05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵੈਸ਼ਨੋ ਦੁਰਗਾ ਭਜਨ ਮੰਡਲੀ ਵਲੋਂ ਝੰਡਾ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ

ਕੋਟ ਈਸੇ ਖਾਂ, 4 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀ ਪੁਰਾਤਨ ਧਾਰਮਿਕ ਸੰਸਥਾ ਵੈਸ਼ਨੋ ਦੁਰਗਾ ਭਜਨ ਮੰਡਲੀ ਕੋਟ ਈਸੇ ਖਾਂ ਵਲੋਂ ਸ੍ਰੀ ਚਿੰਤਪੁਰਨੀ ਦਰਬਾਰ ਵਿਖੇ ਸਾਉਣ ਮਹੀਨੇ ਦੇ ਸਾਲਾਨਾ ਮੇਲੇ ਦੇ ਸੰਬੰਧ ਵਿਚ ਸਥਾਨਕ ਸ਼ਹਿਰ ਵਿਚ ਸਾਲਾਨਾ ਝੰਡੇ ਦੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਜਗ੍ਹਾ-ਜਗ੍ਹਾ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਯਾਤਰਾ ਨਾਲ ਆਏ ਪ੍ਰਬੰਧਕਾਂ ਤੇ ਸੇਵਾਦਾਰਾਂ ਲਈ ਲੰਗਰ, ਫਲ, ਪ੍ਰਸ਼ਾਦ ਤੇ ਹੋਰ ਸੇਵਾਵਾਂ ਨਿਭਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 05-08-2026
ਕੋਟ ਈਸੇ ਖਾਂ, 4 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀ ਪੁਰਾਤਨ ਧਾਰਮਿਕ ਸੰਸਥਾ ਵੈਸ਼ਨੋ ਦੁਰਗਾ ਭਜਨ ਮੰਡਲੀ ਕੋਟ ਈਸੇ ਖਾਂ ਵਲੋਂ ਸ੍ਰੀ ਚਿੰਤਪੁਰਨੀ ਦਰਬਾਰ ਵਿਖੇ ਸਾਉਣ ਮਹੀਨੇ ਦੇ ਸਾਲਾਨਾ ਮੇਲੇ ਦੇ ਸੰਬੰਧ ਵਿਚ ਸਥਾਨਕ ਸ਼ਹਿਰ ਵਿਚ ਸਾਲਾਨਾ ਝੰਡੇ ਦੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਜਗ੍ਹਾ-ਜਗ੍ਹਾ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਯਾਤਰਾ ਨਾਲ ਆਏ ਪ੍ਰਬੰਧਕਾਂ ਤੇ ਸੇਵਾਦਾਰਾਂ ਲਈ ਲੰਗਰ, ਫਲ, ਪ੍ਰਸ਼ਾਦ ਤੇ ਹੋਰ ਸੇਵਾਵਾਂ ਨਿਭਾਈਆਂ ਗਈਆਂ। ਸਥਾਨਕ ਧਰਮਕੋਟ ਰੋਡ ‘ਤੇ ਪ੍ਰੀਤਮ ਸਿੰਘ, ਵਿਕਾਸ ਗਾਬਾ ਤੇ ਸਹਿਯੋਗੀ ਸੇਵਾਦਾਰਾਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਤੇ ਗ੍ਰਹਿ ਵਿਖੇ ਜੋਤਾਂ ਜਗਾ ਕੇ ਝੰਡੇ ਦੀ ਸੇਵਾ ਕੀਤੀ ਗਈ। ਉਨ੍ਹਾਂ ਤੋਂ ਇਲਾਵਾ ਅਜੇ ਸੀਕਰੀ, ਮਲਿਕਾ ਸੇਕਰੀ ਦੇ ਗ੍ਰਹਿ ਵਿਖੇ ਵੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੁਸ਼ੀਲ ਅਰੋੜਾ, ਗੁਰਚਰਨ ਸਿੰਘ, ਸੁਖਦੇਵ ਸਿੰਘ ਸੰਧੂ, ਮੋਹਿਤ ਗੁਪਤਾ, ਪੰਡਤ ਹਰਸ਼ਵਰਧਨ ਆਜ਼ਾਦ ਭੀਮ ਸੈਨ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਸੁਰਿੰਦਰ ਸਿੰਘ ਟੋਨੀ ਸਾਬਕਾ ਇੰਸਪੈਕਟਰ ਵਿਜੀਲੈਂਸ, ਰਾਜ ਕੁਮਾਰ ਰਾਜੂ, ਜਤਿੰਦਰ ਜਾਨੂ, ਸਾਹਿਬ ਗਾਬਾ, ਗਗਨ ਵਾਲੀਆ ਤੋਂ ਇਲਾਵਾ ਭਜਨ ਮੰਡਲੀ ਦੇ ਪ੍ਰਬੰਧਕ ਤੇ ਸੇਵਾਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹੜਤਾਲ ਖ਼ਤਮ ਕਰਨ ਸਮੇਂ ਮੇਅਰ ਪਦਮਜੀਤ ਮਹਿਤਾ ਨੂੰ ਮੰਗ-ਪੱਤਰ ਸੌਂਪਦੇ ਹੋਏ ਸਫ਼ਾਈ ਸੇਵਕ ਯੂਨੀਅਨ ਆਗੂ। ਹੜਤਾਲ ਖ਼ਤਮ, ਮੁੜ ਕ... ਅਗਲੀ ਖ਼ਬਰ 6.80 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਰਫ਼ਤਾਰ ਮਲੋਟ ਜ਼ੋਨ ਦੀਆਂ ਸਕੂਲ ਖ਼ੇਡਾਂ ਸ਼ੁਰੂ
Ad Position 24
No active advertisement