15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜੈ ਮਾਂ ਸ੍ਰੀ ਚਿੰਤਪੁਰਨੀ ਸੇਵਾ ਕਮੇਟੀ ਵਲੋਂ ਵਿਸ਼ਾਲ ਭੰਡਾਰੇ ਲਈ ਲੰਗਰ ਦੀ ਰਵਾਨਗੀ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਜੈ ਮਾਂ ਸ੍ਰੀ ਚਿੰਤਪੁਰਨੀ ਸੇਵਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਸਲਾਨਾ ਵਿਸ਼ਾਲ ਭੰਡਾਰਾ 21 ਅਗਸਤ ਤੱਕ ਸ੍ਰੀ ਦੁਰਗਾ ਸ਼ਕਤੀ ਮੰਦਰ ਮੁਬਾਰਕਪੁਰ ਵਿਖੇ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਰਮੇਸ਼ ਬਾਘਲਾ ਨੇ ਦੱਸਿਆ ਕਿ ਭੰਡਾਰੇ ਲਈ ਲੰਗਰ ਦੀ ਰਵਾਨਗੀ ਅਬੋਹਰ ਰੋਡ ਸਥਿਤ ਜੈ ਬਾਬਾ ਖੇਤਰਪਾਲ ਮੰਦਰ ਤੋਂ ਕੀਤੀ ਗਈ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਤੋਂ ਲੰਗਰ ਦੀ ਰਵਾਨਗੀ ਸਮੇਂ ਬਾਬੂ ਸ਼ੰਮੀ ਚਾਵਲਾ ਤੇ ਹੋਰ। ਅਜੀਤ ਤਸਵੀਰ 15-08-2026
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਜੈ ਮਾਂ ਸ੍ਰੀ ਚਿੰਤਪੁਰਨੀ ਸੇਵਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਸਲਾਨਾ ਵਿਸ਼ਾਲ ਭੰਡਾਰਾ 21 ਅਗਸਤ ਤੱਕ ਸ੍ਰੀ ਦੁਰਗਾ ਸ਼ਕਤੀ ਮੰਦਰ ਮੁਬਾਰਕਪੁਰ ਵਿਖੇ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਰਮੇਸ਼ ਬਾਘਲਾ ਨੇ ਦੱਸਿਆ ਕਿ ਭੰਡਾਰੇ ਲਈ ਲੰਗਰ ਦੀ ਰਵਾਨਗੀ ਅਬੋਹਰ ਰੋਡ ਸਥਿਤ ਜੈ ਬਾਬਾ ਖੇਤਰਪਾਲ ਮੰਦਰ ਤੋਂ ਕੀਤੀ ਗਈ। ਲੰਗਰ ਦੀ ਰਵਾਨਗੀ ਤੋਂ ਪਹਿਲਾਂ ਮੰਦਰ ਵਿਖੇ ਵਿਧੀ-ਵਿਧਾਨ ਨਾਲ ਪੂਜਾ ਪੰਡਿਤ ਨਰੇਸ਼ ਵਲੋਂ ਕਰਵਾਈ ਗਈ। ਇਸ ਮੌਕੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਵਲੋਂ ਸੰਗਤ ਨੂੰ ਪ੍ਰਸ਼ਾਦ ਰੂਪੀ ਲੰਗਰ ਵੀ ਛਕਾਇਆ ਗਿਆ। ਲੰਗਰ ਦੀ ਰਵਾਨਗੀ ਨੂੰ ਝੰਡੀ ਡੇਰਾ ਬੱਬੂ ਭਗਤ ਦੇ ਗੱਦੀਨਸ਼ੀਨ ਬਾਬੂ ਸ਼ੰਮੀ ਚਾਵਲਾ ਵਲੋਂ ਦਿੱਤੀ ਗਈ। ਇਸ ਮੌਕੇ ਮਾਤਾ ਚਿੰਤਪੁਰਨੀ ਅੰਨਪੂਰਨਾ ਜੀ ਦਾ ਪਾਠ ਕੀਤਾ ਗਿਆ ਅਤੇ ਸੰਗਤ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਤੋਂ ਬਾਅਦ ਪੈਦਲ ਝੰਡਾ ਯਾਤਰਾ ਅਬੋਹਰ ਰੋਡ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਕੋਟਕਪੂਰਾ ਰੋਡ ਪੈਟਰੋਲ ਪੰਪ ਗਿੱਲ ਤੋਂ ਅੱਗੇ ਰਵਾਨਾ ਹੋਈ। ਇਸ ਝੰਡਾ ਯਾਤਰਾ ਵਿਚ ਕਮੇਟੀ ਦੇ ਮੈਂਬਰਾਂ ਤੇ ਸਾਰੇ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਕਮੇਟੀ ਵਲੋਂ ਦੱਸਿਆ ਗਿਆ ਕਿ 18 ਅਗਸਤ ਦਿਨ ਮੰਗਲਵਾਰ ਰਾਤ ਨੂੰ ਜੈ ਮਾਂ ਸ੍ਰੀ ਚਿੰਤਪੁਰਨੀ ਭਜਨ ਮੰਡਲੀ (ਸਵ. ਪ੍ਰਧਾਨ ਰਾਧੇ ਸ਼ਾਮ ਅਤੇ ਸਵ. ਨੀਟਾ ਗਗਨੇਜਾ ਮੰਡਲੀ) ਵਲੋਂ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ, ਜੈ ਦੁਰਗਾ ਸ਼ਕਤੀ ਮੰਦਰ ਵਿਖੇ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਦੀਪਕ ਗਿਰਧਰ, ਸੁਰਿੰਦਰ ਬਾਂਸਲ, ਰਮਨ ਗਿਰਧਰ, ਰਮੇਸ਼ ਬਾਗਲਾ, ਪੱਪੀ ਗੁੰਬਰ, ਸਨੀ ਵਧਵਾ, ਅਤੁਲ ਗੁਪਤਾ, ਸੈਪੀ ਵਾਰਡਸ, ਰਕੇਸ਼ ਕੁਮਾਰ, ਬੱਬੂ ਦਿਆਲ ਗੱਖੜ, ਰਾਜੂ ਗੋਇਲ, ਉਕਾਰ, ਮੋਨੂ ਗੁਪਤਾ, ਸੁਸ਼ੀਲ ਹਾਂਡਾ, ਨੀਰਜ ਕੱਕੜ, ਵਰੁਣ ਕਟਾਰੀਆ, ਸੋਨੂ, ਪਿੰਕਜ, ਵਿਸ਼ਾਲ ਟਨੇਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਕੀਤੇ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਲੀਗ ਦੀ ਨਿਲਾਮੀ ’ਚ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24