17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਰਣ ਸਿੰਘ ਵਾਲਾ ਦੇ ਪਤੀ ਪਤਨੀ ਅਧਿਆਪਕ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ

ਬਰਗਾੜੀ, 16 ਅਗਸਤ (ਲਖਵਿੰਦਰ ਸ਼ਰਮਾ)-ਪਿੰਡ ਰਣ ਸਿੰਘ ਵਾਲਾ ਦੇ ਪਤੀ ਪਤਨੀ ਅਧਿਆਪਕ ਆਜ਼ਾਦੀ ਦਿਹਾੜੇ ’ਤੇ ਜ਼ਿਲ੍ਹਾ ਫ਼ਰੀਦਕੋਟ ਪ੍ਰਸ਼ਾਸਨ ਵਲੋਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤੇ ਗਏ। ਇਸ ਅਧਿਆਪਕ ਜੋੜੇ ਨੂੰ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ, ਮੈਜਿਸਟਰੇਟ ਪੁਨੀਤ ਸ਼ਰਮਾ, ਸਹਾਇਕ ਕਮਿਸ਼ਨਰ ਵਿਕਰਮਜੀਤ ਸਿੰਘ ਆਦਿ ਨੇ ਸਨਮਾਨਿਤ ਕੀਤਾ।

Ad Position 21
No active advertisement
ਪਿੰਡ ਰਣ ਸਿੰਘ ਵਾਲਾ ਦੇ ਅਧਿਆਪਕ ਆਤਮਾ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਅਧਿਆਪਕਾ ਪਰਮਜੀਤ ਕੌਰ ਨੂੰ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ ਕਰਨ ਸਮੇਂ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਆਦਿ। ਅਜੀਤ ਤਸਵੀਰ 17-08-2026
ਬਰਗਾੜੀ, 16 ਅਗਸਤ (ਲਖਵਿੰਦਰ ਸ਼ਰਮਾ)-ਪਿੰਡ ਰਣ ਸਿੰਘ ਵਾਲਾ ਦੇ ਪਤੀ ਪਤਨੀ ਅਧਿਆਪਕ ਆਜ਼ਾਦੀ ਦਿਹਾੜੇ ’ਤੇ ਜ਼ਿਲ੍ਹਾ ਫ਼ਰੀਦਕੋਟ ਪ੍ਰਸ਼ਾਸਨ ਵਲੋਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤੇ ਗਏ। ਇਸ ਅਧਿਆਪਕ ਜੋੜੇ ਨੂੰ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ, ਮੈਜਿਸਟਰੇਟ ਪੁਨੀਤ ਸ਼ਰਮਾ, ਸਹਾਇਕ ਕਮਿਸ਼ਨਰ ਵਿਕਰਮਜੀਤ ਸਿੰਘ ਆਦਿ ਨੇ ਸਨਮਾਨਿਤ ਕੀਤਾ। ਸਮਾਜ ਸੇਵੀ ਅਧਿਆਪਕ ਵਜੋਂ ਜਾਣੇ ਜਾਂਦੇ ਆਤਮਾ ਸਿੰਘ ਰਣ ਸਿੰਘ ਵਾਲਾ ਜਿਸ ਵੀ ਸਕੂਲ ਗਏ ਉਸ ਸਕੂਲ ਦੀ ਨੁਹਾਰ ਬਦਲ ਦਿੱਤੀ। ਅਧਿਆਪਕ ਆਤਮਾ ਸਿੰਘ ਨੇ ਕਦੇ ਵੀ ਸਕੂਲ ਦੀ ਬਿਹਤਰੀ ਅਤੇ ਤਰੱਕੀ ਲਈ ਕਿਸੇ ਤੋਂ ਸਹਿਯੋਗ ਲੈਣ ਵਿਚ ਸੰਕੋਚ ਨਹੀਂ ਕੀਤਾ ਅਤੇ ਇੰਨ੍ਹਾਂ ਦੀ ਇਮਾਨਦਾਰੀ ਅਤੇ ਲਗਨ ਨੂੰ ਦੇਖਦਿਆਂ ਸਹਿਯੋਗੀ ਸੱਜਣਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਇੰਨ੍ਹਾਂ ਨੇ ਸਕੂਲਾਂ ਦੀ ਬਿਹਤਰੀ ਲਈ ਜਿਥੇ ਦਾਨੀ ਸੱਜਣਾਂ ਤੋਂ ਪੂਰਾ ਸਹਿਯੋਗ ਲਿਆ ਉਥੇ ਹਰ ਸਰਕਾਰ ਤੋਂ ਵੀ ਪੂਰੀ ਮਦਦ ਲੈਣ ਦੀ ਕੋਸ਼ਿਸ ਕੀਤੀ। ਅਧਿਆਪਕ ਆਤਮਾ ਸਿੰਘ ਸਕੂਲ ਦੀਆਂ ਛੁੱਟੀਆਂ ਵਿਚ ਵੀ ਖੁਦ ਕੋਲ ਖੜ੍ਹ ਕੇ ਕੰਮ ਕਰਵਾਉਂਦੇ ਹਨ ਅਤੇ ਵਿਕਾਸ ਕਾਰਜਾਂ ਲਈ ਲੋੜੀਂਦਾ ਥੋੜ੍ਹਾ ਬਹੁਤ ਸਮਾਨ ਵੀ ਆਪਣੀ ਖੁਦ ਦੀ ਕਾਰ ਵਿਚ ਹੀ ਲੈ ਜਾਂਦੇ ਹਨ। ਸਕੂਲਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਲੋੜ ਅਨੁਸਾਰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਛੁੱਟੀ ਹੋਣ ਤੋਂ ਬਾਅਦ ਵੀ ਸਕੂਲ ਨੂੰ ਸਮਾਂ ਦਿੰਦੇ ਹਨ। ਇੰਨ੍ਹਾਂ ਦੇ ਸਮਾਜ ਸੇਵੀ ਕੰਮਾਂ ਨੂੰ ਦੇਖਦਿਆਂ ਇਲਾਕੇ ਦੀਆਂ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਨੇ ਇੰਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਇੰਨ੍ਹਾਂ ਦੀ ਧਰਮਪਤਨੀ ਪਰਮਜੀਤ ਕੌਰ ਵੀ ਆਪਣੇ ਪਤੀ ਆਤਮਾ ਸਿੰਘ ਦੇ ਪਦ ਚਿੰਨ੍ਹਾਂ ’ਤੇ ਚਲਦਿਆਂ ਜਿਸ ਵੀ ਸਕੂਲ ਜਾਂਦੇ ਹਨ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਉਸ ਸਕੂਲ ਦੇ ਅਥਾਹ ਵਿਕਾਸ ਕਾਰਜ ਕਰਵਾਉਂਦੇ ਹਨ। ਇਲਾਕੇ ਦੇ ਸਮੂਹ ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਆਦਿ ਨੇ ਅਧਿਆਪਕ ਆਤਮਾ ਸਿੰਘ ਅਤੇ ਅਧਿਆਪਕਾ ਪਰਮਜੀਤ ਕੌਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਕਰਨ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਸਮਾਜ ਸੇਵਾ ਕਰਨ ਲਈ ਹੋਰ ਹੌਂਸਲਾ ਵਧੇਗਾ। ਸਮਾਜ ਸੇਵੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕ ਆਤਮਾ ਸਿੰਘ ਦੇ ਸਮਾਜ ਸੇਵੀ ਕੰਮਾਂ ਨੂੰ ਦੇਖਦਿਆਂ ਇੰਨ੍ਹਾਂ ਨੂੰ ਸਟੇਟ ਪੱਧਰ ’ਤੇ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਪਿਉ ਦੀ ਮੌਤ, ਵਿਆਹੁਤਾ ਧੀ ਜ਼ਖ਼ਮੀ ਪਿੰਡੀ ਬਲੋਚਾਂ ਦੇ ਕਈ ਪਰਿਵਾਰ ‘ਆਪ’ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ... ਅਗਲੀ ਖ਼ਬਰ 80ਵੇਂ ਆਜ਼ਾਦੀ ਦਿਹਾੜੇ ’ਤੇ ਫ਼ਰੀਦਕੋਟ ’ਚ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਲਹਿਰਾਇਆ ਤਿਰੰਗਾ ਝੰਡਾ ਵੱਖ - ਵੱਖ ਵਰਗਾਂ ਲਈ...
Ad Position 24