਫ਼ਸਰ ਪੇਪਰ ਲੀਕ ਮਾਮਲੇ ’ਚ ਸਿਹਤ ਤੇ ਸਿੱਖਿਆ ਮੰਤਰੀ ਪੰਜਾਬ ਅਸਤੀਫ਼ਾ ਦੇਣ- ਗੌਰਵ ਕੱਕੜ ਅਗਲੀ ਖ਼ਬਰ ਪਿਛਲੇ ਦੋ ਸਾਲਾਂ ਤੋਂ ਵਾੜਾ ਭਾਈਕਾ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਲਿੰਕ ਸੜਕ ਦਾ ਬੁਰਾ ਹਾਲ
Ad Position 24
No active advertisement