ਸੜਕ ਹਾਦਸੇ ’ਚ ਪਿਉ ਦੀ ਮੌਤ, ਵਿਆਹੁਤਾ ਧੀ ਜ਼ਖ਼ਮੀ
ਪਿੰਡੀ ਬਲੋਚਾਂ ਦੇ ਕਈ ਪਰਿਵਾਰ ‘ਆਪ’ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ
ਕੋਟਕਪੂਰਾ, 16 ਅਗਸਤ (ਮੋਹਰ ਸਿੰਘ ਗਿੱਲ)-ਬਸੰਤ ਸਿੰਘ ਪੁੱਤਰ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਨੇ ਦਿਹਾਤੀ ਪੁਲਿਸ ਕੋਟਕਪੂਰਾ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਹੈ ਕਿ ਉਹ ਸਬਜੀ ਬੀਜ ਕੇ ਵੇਚਣ ਦਾ ਕੰਮ ਕਰਦਾ ਹੈ। ਮੁਦਈ ਅਤੇ ਉਸਦੇ ਸਹੁਰੇ ਮੁਖਤਿਆਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਅਰਾਈਆਂਵਾਲਾ ਜ਼ਿਲ੍ਹਾ ਫ਼ਰੀਦਕੋਟ ਨੇ ਮਿਲ ਕੇ ਠੇਕੇ ’ਤੇ ਜ਼ਮੀਨ ਲਈ ਸੀ, ਜਿਸ ਵਿਚ ਭਿੰਡੀ ਦੀ ਸਬਜੀ ਬੀਜ ਕੇ ਸਬਜੀ ਵੇਚਣ ਦਾ ਕੰਮ ਕਰ ਰਹੇ ਸੀ।
ਕੋਟਕਪੂਰਾ, 16 ਅਗਸਤ (ਮੋਹਰ ਸਿੰਘ ਗਿੱਲ)-ਬਸੰਤ ਸਿੰਘ ਪੁੱਤਰ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਨੇ ਦਿਹਾਤੀ ਪੁਲਿਸ ਕੋਟਕਪੂਰਾ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਹੈ ਕਿ ਉਹ ਸਬਜੀ ਬੀਜ ਕੇ ਵੇਚਣ ਦਾ ਕੰਮ ਕਰਦਾ ਹੈ। ਮੁਦਈ ਅਤੇ ਉਸਦੇ ਸਹੁਰੇ ਮੁਖਤਿਆਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਅਰਾਈਆਂਵਾਲਾ ਜ਼ਿਲ੍ਹਾ ਫ਼ਰੀਦਕੋਟ ਨੇ ਮਿਲ ਕੇ ਠੇਕੇ ’ਤੇ ਜ਼ਮੀਨ ਲਈ ਸੀ, ਜਿਸ ਵਿਚ ਭਿੰਡੀ ਦੀ ਸਬਜੀ ਬੀਜ ਕੇ ਸਬਜੀ ਵੇਚਣ ਦਾ ਕੰਮ ਕਰ ਰਹੇ ਸੀ। ਮੁਖਤਿਆਰ ਸਿੰਘ ਇਸੇ ਵਜ੍ਹਾ ਕਰਕੇ ਮੁਦਈ ਪਾਸ ਪਿੰਡ ਸੰਧਵਾਂ ਰਹਿੰਦਾ ਸੀ। ਹਰ ਰੋਜ ਦੀ ਤਰ੍ਹਾਂ ਮੁਦਈ ਅਤੇ ਉਸਦੀ ਪਤਨੀ ਸਰਬਜੀਤ ਕੌਰ ਅਤੇ ਸੁਹਰਾ ਮੁਖਤਿਆਰ ਸਿੰਘ ਸਬਜੀ ਤੋੜਨ ਲਈ ਆਪਣੀ ਠੇਕੇ ’ਤੇ ਲਈ ਜ਼ਮੀਨ ਪਿੰਡ ਸੰਧਵਾਂ ਮੇਨ ਹਾਈਵੇ ਅੰਮ੍ਰਿਤਸਰ ਤੋਂ ਬਠਿੰਡਾ ਨੇੜੇ ਗਿੱਲ ਢਾਬਾ ਜਾ ਰਹੇ ਸਨ। ਮੁਦਈ ਆਪਣੇ ਮੋਟਰ ਸਾਈਕਲ ’ਤੇ ਸਵਾਰ ਸੀ। ਸਹੁਰਾ ਮੁਖਤਿਆਰ ਸਿੰਘ ਅਤੇ ਸਰਬਜੀਤ ਕੌਰ ਮੋਟਰਸਾਈਕਲ ਮਾਰਕਾ ਹੀਰੋ ਹਾਂਡਾਂ ’ਤੇ ਸਵਾਰ ਹੋ ਕੇ ਸਬਜ਼ੀ ਤੋੜਨ ਜਾ ਰਹੇ ਸਨ। ਜਦ ਅੰਮ੍ਰਿਤਸਰ ਬਠਿੰਡਾ ਹਾਈਵੇ ਗਿੱਲ ਵੈਸ਼ਨੂੰ ਢਾਬਾ ਕਰਾਸ ਕੀਤਾ ਤਾਂ ਮੁਦਈ ਕੋਲੋ ਬਹੁਤ ਤੇਜ਼ੀ ਨਾਲ ਕੋਟਕਪੂਰਾ ਵਾਲੀ ਸਾਇਡ ਤੋਂ ਇਕ ਜਿਨ ਮਾਰੂਤੀ ਕਾਰ, ਰੰਗ ਸਿਲਵਰ ਕਰਾਸ ਕੀਤੀ ਜਿਸ ਨੇ ਬੜੀ ਤੇਜ਼ ਰਫ਼ਤਾਰ ਤੇ ਅਣਗਹਿਲੀ ਨਾਲ ਟੱਕਰ ਮਾਰੀ, ਜਿਸ ਕਾਰਨ ਮੁਖਤਿਆਰ ਸਿੰਘ ਅਤੇ ਸਰਬਜੀਤ ਕੌਰ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਮੋਟਰਸਈਕਲ ਵੀ ਪੂਰੀ ਤਰਾਂ ਨੁਕਸਾਨਿਆ ਗਿਆ। ਮੁਖਤਿਆਰ ਸਿੰਘ ਤੇ ਸਰਬਜੀਤ ਕੌਰ ਨੂੰ ਚੁੱਕਿਆ ਅਤੇ 108 ਐਂਬੂਲੈਂਸ ਰਾਹੀ ਸਿਵਲ ਹਸਪਤਾਲ ਫ਼ਰੀਦਕੋਟ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮੁਖਤਿਆਰ ਸਿੰਘ ਨੂੰ ਮਿ੍ਰਤਕ ਕਰਾਰ ਦੇ ਦਿਤਾ। ਇਸ ਸਬੰਧ ’ਚ ਪੁਲਿਸ ਨੇ ਕਾਰ ਦੇ ਡਰਾਈਵਰ ਗੁਰਪ੍ਰੀਤ ਸਿੰਘ ਵਾਸੀ ਨਿਆਮੀ ਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।