02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ’ਚ ਭਾਰਤ ਨੇ 6 ਚਾਂਦੀ ਤੇ 3 ਕਾਂਸੀ ਦੇ ਤਗਮੇ ਜਿੱਤੇ

ਜੈਤੋ, 1 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬੋਸ਼ੀਆ ਸਪੋਰਟਸ ਫ਼ੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਭਾਰਤੀ ਬੋਸ਼ੀਆ ਟੀਮ 7 ਰੋਜਾ ਮਿਸਰ ਦੇਸ਼ ਵਿਚ ਹੋਈ ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਚਾਂਦੀ ਅਤੇ 3 ਕਾਂਸੀ ਦੇ ਤਗਮੇ ਕੁੱਲ 9 ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਹ ਸਫ਼ਲਤਾ ਭਾਰਤੀ ਪੈਰਾ ਖੇਡਾਂ ਲਈ ਇਕ ਹੋਰ ਇਤਿਹਾਸਕ ਉਪਲਬਧੀ ਹੈ।

Ad Position 21
No active advertisement
ਅੰਤਰਰਾਸ਼ਟਰੀ ਪੱਧਰ ’ਤੇ 9 ਮੈਡਲ ਜਿੱਤ ਕੇ ਭਾਰਤ ਦਾ ਨਾਂਅ ਕੀਤਾ ਰੌਸ਼ਨ 02-08-2026
ਜੈਤੋ, 1 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬੋਸ਼ੀਆ ਸਪੋਰਟਸ ਫ਼ੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਭਾਰਤੀ ਬੋਸ਼ੀਆ ਟੀਮ 7 ਰੋਜਾ ਮਿਸਰ ਦੇਸ਼ ਵਿਚ ਹੋਈ ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਚਾਂਦੀ ਅਤੇ 3 ਕਾਂਸੀ ਦੇ ਤਗਮੇ ਕੁੱਲ 9 ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਹ ਸਫ਼ਲਤਾ ਭਾਰਤੀ ਪੈਰਾ ਖੇਡਾਂ ਲਈ ਇਕ ਹੋਰ ਇਤਿਹਾਸਕ ਉਪਲਬਧੀ ਹੈ। ਸਰਿਤਾ ਦਿਵੇਦੀ ਅਤੇ ਉਨ੍ਹਾਂ ਦੇ ਰੈਂਪ ਓਪਰੇਟਰ ਸੁਰਿੰਦਰ ਸਿੰਘ ਸਿਕਰਵਾਰ ਨੇ 233 ਮਹਿਲਾ ਵਿਅਕਤੀਗਤ ਅਤੇ 233 ਪੇਅਰ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਸਚਿਨ ਚਮਾਰੀਆ ਅਤੇ ਉਨ੍ਹਾਂ ਦੇ ਰੈਂਪ ਓਪਰੇਟਰ ਦਿਬਾਨ ਸਾਂਸਨੀ ਨੇ 233 ਪੇਅਰ ਮੁਕਾਬਲਿਆਂ ਵਿਚ 2 ਚਾਂਦੀ ਦੇ ਤਗਮੇ ਅਤੇ ਪੁਰਸ਼ ਵਿਅਕਤੀਗਤ ਵਿਚ 2 ਤਾਂਬੇ ਦੇ ਤਗਮੇ ਜਿੱਤੇ। ਜਤਿਨ ਕੁਸ਼ਵਾਹ ਨੇ 234 ਪੁਰਸ਼ ਵਿਅਕਤੀਗਤ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਕਾਂਸੀ ਦਾ ਤਗਮਾ ਜਿੱਤਿਆ। ਬੋਸ਼ੀਆ ਇੰਡੀਆ ਦੇ ਜਨਰਲ ਸੈਕਟਰੀ ਸ਼ਮਿੰਦਰ ਸਿੰਘ ਢਿੱਲੋਂ, ਕੋਚ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ ਨੇ ਕਿਹਾ ਕਿ ਇਨ੍ਹਾਂ ਉਪਲਬਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਬੋਸ਼ੀਆ ਖਿਡਾਰੀ ਵਿਸ਼ਵ ਪੱਧਰ ’ਤੇ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੇ ਹਨ। ਇਹ ਸਫ਼ਲਤਾ ਖਿਡਾਰੀਆਂ, ਰੈਂਪ ਓਪਰੇਟਰਾਂ, ਕੋਚਾਂ, ਸਹਾਇਕ ਸਟਾਫ਼ ਅਤੇ ਪੂਰੀ ਬੋਸ਼ੀਆ ਇੰਡੀਆ ਟੀਮ ਦੀ ਸਖ਼ਤ ਮਿਹਨਤ, ਸਮਰਪਣ ਅਤੇ ਦਿ੍ਰੜ ਇਰਾਦੇ ਦਾ ਨਤੀਜਾ ਹੈ। ਬੋਸ਼ੀਆ ਇੰਡੀਆ ਟੀਮ ਦੇ ਅਹੁਦੇਦਾਰਾਂ ਡਾ. ਰਾਜਿੰਦਰ ਸਿੰਘ ਆਈ.ਸੀ.ਐਮ.ਆਰ, ਡਾ. ਆਸ਼ੂ ਗਰੋਵਰ, ਨਿਤਿਨ ਧੁਰਵੇ, ਅਮਨਦੀਪ ਸਿੰਘ, ਜਸਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ, ਡਾ. ਨਵਜੋਤ ਸਿੰਘ ਬੱਲ, ਖੁਸ਼ਦੀਪ ਸਿੰਘ, ਸੁਖਜਿੰਦਰ ਸਿੰਘ ਸੁੱਖ, ਡਾ. ਰਮਨਦੀਪ ਸਿੰਘ, ਅੰਤਰਰਾਸ਼ਟਰੀ ਕੋਚ ਡੇਵਿਡ, ਜਸਵਿੰਦਰ ਸਿੰਘ ਕੁਲਾਰ ਆਦਿ ਨੇ ਸਾਰੇ ਤਗਮਾ ਜੇਤੂ ਖਿਡਾਰੀਆਂ, ਕੋਚਾਂ, ਸਹਾਇਕ ਸਟਾਫ਼, ਪਰਿਵਾਰਕ ਮੈਂਬਰਾਂ ਅਤੇ ਸਮੂਹ ਸਹਿਯੋਗੀਆਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਦੀ ਬਦੌਲਤ ਇਹ ਇਤਿਹਾਸਕ ਸਫ਼ਲਤਾ ਸੰਭਵ ਹੋਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ-ਵਿਧਾਇਕ ਸੇਖੋਂ ਅਗਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ’ਚ ਤੀਜ ਦਾ ਤਿਉਹਾਰ ਮਨਾਇਆ
Ad Position 24
No active advertisement