15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ਼ੇਰ-ਏ-ਪੰਜਾਬ ਲੀਗ ਦੀ ਨਿਲਾਮੀ ’ਚ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਕ੍ਰਿਕਟ ਜਗਤ ਲਈ ਇਕ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ, ਕਿਉਂਕਿ ਜ਼ਿਲ੍ਹੇ ਦੇ ਤਿੰਨ ਰਾਜ ਪੱਧਰੀ ਖਿਡਾਰੀਆਂ ਦੀ ਚੋਣ ਵੱਕਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ.

Ad Position 21
No active advertisement
ਰਿਲੇਸ਼ਨ ਸ਼ੋਸ਼ਲ ਕਲਚਰ ਅਤੇ ਸਪੋਰਟਸ ਸੁਸਾਇਟੀ ਦੇ ਅਹੁਦੇਦਾਰ ਫ਼ਰੀਦਕੋਟ ਨਹਿਰਾਂ ’ਤੇ ਪੌਦੇ ਲਗਾਉਂਦੇ ਹੋਏ। ਤਸਵੀਰ : ਮਿੰਦਾ 15-08-2026
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਕ੍ਰਿਕਟ ਜਗਤ ਲਈ ਇਕ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ, ਕਿਉਂਕਿ ਜ਼ਿਲ੍ਹੇ ਦੇ ਤਿੰਨ ਰਾਜ ਪੱਧਰੀ ਖਿਡਾਰੀਆਂ ਦੀ ਚੋਣ ਵੱਕਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸ਼ੇਰ-ਏ-ਪੰਜਾਬ ਟੀ-20 ਲੀਗ 2026 ਲਈ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਖਿਡਾਰੀਆਂ ਦੀ ਨਿਲਾਮੀ ਵਿਚ ਸ਼ਾਨਦਾਰ ਇਕਰਾਰਨਾਮੇ ਹਾਸਿਲ ਕੀਤੇ ਹਨ। ਮਨਪ੍ਰੀਤ ਸਿੰਘ ਸੰਧੂ ਨੂੰ ਫ਼ਾਜ਼ਿਲਕਾ ਫਾਲਕਨਜ਼ ਨੇ 1.25 ਲੱਖ, ਰੇਵਨਪ੍ਰੀਤ ਸਿੰਘ ਰਾਏ ਨੂੰ ਅੰਮ੍ਰਿਤਸਰ ਸੂਰਮਾਸ ਨੇ 75,000 ਅਤੇ ਸਾਕਸ਼ੇਯ ਖੁਰਾਣਾ ਨੂੰ ਮੋਹਾਲੀ ਕਿੰਗਜ਼ ਨੇ 50,000 ਵਿਚ ਆਪਣੀ ਟੀਮ ’ਚ ਸ਼ਾਮਿਲ ਕੀਤਾ ਹੈ। ਇਹ ਤਿੰਨੇ ਕ੍ਰਿਕਟਰ ਰਾਜ ਪੱਧਰੀ ਖਿਡਾਰੀ ਹਨ ਅਤੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਰਾਜ ਤੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਰਾਹੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ. ਮੋਹਾਲੀ) ਦੀ ਨੁਮਾਇੰਦਗੀ ਕਰ ਚੁੱਕੇ ਹਨ। ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਉਨ੍ਹਾਂ ਦੀ ਚੋਣ ਨੂੰ ਖਿਡਾਰੀਆਂ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਕ੍ਰਿਕਟ ਦੇ ਖੇਤਰ ਲਈ ਇਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਸੰਧੂ, ਰੇਵਨਪ੍ਰੀਤ ਸਿੰਘ ਰਾਏ ਤੇ ਸਾਕਸ਼ੇਯ ਖੁਰਾਣਾ ਦੀ ਇਹ ਸਫ਼ਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਤੀ ਜਾ ਰਹੀ ਪਾਰਦਰਸ਼ੀ ਚੋਣ ਤੇ ਸਾਲਾਂ ਦੌਰਾਨ ਲਗਾਤਾਰ ਕੀਤੇ ਗਏ ਵਧੀਆ ਪ੍ਰਦਰਸ਼ਨ ਦਾ ਨਤੀਜਾ ਹੈ। ਐਸੋਸੀਏਸ਼ਨ ਨੇ ਭਰੋਸਾ ਪ੍ਰਗਟਾਇਆ ਕਿ ਇਹ ਪ੍ਰਤਿਭਾਸ਼ਾਲੀ ਕ੍ਰਿਕਟਰ ਸ਼ੇਰ-ਏ-ਪੰਜਾਬ ਟੀ-20 ਲੀਗ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਪੰਜਾਬ ਕ੍ਰਿਕਟ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਜੈ ਮਾਂ ਸ੍ਰੀ ਚਿੰਤਪੁਰਨੀ ਸੇਵਾ ਕਮੇਟੀ ਵਲੋਂ ਵਿਸ਼ਾਲ ਭੰਡਾਰੇ ਲਈ ਲੰਗਰ ਦੀ ਰਵਾਨਗੀ ਅਗਲੀ ਖ਼ਬਰ ਸੜਕ ਹਾਦਸੇ ’ਚ ਪੀੜਤਾਂ ਨੂੰ ਬਿਨਾਂ ਡਰ ਨੇੜੇ ਦੇ ਹਸਪਤਾਲ ਪਹੁੰਚਾਇਆ ਜਾਵੇ-ਆਰ. ਟੀ. ਓ.
Ad Position 24