05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

6.80 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਰਫ਼ਤਾਰ ਮਲੋਟ ਜ਼ੋਨ ਦੀਆਂ ਸਕੂਲ ਖ਼ੇਡਾਂ ਸ਼ੁਰੂ

ਮਲੋਟ, 4 ਅਗਸਤ (ਪਾਟਿਲ)-ਅੱਜ ਜ਼ੋਨ ਮਲੋਟ ਦੀਆਂ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਉਦਘਾਟਨੀ ਸਮਾਗਮ ਵਿਚ ਜ਼ਿਲ੍ਹਾ ਖੇਡ ਕੋਆਰਡੀਨੇਟਰ ਸੁਰਿੰਦਰ ਸਿੰਘ, ਜ਼ੋਨ ਪ੍ਰਧਾਨ ਗੁਰਵਿੰਦਰ ਪਾਲ ਸਿੰਘ ਮਠਾੜੂ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਨਾਲ ਸਬੰਧਿਤ ਅਧਿਕਾਰੀਆਂ ਤੇ ਅਧਿਆਪਕਾਂ ਨੇ ਹਾਜ਼ਰੀ ਭਰ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ।

Ad Position 21
No active advertisement
ਅਜੀਤ ਡੈਸਕ 05-08-2026
ਮਲੋਟ, 4 ਅਗਸਤ (ਪਾਟਿਲ)-ਅੱਜ ਜ਼ੋਨ ਮਲੋਟ ਦੀਆਂ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਉਦਘਾਟਨੀ ਸਮਾਗਮ ਵਿਚ ਜ਼ਿਲ੍ਹਾ ਖੇਡ ਕੋਆਰਡੀਨੇਟਰ ਸੁਰਿੰਦਰ ਸਿੰਘ, ਜ਼ੋਨ ਪ੍ਰਧਾਨ ਗੁਰਵਿੰਦਰ ਪਾਲ ਸਿੰਘ ਮਠਾੜੂ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਨਾਲ ਸਬੰਧਿਤ ਅਧਿਕਾਰੀਆਂ ਤੇ ਅਧਿਆਪਕਾਂ ਨੇ ਹਾਜ਼ਰੀ ਭਰ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਇਸ ਮੌਕੇ ਦਵਿੰਦਰ ਸਿੰਘ (ਪੀਟੀਆਈ), ਜਤਿੰਦਰ ਸਿੰਘ (ਲੈਕਚਰਾਰ ਸਰੀਰਕ ਸਿੱਖਿਆ), ਕਮਲਜੀਤ ਸਿੰਘ (ਕੋਚ ਹੈਂਡਬਾਲ), ਬਲਕਾਰ ਸਿੰਘ ਡੀ.ਪੀ.ਈ, ਹਰਪ੍ਰੀਤ ਸਿੰਘ (ਡੀਪੀਈ), ਸੰਦੀਪ ਕੁਮਾਰ ਅਤੇ ਰਮਨਦੀਪ ਕੁਮਾਰ (ਵੋਕੇਸ਼ਨਲ ਟਰੇਨਰ), ਕੁਲਵਿੰਦਰ ਸਿੰਘ, ਵਿਜੈ ਕੁਮਾਰ, ਗੁਰਪਜਨ ਸਿੰਘ, ਅਮਨਦੀਪ ਸਿੰਘ, ਜੈਮਲ ਸਿੰਘ, ਦਲਬਾਗ ਸਿੰਘ, ਗੁਰਦੀਪ ਸਿੰਘ, ਮਣਜਿੰਦਰ ਕੌਰ, ਗੁਰਪ੍ਰੀਤ ਕੌਰ, ਸੁਰਿੰਦਰ ਪਾਲ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ, ਸਵਰਨਜੀਤ ਕੌਰ, ਜਸਵਿੰਦਰ ਕੌਰ, ਗਗਨਦੀਪ ਸ਼ਰਮਾ, ਬੇਅੰਤ ਕੌਰ, ਰਾਜ ਕੁਮਾਰ, ਕਮਨਦੀਪ ਸਿੰਘ, ਸਤਪਾਲ, ਗੁਰਪ੍ਰੀਤ ਸਿੰਘ, ਗੌਰਵ, ਅਸ਼ਵਨੀ ਕੁਮਾਰ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਖੇਡਾਂ ਦੇ ਸੁਚੱਜੇ ਪ੍ਰਬੰਧਾਂ ਵਿਚ ਆਪਣਾ ਯੋਗਦਾਨ ਪਾਇਆ। ਜ਼ੋਨ ਪ੍ਰਧਾਨ ਗੁਰਵਿੰਦਰ ਪਾਲ ਸਿੰਘ ਮਠਾੜੂ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਜ਼ੋਨ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਹ ਸਕੂਲ ਖੇਡਾਂ 13 ਅਗਸਤ ਤੱਕ ਵੱਖ-ਵੱਖ ਖੇਡ ਮੁਕਾਬਲਿਆਂ ਦੇ ਰੂਪ ਵਿਚ ਜਾਰੀ ਰਹਿਣਗੀਆਂ। ਇਹ ਜਾਣਕਾਰੀ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਡੀ.ਪੀ.ਈ ਮੰਡੀ ਹਰਜੀ ਰਾਮ ਗਰਲਜ਼ ਸਕੂਲ ਮਲੋਟ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵੈਸ਼ਨੋ ਦੁਰਗਾ ਭਜਨ ਮੰਡਲੀ ਵਲੋਂ ਝੰਡਾ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਅਗਲੀ ਖ਼ਬਰ 07.17 ਗਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
Ad Position 24
No active advertisement