09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਭਰਵੀਂ ਬਾਰਿਸ਼ ਕਿਸਾਨਾਂ ਨੂੰ ਮਿਲੀ ਰਾਹਤ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ’ ਤੇ ਭਰਿਆ ਪਾਣੀ ਆਵਾਜਾਈ ਪ੍ਰਭਾਵਿਤ

ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਹੋਈ ਭਰਵੀਂ ਬਾਰਿਸ਼ ਨੇ ਜਿੱਥੇ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਦਿੱਤੀ, ਉੱਥੇ ਹੀ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ। ਕਿਉਂਕਿ ਝੋਨੇ ਦੀ ਫ਼ਸਲ ਨੂੰ ਇਸ ਸਮੇਂ ਪਾਣੀ ਦੀ ਬਹੁਤ ਜ਼ਰੂਰਤ ਸੀ।

Ad Position 21
No active advertisement
ਅਜੀਤ ਡੈਸਕ 10-08-2026
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਹੋਈ ਭਰਵੀਂ ਬਾਰਿਸ਼ ਨੇ ਜਿੱਥੇ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਦਿੱਤੀ, ਉੱਥੇ ਹੀ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ। ਕਿਉਂਕਿ ਝੋਨੇ ਦੀ ਫ਼ਸਲ ਨੂੰ ਇਸ ਸਮੇਂ ਪਾਣੀ ਦੀ ਬਹੁਤ ਜ਼ਰੂਰਤ ਸੀ। ਮਾਲਵਾ ਖੇਤਰ ਵਿਚ ਇਸ ਵਾਰ ਕਾਫ਼ੀ ਘੱਟ ਬਾਰਿਸ਼ ਹੋਈ ਹੈ। ਸਾਉਣ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਝੜੀ ਵਾਂਗ ਰੁਕ ਰੁਕ ਕੇ ਬਾਰਿਸ਼ ਹੋਈ ਤੇ ਦੁਪਹਿਰ ਸਮੇਂ ਚੰਗੀ ਬਾਰਿਸ਼ ਹੋਈ। ਜਿਸ ਨਾਲ ਸ਼ਹਿਰ ਦੇ ਨੀਵੇਂ ਖੇਤਰਾਂ, ਬਾਜ਼ਾਰ, ਗਲੀਆਂ ਤੇ ਸੜਕਾਂ ’ਤੇ ਪਾਣੀ ਭਰਨ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੋਇਆ। ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਮੀਂਹ ਵਿਚ ਖੇਡਦੇ ਖੁਸ਼ ਨਜ਼ਰ ਆਏ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਪਾਣੀ ਖੜ੍ਹਨ ਕਰਕੇ ਆਵਾਜਾਈ ਅਤੇ ਲੋਕਾਂ ਦਾ ਆਉਣਾ ਜਾਣਾ ਪ੍ਰਭਾਵਿਤ ਰਿਹਾ। ਕਿਸਾਨਾਂ ਨੇ ਦੱਸਿਆ ਕਿ ਇਹ ਬਾਰਿਸ਼ ਝੋਨੇ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੈ। ਕਿਸਾਨ ਖਾਦ ਵਗੈਰਾ ਝੋਨੇ ਨੂੰ ਪਾ ਚੁੱਕੇ ਹਨ ਅਤੇ ਪਾਣੀ ਦੀ ਘਾਟ ਸੀ। ਪਰ ਹੁਣ ਇਹ ਮੀਂਹ ਪੈਣ ਕਰਕੇ ਝੋਨੇ ਦੀ ਫ਼ਸਲ ਵਧੇ ਫੁੱਲੇਗੀ। ਧਰਤੀ ਹੇਠਲਾ ਟਿਊਬਵੈਲ ਦਾ ਪਾਣੀ ਕਿਸਾਨਾਂ ਵਲੋਂ ਖੇਤਾਂ ਨੂੰ ਲਾਇਆ ਜਾ ਰਿਹਾ ਸੀ, ਜਿਸ ਕਰਕੇ ਬਾਰਿਸ਼ ਨੇ ਵੱਡੀ ਰਾਹਤ ਦਿੱਤੀ ਹੈ ਅਤੇ ਇਹ ਮੀਂਹ ਦਾ ਪਾਣੀ ਫ਼ਸਲ ਨੂੰ ਘਿਉ ਵਾਂਗ ਲੱਗੇਗਾ। ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ ਲਈ ਵੀ ਪਾਣੀ ਦੀ ਜ਼ਰੂਰਤ ਸੀ। ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ਬਾਈਪਾਸ ਦੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮੁੱਖ ਗਲੀ ਨੇ ਵੀ ਝੀਲ ਦਾ ਰੂਪ ਧਾਰਨ ਕਰ ਲਿਆ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਸੇ ਪਾਸੇ ਨਾ ਹੋਣ ਕਰਕੇ ਹਰ ਬਾਰਿਸ਼ ਸਮੇਂ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਤਰ੍ਹਾਂ ਹੀ ਮੋਹਨ ਲਾਲ ਸਟਰੀਟ, ਸ਼ੇਰ ਸਿੰਘ ਚੌਂਕ, ਅਬ ੋਹਰ ਰੋਡ, ਬਾਗ ਵਾਲੀ ਗਲੀ, ਟਿੱਬੀ ਸਾਹਿਬ ਰੋਡ, ਕੋਟਲਾ ਬਾਜ਼ਾਰ, ਬੈਂਕ ਰੋਡ ਅਤੇ ਹੋਰ ਥਾਵਾਂ ਤੇ ਵੀ ਬਾਰਿਸ਼ ਮਗਰੋਂ ਪਾਣੀ ਭਰ ਗਿਆ। ਜਿਸ ਨਾਲ ਸ਼ਹਿਰ ਵਿਚ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲ ਪੇਸ਼ ਆਈ। ਸ਼ਹਿਰ ਵਿਚ ਕਈ ਸੜਕਾਂ ਤੇ ਗਲੀਆਂ ਵਿਚ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ । ਜਿਸ ਨਾਲ ਚੱਲ ਰਿਹਾ ਕੰਮ ਰੁਕ ਗਿਆ। ਅਸਮਾਨ ਵਿਚ ਚੱਲ ਰਹੀ ਸੰਘਣੀ ਬੱਦਲਵਾਈ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਿਜੇ ਸਾਂਪਲਾ ਨੂੰ ਮਿਲੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Ad Position 24