ਆਜ਼ਾਦੀ ਦਿਵਸ ਮੌਕੇ ਖੇਡ ਸਟੇਡੀਅਮ ਜੈਤੋ ’ਚ ਪੀਣ ਵਾਲੇ ਪਾਣੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਛਿੜੀ ਚਰਚਾ
ਜੈਤੋ, 16 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਆਜ਼ਾਦੀ ਦਿਵਸ ਮੌਕੇ ਖੇਡ ਸਟੇਡੀਅਮ ਵਿਚ ਸਮਾਗਮ ਦੌਰਾਨ ਪਹੁੰਚੇ ਲੋਕਾਂ ਲਈ ਪਾਣੀ ਦੀ ਵਿਵਸਥਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਛਿੜ ਗਈ। ਜੈਤੋ ਪ੍ਰਸ਼ਾਸਨ ਵਿਰੁੱਧ ਫੇਸਬੁੱਕ ਅਕਾਊਂਟ ’ਤੇ ਇਕ ਨੌਜਵਾਨ ਵਲੋਂ ਖਾਲੀ ਪਾਣੀ ਦੀਆਂ ਜੂਠੀਆਂ ਬੋਤਲਾਂ ਭਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰੀ ਅਤੇ ਗੈਰ-ਸਰਕਾਰੀ ਫੇਸਬੁੱਕ ਅਕਾਊਂਟਾਂ ਵਿਚਕਾਰ ਸਵਾਲ-ਜਵਾਬ ਦੀ ਚਰਚਾ ਦੇਖਣ ਨੂੰ ਮਿਲੀ।
ਜੈਤੋ, 16 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਆਜ਼ਾਦੀ ਦਿਵਸ ਮੌਕੇ ਖੇਡ ਸਟੇਡੀਅਮ ਵਿਚ ਸਮਾਗਮ ਦੌਰਾਨ ਪਹੁੰਚੇ ਲੋਕਾਂ ਲਈ ਪਾਣੀ ਦੀ ਵਿਵਸਥਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਛਿੜ ਗਈ। ਜੈਤੋ ਪ੍ਰਸ਼ਾਸਨ ਵਿਰੁੱਧ ਫੇਸਬੁੱਕ ਅਕਾਊਂਟ ’ਤੇ ਇਕ ਨੌਜਵਾਨ ਵਲੋਂ ਖਾਲੀ ਪਾਣੀ ਦੀਆਂ ਜੂਠੀਆਂ ਬੋਤਲਾਂ ਭਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰੀ ਅਤੇ ਗੈਰ-ਸਰਕਾਰੀ ਫੇਸਬੁੱਕ ਅਕਾਊਂਟਾਂ ਵਿਚਕਾਰ ਸਵਾਲ-ਜਵਾਬ ਦੀ ਚਰਚਾ ਦੇਖਣ ਨੂੰ ਮਿਲੀ। ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਵਾਇਰਲ ਵੀਡੀਓ ਵਿਚ ਕੀਤੇ ਜਾ ਰਹੇ ਦਾਅਵਿਆਂ ਨੂੰ ਮੁੱਢੋਂ ਨਕਾਰਿਆ ਗਿਆ, ਜਦਕਿ ਵੀਡੀਓ ਪਾਉਣ ਵਾਲੇ ਵਿਅਕਤੀ ਵਲੋਂ ਪੂਰੀ ਵੀਡੀਓ ਅਪਲੋਡ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਕਾਰਨ ਮਾਮਲਾ ਸੋਸ਼ਲ ਮੀਡੀਆ ’ਤੇ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ ਵੀਡੀਓ ਅਤੇ ਦਾਅਵਿਆਂ ਦੀ ਅਸਲ ਸਥਿਤੀ ਦੀ ਪੁਸ਼ਟੀ ਅਧਿਕਾਰਤ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ, ਪਰ ਆਜ਼ਾਦੀ ਦਿਵਸ ਵਰਗੇ ਮਹੱਤਵਪੂਰਨ ਸਰਕਾਰੀ ਸਮਾਗਮ ਦੌਰਾਨ ਲੋਕਾਂ ਲਈ ਪੀਣ ਵਾਲੇ ਪਾਣੀ ਵਰਗੀ ਬੁਨਿਆਦੀ ਸਹੂਲਤ ਨੂੰ ਲੈ ਕੇ ਉੱਠੇ ਸਵਾਲ ਪ੍ਰਸ਼ਾਸਨ ਲਈ ਗੰਭੀਰਤਾ ਨਾਲ ਵਿਚਾਰਨ ਵਾਲਾ ਮਾਮਲਾ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਤੱਥਾਂ ਨੂੰ ਸਪੱਸ਼ਟ ਕਰਕੇ ਪਾਰਦਰਸ਼ੀ ਢੰਗ ਨਾਲ ਸਥਿਤੀ ਸਾਹਮਣੇ ਲਿਆਉਣੀ ਚਾਹੀਦੀ ਹੈ।