24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਮੇਹਰਬਾਨ ਸਿੰਘ ਸੋਢੀ ਦੀ ਹੈੱਡ ਬੁਆਏ ਲਈ ਚੋਣ ਅੱਗੇ ਵਧਣ ਵਾਲੇ ਵਿਦਿਆਰਥੀ ਸਕੂਲ ਅਤੇ ਇਲਾਕੇ ਦੀ ਸ਼ਾਨ ਦਾ ਪ੍ਰਤੀਕ-ਚੇਅਰਮੈਨ ਗੁਰਜਾਪ ਸਿੰਘ ਸੇਖੋਂ

ਠੱਠੀ ਭਾਈ, 23 ਅਗਸਤ (ਜਗਰੂਪ ਸਿੰਘ ਮਠਾੜੂ)-ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਹੋਣਹਾਰ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਵਿਦਿਆਰਥੀ ਮੇਹਰਬਾਨ ਸਿੰਘ ਸੋਢੀ ਨੂੰ ਸਕੂਲ ਦੇ ਵਿਦਿਆਰਥੀਆਂ ਵਲੋਂ ਕਰਵਾਈ ਗਈ ਵੋਟਿੰਗ ਦੌਰਾਨ ਹੈੱਡ ਬੁਆਏ ਚੁਣੇ ਜਾਣ ‘ਤੇ ਸੋਢੀ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਵੋਟਿੰਗ ਦੌਰਾਨ ਵਿਦਿਆਰਥਣ ਮਹਿਕਪ੍ਰੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਠੱਠੀ ਭਾਈ, 23 ਅਗਸਤ (ਜਗਰੂਪ ਸਿੰਘ ਮਠਾੜੂ)-ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਹੋਣਹਾਰ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਵਿਦਿਆਰਥੀ ਮੇਹਰਬਾਨ ਸਿੰਘ ਸੋਢੀ ਨੂੰ ਸਕੂਲ ਦੇ ਵਿਦਿਆਰਥੀਆਂ ਵਲੋਂ ਕਰਵਾਈ ਗਈ ਵੋਟਿੰਗ ਦੌਰਾਨ ਹੈੱਡ ਬੁਆਏ ਚੁਣੇ ਜਾਣ ‘ਤੇ ਸੋਢੀ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਵੋਟਿੰਗ ਦੌਰਾਨ ਵਿਦਿਆਰਥਣ ਮਹਿਕਪ੍ਰੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਮੇਹਰਬਾਨ ਸਿੰਘ ਸੋਢੀ ਮਾਤਾ ਪ੍ਰਭਜੋਤ ਕੌਰ ਅਤੇ ਪਿਤਾ ਪਰਮਜੀਤ ਸਿੰਘ ਸੋਢੀ ਦੇ ਹੋਣਹਾਰ ਸਪੁੱਤਰ, ਗੁਰਚਰਨ ਸਿੰਘ ਸੋਢੀ ਦੇ ਪੋਤਰੇ ਅਤੇ ਦੁਕਾਨਦਾਰ ਯੂਨੀਅਨ ਸਮਾਲਸਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੋਢੀ ਦੇ ਭਤੀਜੇ ਹਨ। ਮੇਹਰਬਾਨ ਸਿੰਘ ਨੇ ਆਪਣੀ ਮਿਹਨਤ, ਅਨੁਸ਼ਾਸਨ, ਖੇਡਾਂ ਪ੍ਰਤੀ ਰੁਚੀ ਅਤੇ ਬਹੁਪੱਖੀ ਕਾਬਲੀਅਤ ਸਦਕਾ ਸਕੂਲ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਕੂਲ ਦੇ ਚੇਅਰਮੈਨ ਗੁਰਜਾਪ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਨੇ ਮੇਹਰਬਾਨ ਸਿੰਘ ਸੋਢੀ ਅਤੇ ਮਹਿਕਪ੍ਰੀਤ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਵੋਟਿੰਗ ਰਾਹੀਂ ਚੁਣਿਆ ਜਾਣਾ ਉਨ੍ਹਾਂ ਦੀ ਲੋਕਪ੍ਰਿਯਤਾ, ਮਿਲਣਸਾਰ ਸੁਭਾਅ, ਆਗੂ ਸਮਰੱਥਾ ਅਤੇ ਸਕੂਲ ਪ੍ਰਤੀ ਜ਼ਿੰਮੇਵਾਰ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੇਹਰਬਾਨ ਸਿੰਘ ਸੋਢੀ ਪਹਿਲਾਂ ਵੀ ਬਾਸਕਟਬਾਲ, ਪਰੇਡ ਬੈਂਡ ਅਤੇ ਭੰਗੜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਮੇਹਰਬਾਨ ਸਿੰਘ ਵਰਗੇ ਮਿਹਨਤੀ, ਹੋਣਹਾਰ ਅਤੇ ਹਰ ਖੇਤਰ ਵਿਚ ਅੱਗੇ ਵਧਣ ਵਾਲੇ ਵਿਦਿਆਰਥੀ ਸਕੂਲ ਦੀ ਸ਼ਾਨ ਹੁੰਦੇ ਹਨ। ਅਜਿਹੇ ਵਿਦਿਆਰਥੀ ਆਪਣੀ ਕਾਬਲੀਅਤ ਨਾਲ ਨਾ ਸਿਰਫ਼ ਮਾਪਿਆਂ ਅਤੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ, ਸਗੋਂ ਆਪਣੇ ਸਕੂਲ ਅਤੇ ਪੂਰੇ ਇਲਾਕੇ ਦਾ ਨਾਂਅ ਵੀ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਹਰਬਾਨ ਸਿੰਘ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ ਅਤੇ ਉਸ ਦੀ ਲਗਨ ਤੇ ਮਿਹਨਤ ਨੌਜਵਾਨ ਪੀੜ੍ਹੀ ਨੂੰ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਲਈ ਉਤਸ਼ਾਹਿਤ ਕਰੇਗੀ। ਇਸ ਮੌਕੇ ਸਕੂਲ ਚੇਅਰਮੈਨ ਅਤੇ ਪ੍ਰਿੰਸੀਪਲ ਨੇ ਸਮੂਹ ਸੋਢੀ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਮੇਹਰਬਾਨ ਸਿੰਘ ਸੋਢੀ ਅਤੇ ਮਹਿਕਪ੍ਰੀਤ ਕੌਰ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਵੀ ਇਸ ਮਾਣਮੱਤੀ ਉਪਲਬਧੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੋਵਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿਛਲੇ 30 ਸਾਲਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰ ਰਿਹਾ ਹਾਂ-ਧਨਜੀਤ ਸਿੰਘ ਧਨੀ ਵਿਰਕ ਅਗਲੀ ਖ਼ਬਰ ਲੈਕਚਰਾਰਾਂ ਦੀ ਭਰਤੀ ’ਚ ਐਸ.ਸੀ., ਬੀ.ਸੀ. ਉਮੀਦਵਾਰਾਂ ਨੂੰ ਬਣਦਾ ਰਾਖਵਾਂ ਕੋਟਾ ਨਾ ਦੇਣਾ ਬੇਹੱਦ ਮੰਦਭਾਗਾ-ਜ਼ਿਲ੍ਹਾ ਪ੍ਰ...
Ad Position 24