ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨੋਰੰਜਕ ਫ਼ੇਰਾ ਲਗਾਇਆ
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌਂ ਦੇ 46 ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਰੋਮਾਂਚਕ ਅਤੇ ਮਨੋਰੰਜਨ ਕਰਨ ਵਾਲਾ ਫ਼ੇਰਾ ਲਗਾਇਆ। ਸਕੂਲ ਦੇ ਐਮ.
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌਂ ਦੇ 46 ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਰੋਮਾਂਚਕ ਅਤੇ ਮਨੋਰੰਜਨ ਕਰਨ ਵਾਲਾ ਫ਼ੇਰਾ ਲਗਾਇਆ। ਸਕੂਲ ਦੇ ਐਮ.ਡੀ ਬਲਜੀਤ ਸਿੰਘ ਨੇ ਬੱਚਿਆਂ ਨੂੰ ਫੇਰੇ ’ਤੇ ਜਾਣ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਫੇਰੇ ਬੱਚਿਆਂ ’ਚ ਮਿਲਵਰਤਨ, ਅਨੁਸ਼ਾਸਨ, ਸਹਿਯੋਗ ਅਤੇ ਪਿਆਰ ਦੀ ਭਾਵਨਾ ਨੂੰ ਵਿਕਸਤ ਕਰਦੇ ਹਨ। ਇਨ੍ਹਾਂ ਨਾਲ ਬੱਚਿਆਂ ਦੇ ਮਨੋਰੰਜਨ ਦੇ ਨਾਲ ਨਾਲ ਬੌਧਿਕ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਵਿਦਿਆਰਥੀਆਂ ਦੀ ਦੇਖ-ਰੇਖ ਲਈ ਸਕੂਲ ਦੇ ਪਿ੍ਰੰਸੀਪਲ ਰੁਬੀਨਾ ਧੀਰ ਅਤੇ ਅਧਿਆਪਕ ਰਮਨਦੀਪ ਕੌਰ, ਗੁਰਵੀਰ ਕੌਰ, ਅਰਜੋਤ ਕੌਰ , ਅਲੀਸਾ, ਸੁੁਖਦੀਪ ਕੌਰ ਨਾਲ ਗਏ। ਬੱਚਿਆਂ ਨੇ ਬੱਸ ਵਿਚ ਡਾਂਸ ਕਰਕੇ ਅਤੇ ਗੀਤ ਗਾ ਕੇ ਖ਼ੂਬ ਮਨੋਰੰਜਨ ਕੀਤਾ। ਵਾਟਰ ਪਾਰਕ ਪਹੁੰਚਣ ’ਤੇ ਵਿਦਿਆਰਥੀਆਂ ਦਾ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਸਲਾਈਡਾਂ ਅਤੇ ਮਨੋਰੰਜਨ ਗਤੀਵਿਧੀਆਂ ਦਾ ਖ਼ੂਬ ਆਨੰਦ ਮਾਣਿਆ। ਵਾਟਰ ਸਲਾਈਡਾਂ ਦਾ ਆਨੰਦ ਲੈਣ ਤੋਂ ਬਾਅਦ ਵਿਦਿਆਰਥੀਆਂ ਨੇ ਦੁਪਹਿਰ ਦੇ ਖਾਣੇ ਦਾ ਆਨੰਦ ਲਿਆ। ਬੱਚਿਆਂ ਲਈ ਫ਼ੇਰਾ ਯਾਦਗਾਰੀ ਹੋ ਨਿਬੜਿਆ।