15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

80ਵੇਂ ਆਜ਼ਾਦੀ ਦਿਹਾੜੇ ’ਤੇ ਫ਼ਰੀਦਕੋਟ ’ਚ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਲਹਿਰਾਇਆ ਤਿਰੰਗਾ ਝੰਡਾ ਵੱਖ - ਵੱਖ ਵਰਗਾਂ ਲਈ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ

ਫ਼ਰੀਦਕੋਟ , 16 ਅਗਸਤ ( ਜਸਵੰਤ ਸਿੰਘ ਪੁਰਬਾ )- ਆਜ਼ਾਦੀ ਦਿਵਸ ਮੌਕੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਪਾਵਨ ਅਤੇ ਇਤਿਹਾਸਕ ਨਗਰੀ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ । ਉਨ੍ਹਾਂ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ ।

Ad Position 21
No active advertisement
ਬਰਗਾੜੀ ਵਿਖੇ ਯੂਥ ਆਗੂ ਰਵਿੰਦਰ ਸ਼ਰਮਾ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਸਮੇਂ ਸੂਬਾ ਸਿੰਘ ਬਾਦਲ, ਬਲਕਾਰ ਸਿੰਘ ਗੋਨਿਆਣਾ, ਮੈਂਗਲ ਸਿੰਘ ਬਰਾੜ, ਨਿੰਮਾ ਡੋਡ, ਜਗਸੀਰ ਸਿੰਘ ਬਰਗਾੜੀ ਆਦਿ। ਤਸਵੀਰ: ਲਖਵਿੰਦਰ ਸ਼ਰਮਾ ਬਾਰਿਸ਼ ਕਾਰਨ ਡਿੱਗੀ ਕਮਰੇ ਦੀ ਛੱਤ। ਤਸਵੀਰ : ਪਰਮਜੀਤ ਸਿੰਘ ਥੇੜੀ ਮੰਡੀ ਕਿੱਲਿਆਂਵਾਲੀ ’ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਮੌਕੇ ਥਾਣਾ ਮੁਖੀ ਕਰਮਜੀਤ ਕੌਰ ਮੂਹਰੇ ਅਰੋਜਈ ਕਰਦੇ ਝੁੱਗੀਆਂ ’ਚ ਵਸਦੇ ਲੋਕ। ਤਸਵੀਰ : ਇਕਬਾਲ ਸਿੰਘ ਸ਼ਾਂਤ 17-08-2026
ਫ਼ਰੀਦਕੋਟ , 16 ਅਗਸਤ ( ਜਸਵੰਤ ਸਿੰਘ ਪੁਰਬਾ )- ਆਜ਼ਾਦੀ ਦਿਵਸ ਮੌਕੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਪਾਵਨ ਅਤੇ ਇਤਿਹਾਸਕ ਨਗਰੀ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ । ਉਨ੍ਹਾਂ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ । ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ 80 ਵੇਂ ਆਜ਼ਾਦੀ ਦਿਹਾੜੇ ਮੌਕੇ ਸਮੂਹ ਜ਼ਿਲ੍ਹਾ ਅਤੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਨਿੱਘੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ । ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਸਦਕਾ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਾਂ । ਇਸ ਉਪਰੰਤ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦਾ ਹਾਲਚਾਲ ਜਾਣਿਆ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ । ਫ਼ਰੀਦਕੋਟ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਉਪਰਾਲਿਆਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਤੇ ਰਿਆਸਤੀ ਸ਼ਹਿਰ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ ਤੇ ਆਏ ਮਹੀਨੇ ਫ਼ੰਡ ਪ੍ਰਾਪਤ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਵਿਚ ਪੇਂਡੂ ਵਿਕਾਸ ਲਈ 96 ਕਰੋੜ ਰੁਪਏ ਦੇ ਫ਼ੰਡ ਦਿੱਤੇ ਗਏ ਹਨ ਇਨ੍ਹਾਂ ਫ਼ੰਡਾਂ ਨਾਲ ਪੀਣ ਵਾਲੇ ਪਾਣੀ , ਗੰਦੇ ਪਾਣੀ ਦੀ ਨਿਕਾਸੀ , ਸਾਲਿਡ ਵੇਸਟ ਮੈਨੇਜਮੈਂਟ ਅਤੇ ਪਿੰਡਾਂ ਦੇ ਹੋਰ ਸਾਂਝੇ ਕੰਮ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ 2025-26 ਦੌਰਾਨ ਜ਼ਿਲ੍ਹਾ ਮਗਨਰੇਗਾ ਵਿਚ ਪੂਰੇ ਪੰਜਾਬ ਵਿਚੋਂ ਦੂਸਰੇ ਨੰਬਰ ’ ਤੇ ਆਇਆ ਹੈ । ਜ਼ਿਲ੍ਹੇ ਵਿਚ ਸੜਕਾਂ ਦਾ ਜਾਲ ਵਧਾਇਆ ਗਿਆ ਹੈ ਅਤੇ ਸਿਹਤ ਸੰਸਥਾਵਾਂ ਦੀਆਂ ਸਹੂਲਤਾਂ ਨੂੰ ਆਧੁਨਿਕ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਘਰਾਂ ਦੇ ਨੇੜੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ 39 ਆਮ ਆਦਮੀ ਪਿੰਡ ਕਲੀਨਿਕ ਖੋਲ੍ਹੇ ਜਾ ਰਹੇ ਹਨ । ਇਨ੍ਹਾਂ ਵਿਚੋਂ 12 ਸਿਹਤ ਵਿਭਾਗ ਨੂੰ ਹੈਂਡਓਵਰ ਕਰ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਸਮਾਰਟ ਕਲਾਸਰੂਮ ਬਣਾ ਕੇ ਬੱਚਿਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ । ਕਿਸਾਨਾਂ ਲਈ ਨਵੀਆਂ ਸਿੰਚਾਈ ਯੋਜਨਾਵਾਂ ਅਤੇ ਖੇਤੀਬਾੜੀ ਵਿਚ ਨਵੀਂ ਤਕਨਾਲੋਜੀ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ । ਇਸ ਤੋਂ ਇਲਾਵਾ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਫ਼ਰੀਦਕੋਟ ਜ਼ਿਲ੍ਹੇ ਵਿਚ 76 ਫ਼ੀਸਦੀ ਕਮੀ ਆਈ ਹੈ , ਜੋ ਸਾਰੇ ਪੰਜਾਬ ਤੋਂ ਵੱਧ ਹੈ । ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹੇ ਵਿਚ 89 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ । ਇਨ੍ਹਾਂ ’ ਤੇ ਲਗਪਗ 15 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ । ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਵਲੋਂ ਚਲਾਇਆ ਯੁੱਧ ਨਸ਼ਿਆਂ ਵਿਰੁੱਧ ਪੂਰੀ ਸੰਜੀਦਗੀ ਨਾਲ ਚਲਾਇਆ ਜਾ ਰਿਹਾ ਹੈ । ਇਸ ਲੋਕ ਪੱਖੀ ਮੁਹਿੰਮ ਤਹਿਤ ਨਸ਼ਾ ਤਸਕਰੀ ਰੋਕਣ ਦੇ ਨਾਲ ਨਾਲ ਪੀੜਤ ਵਿਅਕਤੀਆਂ ਦਾ ਮੁਫਤ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ । ਇਸ ਮੌਕੇ ਸਕੂਲੀ ਬੱਚਿਆਂ ਵਲੋਂ ਪੀ . ਟੀ ਸ਼ੋਅ , ਰੰਗਾਰੰਗ ਪ੍ਰੋਗਰਾਮ , ਗਿੱਧਾ , ਭੰਗੜਾ ਅਤੇ ਅਨੇਕਾਂ ਹੋਰ ਲੋਕ ਨਾਚ ਪੇਸ਼ ਕੀਤੇ ਗਏ । ਬੱਚਿਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਅਤੇ ਹੌਂਸਲਾ ਅਫ਼ਜਾਈ ਲਈ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਸੇਂਟ ਮੈਰੀ ਕਾਨਵੈਂਟ ਸਕੂਲ , ਦਸ਼ਮੇਸ਼ ਪਬਲਿਕ ਸਕੂਲ , ਮਾਊਂਟ ਲਿਟਰਾ ਜ਼ੀ ਸਕੂਲ , ਗੁਰੂ ਤੇਗ ਬਹਾਦਰ ਸਕੂਲ ਮਹਿਮੂਆਣਾ , ਤਾਜ ਪਬਲਿਕ ਸਕੂਲ ਜੰਡ ਸਾਹਿਬ , ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ , ਖਾਲਸਾ ਸੀਨੀਅਰ ਸੈਕੰਡਰੀ ਸਕੂਲ , ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਤੇਜ ਸਿੰਘ ਖੋਸਾ , ਚੇਅਰਮੈਨ ਨਗਰ ਸੁਧਾਰ ਟਰੱਸਟ ਗਗਨਦੀਪ ਸਿੰਘ ਧਾਲੀਵਾਲ , ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ , ਸੰਦੀਪ ਸਿੰਘ ਧਾਲੀਵਾਲ ਸੂਚਨਾ ਕਮਿਸ਼ਨਰ , ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ , ਵਧੀਕ ਡਿਪਟੀ ਕਮਿਸ਼ਨਰ ਸੰਦੀਪ ਮਲਹੋਤਰਾ , ਐਸ . ਪੀ ( ਐਚ ) ਮਨਵਿੰਦਰਬੀਰ ਸਿੰਘ , ਐਸ . ਪੀ ( ਇੰਨ .) ਜੁਗੇਸ਼ਵਰ ਸਿੰਘ ਗੁਰਾਇਆ , ਐਸ . ਡੀ . ਐਮ ਪੁਨੀਤ ਸ਼ਰਮਾ , ਬਲਜਿੰਦਰ ਸਿੰਘ ਬੱਬੂ ਪ੍ਰਧਾਨ ਨਗਰ ਕੌਂਸਲ , ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ , ਸਾਬਕਾ ਐਮ . ਪੀ . ਮੁਹੰਮਦ ਸਦੀਕ , ਰਜਿੰਦਰ ਦਾਸ ਰਿੰਕੂ ਚੇਅਰਮੈਨ ਸਪੋਰਟਸ ਵੈਲਫੇਅਰ , ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਂਸਲ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਤੋਂ ਇਲਾਵਾ ਵੱਖ - ਵੱਖ ਵਿਭਾਗਾਂ ਦੇ ਅਧਿਕਾਰੀ , ਕਰਮਚਾਰੀ ਅਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ । ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ , ( ਜਸਵੰਤ ਸਿੰਘ ਪੁਰਬਾ )- ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ਦੇਸ਼ ਦਾ 80 ਵਾਂ ਸੁਤੰਤਰਤਾ ਦਿਵਸ ਦੇਸ਼ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਗਿਆ । ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਹਿੰਗੇ ਮੁੱਲ ਮਿਲੀ ਆਜ਼ਾਦੀ ਦੇ ਸਨਮਾਨ ਵਜੋਂ ਸਾਨੂੰ ਚੰਗੇ ਅਤੇ ਆਦਰਸ਼ ਸਮਾਜ ਦੇ ਨਿਰਮਾਣ ਲਈ ਵਚਨਬੱਧ ਹੋਣਾ ਚਾਹੀਦਾ ਹੈ । ਇਸ ਮੌਕੇ ਲੈਕਚਰਾਰ ਸੋਨੀ ਹੁੰਜਨ ਨੇ ਵਿਚਾਰ ਪੇਸ਼ ਕਰਦਿਆਂ ਆਜ਼ਾਦੀ ਦਿਹਾੜੇ ਦੇ ਇਤਿਹਾਸਕ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚੇਤਿਆਂ ਵਿਚ ਵਸਾ ਕੇ ਰੱਖਣ ਦੀ ਅਪੀਲ ਕੀਤੀ । ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼ਭਗਤੀ ਗੀਤ , ਕਵਿਤਾਵਾਂ , ਭਾਸ਼ਣ , ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਤਰੱਕੀ , ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ . ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਸਿਰਫ਼ ਸਾਡਾ ਅਧਿਕਾਰ ਹੀ ਨਹੀਂ , ਸਗੋਂ ਇਸ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਵੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ , ਅਨੁਸ਼ਾਸਨ , ਮਿਹਨਤ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਅਧਿਕਾਰਾਂ ਦੇ ਨਾਲ - ਨਾਲ ਫਰਜ਼ਾਂ ਦੀ ਪਾਲਣਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ । ਅੰਤ ਵਿਚ ਵਿਦਿਆਰਥੀਆਂ ਅਤੇ ਸਟਾਫ਼ ਨੇ ਦੇਸ਼ ਦੀ ਏਕਤਾ , ਅਖੰਡਤਾ ਅਤੇ ਖੁਸ਼ਹਾਲੀ ( ਬਾਕੀ ਸਫਾ 6 ’ ਤੇ ) ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫ਼ਰੀਦਕੋਟ , ( ਜਸਵੰਤ ਸਿੰਘ ਪੁਰਬਾ )- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਵਿਖੇ ਦੇਸ਼ ਦੇ 80 ਵੇਂ ਆਜ਼ਾਦੀ ਦਿਵਸ ਦੇ ਮੌਕੇ ’ ਤੇ ਵਿਸ਼ੇਸ਼ ਸਭਾ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਕਰਵਾਈ ਗਈ । ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦੀਆਂ ਵੱਖ - ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ । ਕਲਾਸ ਤੀਜੀ ਦੇ ਵਿਦਿਆਰਥੀਆਂ ਨੇ ਖੂਬਸੂਰਤ ਡਾਂਸ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ , ਜਦਕਿ ਕਲਾਸ ਸੱਤਵੀਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਗੀਤ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ । ਸਮੁੱਚਾ ਸਮਾਗਮ ਦੇਸ਼ ਭਗਤੀ , ਉਤਸ਼ਾਹ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨਾਲ ਭਰਪੂਰ ਰਿਹਾ । ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਣ ਦਾ ਸੁੰਦਰ ਸੰਦੇਸ਼ ਦਿੱਤਾ । ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਚਰਨ ਸਿੰਘ , ਚੇਅਰਪਰਸਨ ਕੁਸ਼ਵੰਤ ਕੌਰ , ਡਾਇਰੈਕਟਰ ਕਿਰਨਜੋਤ ਕੌਰ , ਮੈਨੇਜਰ ਗੁਰਮੀਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਪੂਨਮ ਗੋਇਲ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਸੀ । ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ । ਡੀ . ਏ . ਵੀ . ਪਬਲਿਕ ਸਕੂਲ ਕੋਟਕਪੂਰਾ ਕੋਟਕਪੂਰਾ , ( ਮੋਹਰ ਸਿੰਘ ਗਿੱਲ )- ਡੀ . ਏ . ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ । ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਧਾ ਅਗਰਵਾਲ , ਬ੍ਰਹਮਾ ਕੁਮਾਰੀ ਆਸ਼ਰਮ ਤੋਂ ਕਮਲਾ ਦੀਦੀ , ਰਿੰਪੀ ਦੀਦੀ , ਸ਼ਿਵਾਨੀ ਦੀਦੀ ਅਤੇ ਜਗਦੀਸ਼ ਭਾਈ ਅਤੇ ਪੱਤਰਕਾਰ ਰਾਜੀਵ ਸ਼ਰਮਾ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ । ਪਿ੍ਰੰਸੀਪਲ ਡਾ . ਰਾਜਵੀਰ ਸਿੰਘ ਕੰਗ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ । ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨਗੀ ਮੰਡਲ ਦੀਆਂ ਸ਼ਖ਼ਸੀਅਤਾਂ ਵਲੋਂ ਦੀਪ ਜੋਤੀ ਕਰਨ ਉਪਰੰਤ ਕੀਤੀ ਗਈ । ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੈਲਕਮ ਸੌਂਗ ਪੇਸ਼ ਕੀਤਾ ਗਿਆ । ਸੁਤੰਤਰਤਾ ਦਿਵਸ ਦੇ ਸਬੰਧ ਵਿਚ ਵਿਦਿਆਰਥਣ ਪੀਹੂ ਗਰਗ , ਯਸ਼ਿਕਾ ਅਹੂਜਾ , ਖਨਕ , ਨਿਆਇਤੀ , ਰਾਧਾ , ਇਨਾਇਆ ਅਤੇ ਹਰਸਿਮਰਤ ਕੌਰ ਆਦਿ ਨੇ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ । ਇਸ ਮੌਕੇ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ , ਡਾਂਸ , ਕੋਰੀਓਗ੍ਰਾਫੀ , ਨਾਟਕ , ਗਿੱਧਾ , ਭੰਗੜਾ ਆਦਿ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਆਜ਼ਾਦੀ ਸੰਗਰਾਮ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਸਕੂਲ ਦੇ ਪਿ੍ਰੰਸੀਪਲ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਏਕਤਾ , ਭਾਈਚਾਰੇ ਦਾ ਦਿਨ ਹੈ ਅਤੇ ਦੇਸ਼ ਭਗਤੀ ਦਾ ਸੰਦੇਸ਼ ਦਿੰਦਾ ਹੈ । ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਦੇਸ਼ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਦੀ ਨੀਂਹ ’ ਤੇ ਇਕ ਬਿਹਤਰ ਅਤੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰੀਏ । ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਮਾਣ ਹੈ । ਤਿਰੰਗਾ ਸਾਡੇ ਦਿਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਂਦਾ ਹੈ । ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦਾ ਮਹਾਨ ਤਿਉਹਾਰ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ - ਭਗਤੀ ਦੀ ਭਾਵਨਾ ਨਾਲ ਮਨਾ ਰਹੇ ਹਾਂ । ਰਿੰਪੀ ਦੀਦੀ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ , ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਦੱਸਿਆ ਗਿਆ । ਅੰਤ ’ ਚ ਖਿਡਾਰੀਆਂ , ਐਨ . ਸੀ . ਸੀ ਕੈਡਿਟਸ , ਓਲੰਪਿਆਡ ’ ਚ ਜੇਤੂ ਰਹੇ ਵਿਦਿਆਰਥੀਆਂ , ਪੀ . ਟੀ . ਆਈ ਬਿਪਨਪ੍ਰੀਤ ਕੌਰ , ਮਾਨਵਿੰਦਰ ਸਿੰਘ , ਤੇਜਵੀਰ ਸਿੰਘ , ਗਗਨਦੀਪ ਸਿੰਘ , ਸਰੋਤ ਸ਼ਖ਼ਸੀਅਤ ਬਣੇ ਅਧਿਆਪਕਾ ਸੁਮਨਪੁਰੀ , ਸ਼ਿਲਪੀ ਗਰਗ , ਸ਼ੀਨਮ ਗੋਇਲ , ਵਨੀਤਾ ਕਟਾਰੀਆ , ਤਮੰਨਾ ਬਾਂਸਲ , ਨੈਨਸੀ ਮਿੱਤਲ ਅਤੇ ਦੀਪਿਕਾ ਆਦਿ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ । ਸਕੂਲ ਦੇ ਪ੍ਰੈਸ ਮੀਡੀਆ ਲਈ ਅਹਿਮ ਯੋਗਦਾਨ ਦੇਣ ਵਾਲੇ ਅਧਿਆਪਕ ਕੋਮਲ ਬਾਂਸਲ , ਗੁਰਪ੍ਰੀਤ ਸਿੰਘ , ਨਿਸੂ ਰਾਣੀ ਅਤੇ ਨਿਤਿਕਾ ਗਰੋਵਰ ਨੂੰ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮਿਕਾ ਵਿਦਿਆਰਥਣ ਪਿ੍ਰਅੰਕਾ , ਮੰਤਸਾ , ਮਾਧਵ ਗਰਗ ਅਤੇ ਗ਼ਨੀਮਤ ਬਰਾੜ ਵਲੋਂ ਸਾਂਝੇ ਤੌਰ ’ ਤੇ ਨਿਭਾਈ । ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ । ਦਾ ਬਲੂਮਿੰਗਡੇਲ ਸਕੂਲ ਕੋਟਕਪੂਰਾ , ( ਮੋਹਰ ਸਿੰਘ ਗਿੱਲ )- ਸਥਾਨਕ ਮੁਕਤਸਰ ਰੋਡ ਵਿਖੇ ਸਥਿਤ ਦਾ ਬਲੂਮਿੰਗਡੇਲ ਸਕੂਲ ਵਿਚ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਨੂੰ ਸਮਰਪਿਤ ਸਬ - ਜੂਨੀਅਰ , ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਵੱਖ - ਵੱਖ ਰਚਨਾਤਮਕ , ਸੱਭਿਆਚਾਰਕ ਅਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ । ਸਮਾਗਮ ਦੀ ਸ਼ੁਰੂਆਤ ਸਕੂਲ ਦੇ ਓਪਨ ਏਅਰ ਥੀਏਟਰ ਵਿਚ ਪਿ੍ਰੰਸੀਪਲ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ । ਆਸ਼ਾਦੀ ਦਿਵਸ ਦੇ ਜਸ਼ਨਾਂ ਨੂੰ ਵਿਸ਼ੇਸ਼ ਬਣਾਉਣ ਲਈ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ‘ ਨੋ ਬੈਗ ਡੇ ’ ਮਨਾਇਆ । ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਹਾਣੀ - ਕਥਨ , ਸੰਗੀਤ , ਨਾਚ , ਕਲਾ ਤੇ ਸ਼ਿਲਪਕਾਰੀ , ਭੂਮਿਕਾ - ਨਿਭਾਉਣ ਅਤੇ ਹੋਰ ਮਨਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਦਾ ਅਨੰਦਮਈ ਅਤੇ ਅਰਥਪੂਰਨ ਅਨੁਭਵ ਪ੍ਰਦਾਨ ਕਰਨਾ ਸੀ । ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿਚ ਦੇਸ਼ - ਭਗਤੀ , ਏਕਤਾ , ਸਦਭਾਵਨਾ ਅਤੇ ਦੇਸ਼ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਗਿਆ । ਨਰਸਰੀ ਦੇ ਵਿਦਿਆਰਥੀਆਂ ਲਈ ਆਰਟ ਐਂਡ ਕਰਾਫ਼ਟ ਅਤੇ ਫਲੈਗ ਹੋਸਟਿੰਗ ਗਤੀਵਿਧੀ ਕਰਵਾਈ ਗਈ । ਨੰਨ੍ਹੇ - ਮੁੰਨਿਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ । ਯੂ . ਕੇ . ਜੀ ਅਤੇ ਐਲ . ਕੇ . ਜੀ ਸਮੇਤ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਰੋਲ - ਪਲੇ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ । ਸਮਾਪਤੀ ਮੌਕੇ ਪਿ੍ਰੰਸੀਪਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਦੇਸ਼ - ਪ੍ਰੇਮ , ਸਮਰਪਣ , ਏਕਤਾ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ । ਅੰਤ ਵਿਚ ਵੱਖ - ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਕਰਕੇ ਸਨਮਾਨਿਤ ਕੀਤਾ ਗਿਆ । ਕੋਟਕਪੂਰਾ ਸਾਈਕਲ ਰਾਈਡਰ ਨੇ ਮਨਾਇਆ ਅਜ਼ਾਦੀ ਦਿਹਾੜਾ ਕੋਟਕਪੂਰਾ , 16 ਅਗਸਤ ( ਮੋਹਰ ਸਿੰਘ ਗਿੱਲ )- ਸਾਈਕਲਿੰਗ ਦੇ ਖੇਤਰ ਵਿਚ ਪਿਛਲੇ 7-8 ਸਾਲ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੀ ਕੋਟਕਪੂਰਾ ਸਾਈਕਲ ਰਾਈਡਰਜ਼ ( ਰਜਿ :) ਟੀਮ ਦੇ ਮੈਂਬਰਾਂ ਵਲੋਂ 80 ਵਾਂ ਆਜ਼ਾਦੀ ਦਾ ਦਿਹਾੜਾ ਪੂਰੇ ਜੋਸ਼ ਨਾਲ ਮਨਾਇਆ ਗਿਆ । ਟੀਮ ਦੇ ਪ੍ਰਧਾਨ ਗੁਰਦੀਪ ਸਿੰਘ ਕਲੇਰ ਵਲੋਂ 100 ਕਿਲੋਮੀਟਰ , ਗੁਰਪ੍ਰੀਤ ਸਿੰਘ ਕਮੋਂ , ਜਰਨੈਲ ਸਿੰਘ ਅਤੇ ਮਨਜਿੰਦਰ ਸਿੰਘ ਵਲੋਂ 80 ਕਿਲੋਮੀਟਰ , ਡਾ . ਕੁਲਦੀਪ ਧੀਰ , ਡਾ . ਕੰਵਲ ਸੇਠੀ , ਅਰਵਿੰਦ ਲੱਕੀ , ਗੁਰਸੇਵਕ ਸਿੰਘ ਪੁਰਬਾ ਅਤੇ ਰਜਤ ਕਟਾਰੀਆ ਵਲੋਂ ਲਗਭਗ 30 ਕਿਲੋਮੀਟਰ ਦਾ ਸਾਈਕਲ ਸਫ਼ਰ ਤਹਿ ਕੀਤਾ ਗਿਆ । ਡਾ . ਕੁਲਦੀਪ ਧੀਰ ਅਤੇ ਡਾ . ਕੰਵਲ ਸੇਠੀ ਨੇ ਕਿਹਾ ਕਿ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਬਦੌਲਤ ਅਸੀਂ ਅੱਜ 80 ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ , ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ । ਇਸ ਮੌਕੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਕਲੇਰ ਨੇ ਆਖਿਆ ਕਿ ਸ਼ਹੀਦਾਂ - ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਸਮੇਂ ਦੀ ਮੁੱਖ ਲੋੜ ਹੈ । ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਨੇ ਸਾਰੇ ਮੈਂਬਰਾਂ ਦਾ ਇਹ ਉਪਰਾਲਾ ਕਰਨ ’ ਤੇ ਸਭ ਦਾ ਧੰਨਵਾਦ ਕੀਤਾ । ਫ਼ੇਬਲ ਪਬਲਿਕ ਸਕੂਲ ਕੋਟਕਪੂਰਾ , ( ਮੋਹਰ ਸਿੰਘ ਗਿੱਲ )- ਫੇਬਲ ਪਬਲਿਕ ਸਕੂਲ ਕੋਟਕਪੂਰਾ ਵਿਖੇ ਆਜ਼ਾਦੀ ਦਿਵਸ ਬੜੇ ਹੀ ਉਤਸ਼ਾਹ , ਦੇਸ਼ - ਭਗਤੀ ਅਤੇ ਸ਼ਾਨੌ - ਸ਼ੌਕਤ ਨਾਲ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ , ਜਿਸ ਉਪਰੰਤ ਰਾਸ਼ਟਰੀ ਗਾਨ ਗਾ ਕੇ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ । ਇਸ ਮੌਕੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਦੇਸ਼ - ਭਗਤੀ ਨਾਲ ਭਰਪੂਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਨੇ ਗਿੱਧਾ , ਭੰਗੜਾ , ਦੇਸ਼ - ਭਗਤੀ ਗੀਤ , ਕਵਿਤਾਵਾਂ ਅਤੇ ਹੋਰ ਮਨਮੋਹਕ ਪੇਸ਼ਕਾਰੀਆਂ ਰਾਹੀਂ ਹਾਜਰੀਨ ਦਾ ਮਨ ਮੋਹ ਲਿਆ । ਸਕੂਲ ਦਾ ਸਮੁੱਚਾ ਮਾਹੌਲ ਦੇਸ਼ - ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ । ਸਕੂਲ ਦੀ ਪਿ੍ਰੰਸੀਪਲ ਸ਼ਵਿੰਦਰ ਸੇਠ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ 15 ਅਗਸਤ ਦੀ ਇਤਿਹਾਸਕ ਮਹੱਤਤਾ ਬਾਰੇ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਇਹ ਦਿਨ ਸਾਡੇ ਆਜ਼ਾਦੀ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜਾਂ ਨੂੰ ਸਮਝਣ ਦਾ ਦਿਨ ਹੈ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਨੇ ਸਮੂਹ ਫੇਬਲ ਪਰਿਵਾਰ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ , ਅਖੰਡਤਾ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸਾ ਸਮਰਪਿਤ ਰਹਿਣਾ ਚਾਹੀਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ - ਭਗਤੀ , ਅਨੁਸ਼ਾਸਨ ਅਤੇ ਸਚਾਈ ਦੇ ਰਾਹ ’ ਤੇ ਚੱਲਣ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅੰਤ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਦੇਸ਼ ਦੀ ਖੁਸ਼ਹਾਲੀ , ਤਰੱਕੀ ਅਤੇ ਅਮਨ - ਸ਼ਾਂਤੀ ਲਈ ਅਰਦਾਸ ਕੀਤੀ । ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਦਾ ਆਜ਼ਾਦੀ ਦਿਹਾੜੇ ’ ਤੇ ਹੋਇਆ ਸਨਮਾਨ ਰੁਪਾਣਾ , ( ਜਗਜੀਤ ਸਿੰਘ )- ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਧੂਮ - ਧਾਮ ਨਾਲ ਮਨਾਇਆ ਗਿਆ । ਇਸ ਸਮਾਗਮ ਦੌਰਾਨ ਵੱਖ - ਵੱਖ ਸਕੂਲ ਦੇ ਵਿਦਿਆਰਥੀਆ ਨੇ ਭਾਗ ਲਿਆ ਤੇ ਜਿਸ ਵਿਚ ਕੁਲਵੰਤ ਜੋਸ਼ੀ ਮੈਮੋਰੀਅਲ ਰੀਜਨਲ ਕਾਨਵੈਂਟ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਅਧਿਆਪਕਾ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ । ਸਕੂਲੀ ਵਿਦਿਆਰਥੀਆਂ ਨੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਸਮਾਜਿਕ ਬੁਰਾਈ ‘ ਨਸ਼ਿਆਂ ਵਿਰੁੱਧ ’ ਜਾਗਰੂਕਤਾ ਫੈਲਾਉਂਦੀ ਹੋਈ ਇਕ ਪ੍ਰਭਾਵਸ਼ਾਲੀ ਕੋਰੀਓਗ੍ਰਾਫੀ ਪੇਸ਼ ਕੀਤੀ । ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪਾਂਚਾਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਗਈ । ਡੀ . ਸੀ . ਸਾਹਿਬ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ । ਇਸ ਮੌਕੇ ਮੈਨੇਜਮੈਂਟ ਮੁਖੀ ਕਿਰਨ ਜੋਸ਼ੀ , ਤਨਵੀਰ ਜੋਸ਼ੀ ਅਤੇ ਰਿਤੂ ਜੋਸ਼ੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਵਿਕਾਸ ਜੱਗਾ ਅਤੇ ਅਕੈਡਮਿਕ ਹੈੱਡ ਅਤੁਲ ਨਾਰੰਗ ਵੀ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ । ਸਿਰਸੜੀ ਸਕੂਲ ’ ਚ ਮਨਾਇਆ ਆਜ਼ਾਦੀ ਦਿਵਸ ਕੋਟਕਪੂਰਾ , ( ਮੋਹਰ ਸਿੰਘ ਗਿੱਲ )- ਸਰਕਾਰੀ ਮਿਡਲ ਸਕੂਲ ਸਿਰਸੜੀ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਆਜ਼ਾਦੀ ਦਾ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ । ਇਸ ਮੌਕੇ ਸਕੂਲ ਇੰਚਾਰਜ ਚੰਦਰ ਸ਼ੇਖਰ ਅਤੇ ਅਧਿਆਪਕ ਕੰਵਰਪਾਲ ਸਿੰਘ ਨੇ ਦੇਸ਼ ਦੀ ਆਜ਼ਾਦੀ ਅਤੇ ਸੰਘਰਸ਼ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਹਾਜ਼ਰੀਨ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ । ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਗਿਆਨ ਕੌਰ ਦੁਆਰਾ ਨਿਭਾਈ ਗਈ । ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ - ਭਗਤੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਸਾਦਿਕ , ( ਆਰ . ਐਸ . ਧੁੰਨਾ )- ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਵਿਖੇ 80 ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਅਤੇ ਉਪ ਚੇਅਰਮੈਨ ਮੇਜਰ ਸਿੰਘ ਨੇ ਸਾਂਝੇ ਤੌਰ ’ ਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਮੌਕੇ ਸਕੂਲ ਮੁਖੀ ਡਾ . ਅਵਤਾਰ ਦੀਪ ਦੀ ਅਗਵਾਈ ’ ਚ ਬੱਚਿਆਂ ਨੇ ਦੇਸ਼ ਭਗਤੀ ਦੇ ਰੰਗਾਂ ਨਾਲ ਲਬਰੇਜ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਗਰੁੱਪ ਡਾਂਸ , ਕਵਿਤਾਵਾਂ , ਕੋਰੀਓਗਰਾਫੀ ਆਦਿ ਨਾਲ ਮਾਹੌਲ ਦੇਸ਼ - ਭਗਤੀ ਵਾਲਾ ਬਣਾ ਦਿੱਤਾ । ਇਸ ਮੌਕੇ ਸਕੂਲ ਚੇਅਰਮੈਨ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ । ਇਸ ਮੌਕੇ ਅਧਿਆਪਕ ਲੱਖਾ ਸਿੰਘ , ਅਰਸ਼ਦੀਪ ਸਿੰਘ , ਪ੍ਰਿਆ ਰਾਣੀ , ਪ੍ਰਿਅੰਕਾ ਰਾਣੀ , ਕ੍ਰਿਸ਼ਨਾ ਰਾਣੀ , ਪਰਮਪ੍ਰੀਤ ਸਿੰਘ , ਸਕੂਲ ਕਮੇਟੀ ਮੈਂਬਰ ਸੁਲੱਖਣ ਸਿੰਘ , ਰੁਲਦੂ ਸਿੰਘ , ਗੁਰਮੀਤ ਕੌਰ , ਜਸਵੀਰ ਕੌਰ , ਬਿੰਦਰਪਾਲ ਕੌਰ , ਕੁਲਦੀਪ ਸਿੰਘ , ਜੁਗਿੰਦਰ ਸਿੰਘ ਆਦਿ ਹਾਜ਼ਰ ਸਨ । ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ , ( ਗੁਰਚਰਨ ਸਿੰਘ ਗਾਬੜੀਆ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ( ਸੀਨੀਅਰ ਸੈਕੰਡਰੀ ) ਗੰਗਸਰ ਜੈਤੋ ਦੇ ਵਿਦਿਆਰਥੀਆਂ ਵਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ ਵਿਚ ਬੱਚਿਆਂ ਵਲੋਂ ਦੇਸ਼ ਭਗਤੀ ਦਾ ਗੀਤ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਮਾਗਮ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ । ਇਸ ਮੌਕੇ ਐਸ . ਡੀ . ਐਮ . ਵਿਕਰਮਜੀਤ ਬਾਂਸਲ ਵਲੋਂ ਸਕੂਲ ਦੇ ਸੰਗੀਤ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । ਵਿਦਿਆਰਥੀਆਂ ਦੀ ਸਮੂਹ ਗਾਣ ਦੀ ਤਿਆਰੀ ਸੰਗੀਤ ਅਧਿਆਪਕ ਨਰਿੰਦਰ ਕੁਮਾਰ ਦੁਆਰਾ ਕਰਵਾਈ ਗਈ ਸੀ । ਇਸ ਮੌਕੇ ਸਮੂਹ ਸਟਾਫ਼ ਸਮਾਗਮ ਵਿਚ ਹਾਜ਼ਰ ਸਨ । ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਨੇ ਆਜ਼ਾਦੀ ਦਿਹਾੜਾ ਮਨਾਇਆ ਫ਼ਰੀਦਕੋਟ , ( ਹਰਮਿੰਦਰ ਸਿੰਘ ਮਿੰਦਾ )- ਜ਼ਿਲ੍ਹਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫ਼ਰੀਦਕੋਟ ਵਲੋਂ 80 ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕਲੱਬ ਦੇ ਪ੍ਰਧਾਨ ਅਸ਼ੋਕ ਚਾਵਲਾ ਨੇ ਅਦਾ ਕੀਤੀ । ਇਸ ਉਪਰੰਤ ਸਮੂਹ ਮੈਂਬਰਾਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ । ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਅੰਤ ਵਿਚ ਆਜ਼ਾਦੀ ਦਿਹਾੜੇ ਦੀ ਖੁਸ਼ੀ ਵਿਚ ਕਲੱਬ ਦੇ ਮੈਂਬਰਾਂ ਅਤੇ ਹਾਜ਼ਰ ਵਿਅਕਤੀਆਂ ਨੂੰ ਲੱਡੂ ਵੰਡੇ । ਸਰਕਾਰੀ ਹਾਈ ਸਮਾਰਟ ਸਕੂਲ ਪਿੱਪਲੀ ਫ਼ਰੀਦਕੋਟ , ( ਹਰਮਿੰਦਰ ਸਿੰਘ ਮਿੰਦਾ )- ਸਰਕਾਰੀ ਹਾਈ ਸਮਾਰਟ ਸਕੂਲ ਪਿੱਪਲੀ ਨਵੀਂ ਵਿਖੇ 80 ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਰਵਿੰਦਰ ਕੌਰ ਹੈਡ ਮਿਸਟਰਸ ਨੇ ਨਿਭਾਈ । ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਪਿੰਡ ਪਿਪਲੀ ਨਵੀਂ ਅਤੇ ਪਿਪਲੀ ਪੁਰਾਣੀ ਦੇ ਅਹੁਦੇਦਾਰ ਵਿਸ਼ੇਸ਼ ਤੌਰ ’ ਤੇ ਹਾਜ਼ਰ ਹੋਏ । ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਦੇਸ਼ ਭਗਤੀ ਦੇ ਗੀਤ ਗਾਏ ਗਏ । ਇਸ ਸਮਾਗਮ ਵਿਚ ਯੁੱਧ ਨਸ਼ਿਆਂ ਵਿਰੁੱਧ ਮਾਨਤਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅੰਜੂ ਬਾਲਾ , ਜਸਵਿੰਦਰ ਕੌਰ , ਮਾਧਵ ਮੁਰਾਰੀ , ਪਿੰਟੂ ਕੁਮਾਰ , ਪਰਮਿੰਦਰ ਕੌਰ , ਭਲਵਿੰਦਰ ਕੌਰ , ਜਗਵਿੰਦਰ ਕੌਰ ਅਤੇ ਤਾਜਵਿੰਦਰ ਕੌਰ ਹਾਜ਼ਰ ਸਨ । ਪਾਈਨਲੈਂਡ ਇੰਟਰਨੈਸ਼ਨਲ ਸਕੂਲ ਜੈਤੋ ਜੈਤੋ , ( ਗੁਰਚਰਨ ਸਿੰਘ ਗਾਬੜੀਆ )- ਪਾਈਨਲੈਂਡ ਇੰਟਰਨੈਸ਼ਨਲ ਸਕੂਲ ( ਨੇੜੇ ਪੰਚਾਇਤੀ ਗਊਸ਼ਾਲਾ ) ਜੈਤੋ ਵਿਖੇ 80 ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ - ਵੱਖ ਸੱਭਿਆਚਾਰਕ ਅਤੇ ਦੇਸ਼ ਭਗਤੀ ਭਰਪੂਰ ਪ੍ਰੋਗਰਾਮਾਂ ਵਿਚ ਉਤਸ਼ਾਹ ਨਾਲ ਭਾਗ ਲਿਆ । ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ , ਦੇਸ਼ ਭਗਤੀ ਨਾਚ ਅਤੇ ਪ੍ਰੇਰਣਾ ਦਾਇਕ ਭਾਸ਼ਣਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ । ਬੱਚਿਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹਾਜ਼ਰ ਸਾਰੇ ਲੋਕਾਂ ਦਾ ਮਨ ਮੋਹ ਲਿਆ । ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿਚ ਦੇਸ਼ ਪ੍ਰੇਮ , ਰਾਸ਼ਟਰ ਭਗਤੀ ਅਤੇ ਭਾਰਤੀ ਸੱਭਿਆਚਾਰ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ । ਇਸ ਮੌਕੇ ਸਕੂਲ ਦੇ ਸੰਚਾਲਕ ਚਰਨ ਮਿੱਤਲ , ਸੰਜੀਵ ਮਿੱਤਲ , ਨਰਿੰਦਰ ਬਾਂਸਲ , ਰਮੇਸ਼ ਬਾਂਸਲ , ਡਾ . ਗਿਰੀਸ਼ ਮਿੱਤਲ ਅਤੇ ਮੋਹਿਤ ਮਿੱਤਲ ਹਾਜ਼ਰ ਸਨ । ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਜ਼ਾਦੀ ਦਿਵਸ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ । ਸਕੂਲ ਦੇ ਪਿ੍ਰੰਸੀਪਲ ਅਮਿਤ ਪਾਠਕ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲੇ ਵੀਰ ਆਜ਼ਾਦੀ ਸੈਨਾਨੀਆਂ ਨੂੰ ਹਮੇਸ਼ਾ ਯਾਦ ਰੱਖਣ ਅਤੇ ਦੇਸ਼ ਦੀ ਏਕਤਾ , ਅਖੰਡਤਾ ਅਤੇ ਸਨਮਾਨ ਨੂੰ ਕਾਇਮ ਰੱਖਣ ਦਾ ਸੰਕਲਪ ਵੀ ਦਿਵਾਇਆ । ਲਈ ਆਪਣੀ ਵਚਨਬੱਧਤਾ ਦੁਹਰਾਈ । ਇਸ ਮੌਕੇ ਵਿਭਾਗ ਮੁਖੀ ਅਮਿਤ ਕੁਮਾਰ , ਅਧਿਆਪਕ ਰਿੰਪਲ ਰਾਣੀ ਅਤੇ ਸ਼ਿਵਪ੍ਰਤਾਪ ਸਿੰਘ ਦੇ ਯਤਨਾਂ ਸਦਕਾ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਇਆ । ਮੰਚ ਸੰਚਾਲਨ ਦੀ ਭੂਮਿਕਾ 12 ਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਹਰਵੀਰ ਕੌਰ ਨੇ ਬਾਖੂਬੀ ਨਿਭਾਈ । ਵਿਜ਼ਡਮ ਟ੍ਰੀ ਪ੍ਰੀ ਸਕੂਲ ਫ਼ਰੀਦਕੋਟ ਫ਼ਰੀਦਕੋਟ , ( ਜਸਵੰਤ ਸਿੰਘ ਪੁਰਬਾ )- ਵਿਜ਼ਡਮ ਟ੍ਰੀ ਪ੍ਰੀ - ਸਕੂਲ ਫ਼ਰੀਦਕੋਟ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ - ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ । ਇਹ ਸਮਾਗਮ ਪ੍ਰਿੰਸੀਪਲ ਸੀਮਾ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ । ਉਨ੍ਹਾਂ ਵਲੋਂ ਨੰਨ੍ਹੇ ਵਿਦਿਆਰਥੀਆਂ ਲਈ ਵੱਖ - ਵੱਖ ਰੁਚਿਕਰ ਅਤੇ ਸਿੱਖਿਆਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ । ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਦੀ ਥੀਮ ’ ਤੇ ਆਧਾਰਿਤ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ । ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ 15 ਅਗਸਤ , ਭਾਰਤ ਦੇ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ । ਉਨ੍ਹਾਂ ਨੂੰ ਆਜ਼ਾਦੀ , ਏਕਤਾ , ਦੇਸ਼ - ਭਗਤੀ ਅਤੇ ਰਾਸ਼ਟਰ ਪ੍ਰਤੀ ਸਤਿਕਾਰ ਵਰਗੀਆਂ ਮਹੱਤਵਪੂਰਨ ਕਦਰਾਂ - ਕੀਮਤਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਗਿਆ । ਪ੍ਰਿੰਸੀਪਲ ਸੀਮਾ ਸ਼ਰਮਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਜ਼ਾਦੀ ਦਿਵਸ ਦੀ ਮਹੱਤਤਾ ਨੂੰ ਬੱਚਿਆਂ ਦੀ ਉਮਰ ਅਤੇ ਸਮਝ ਅਨੁਸਾਰ ਸਰਲ ਢੰਗ ਨਾਲ ਸਮਝਾਇਆ । ਸਿੱਖਿਆ ਦੇ ਖੇਤਰ ਵਿਚ ਆਪਣੇ 20 ਸਾਲਾਂ ਦੇ ਤਜਰਬੇ ਨਾਲ ਉਨ੍ਹਾਂ ਨੇ ਇਸ ਗੱਲ ’ ਤੇ ਵਿਸ਼ੇਸ਼ ਧਿਆਨ ਦਿੱਤਾ ਕਿ ਸਮਾਗਮ ਬੱਚਿਆਂ ਲਈ ਗਿਆਨਵਰਧਕ ਹੋਣ ਦੇ ਨਾਲ - ਨਾਲ ਖੁਸ਼ੀ ਅਤੇ ਮਨੋਰੰਜਨ ਭਰਪੂਰ ਵੀ ਹੋਵੇ । ਸਕੂਲ ਵਿਚ ਹੋਈਆਂ ਰੰਗਾਰੰਗ ਗਤੀਵਿਧੀਆਂ ਨੇ ਪੂਰੇ ਮਾਹੌਲ ਨੂੰ ਦੇਸ਼ - ਭਗਤੀ ਅਤੇ ਖੁਸ਼ੀ ਨਾਲ ਭਰ ਦਿੱਤਾ । ਸਕੂਲ ਪ੍ਰਬੰਧਨ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ , ਜਿਨ੍ਹਾਂ ਨੇ ਇਸ ਮੌਕੇ ਨੂੰ ਯਾਦਗਾਰ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ । ਵਿਜ਼ਡਮ ਟ੍ਰੀ ਪ੍ਰੀ - ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ’ ਤੇ ਲਗਾਤਾਰ ਧਿਆਨ ਕੇਂਦਰਿਤ ਕਰਦਾ ਹੈ । ਗਤੀਵਿਧੀ - ਆਧਾਰਿਤ ਅਤੇ ਤਜਰਬਾਤਮਕ ਸਿੱਖਿਆ ਰਾਹੀਂ ਬੱਚਿਆਂ ਨੂੰ ਮਹੱਤਵਪੂਰਨ ਜੀਵਨ - ਮੁੱਲ ਸਿਖਾਉਂਦੇ ਹੋਏ ਉਨ੍ਹਾਂ ਦੇ ਸਕੂਲੀ ਅਨੁਭਵ ਨੂੰ ਖੁਸ਼ਗਵਾਰ ਅਤੇ ਰੁਚਿਕਰ ਬਣਾਉਣ ਲਈ ਸਕੂਲ ਵਚਨਬੱਧ ਹੈ ।
Ad Position 22
No active advertisement
ਪਿਛਲੀ ਖ਼ਬਰ ਰਣ ਸਿੰਘ ਵਾਲਾ ਦੇ ਪਤੀ ਪਤਨੀ ਅਧਿਆਪਕ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ ਅਗਲੀ ਖ਼ਬਰ 1 ਸੰਤਬਰ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਧਰਨੇ ਸੰਬੰਧੀ ਭਾਕਿਯੂ ਕਾਦੀਆਂ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ
Ad Position 24