30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਆਰ . ਓ . ਤੇ ਜਨਰੇੇਟਰ ਦਾ ਉਦਘਾਟਨ

ਸਾਦਿਕ, 29 ਅਗਸਤ (ਆਰ. ਐਸ.

Ad Position 21
No active advertisement
ਅਜੀਤ ਡੈਸਕ 30-08-2026
ਸਾਦਿਕ, 29 ਅਗਸਤ (ਆਰ. ਐਸ. ਧੁੰਨਾ)-ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਨੂੰ ਦਿੱਤੇ ਗਏ ਆਰ.ਓ ਅਤੇ ਗ੍ਰਾਮ ਪੰਚਾਇਤ ਦੀਪ ਸਿੰਘ ਵਾਲਾ ਵਲੋਂ ਸਕੂਲ ਨੂੰ ਦਿੱਤੇ ਗਏ ਜਨਰੇਟਰ ਦਾ ਉਦਘਾਟਨ ਦਲੇਰ ਸਿੰਘ ਡੋਡ ਨਿੱਜੀ ਸਹਾਇਕ ਸਾਂਸਦ, ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਫ਼ਰੀਦਕੋਟ-1 ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ’ਤੇ ਕੀਤਾ। ਦਲੇਰ ਸਿੰਘ ਡੋਡ ਨੇ ਸਕੂਲ ਵਿਖੇ ਰਸੋਈ ਦਾ ਸ਼ੈੱਡ ਅਤੇ ਸਟੇਜ ਦਾ ਸ਼ੈੱਡ ਜਲਦੀ ਬਣਾ ਕੇ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਮੈਂਬਰ ਲੋਕ ਸਭਾ ਹਲਕਾ ਫ਼ਰੀਦਕੋਟ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਵਿਚ 12 ਸਾਲ ਤੋਂ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਹੇ ਆਸ਼ਾ ਰਾਣੀ ਸਕੱਤਰ ਈਟੀਟੀ ਅਧਿਆਪਕਾ ਨੂੰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਲੋਂ ਭੇਜੇ ਗਏ ਪ੍ਰਸੰਸਾ ਪੱਤਰ ਅਤੇ ਫ਼ੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਸਰਪੰਚ ਬਲਜਿੰਦਰ ਸਿੰਘ ਔਲਖ ਨੇ ਪਿੰਡ ਅਤੇ ਸਕੂਲ ਦੀਆਂ ਮੰਗਾਂ ਬਾਰੇ ਦਲੇਰ ਸਿੰਘ ਡੋਡ ਨੂੰ ਜਾਣੂ ਕਰਵਾਇਆ। ਸ਼ਾਮ ਲਾਲ ਬਜਾਜ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂਬਰ ਬਲਾਕ ਸੰਮਤੀ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਮੰਚ ਸੰਚਾਲਨ ਦੀ ਭੂਮਿਕਾ ਗੁਰਦਵਿੰਦਰ ਸਿੰਘ ਢਿੱਲੋਂ ਅਤੇ ਭੋਲਾ ਸ਼ਰਮਾ ਨੇ ਨਿਭਾਈ। ਇਸ ਮੌਕੇ ਸਕੂਲੀ ਬੱਚੀਆਂ ਨੇ ਗਿੱਧਾ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਬਣਾਇਆ। ਇਸ ਮੌਕੇ ਜਸਵਿੰਦਰ ਸਿੰਘ ਸੀ.ਐਚ.ਟੀ ਸਾਦਿਕ, ਯੋਗਿੰਦਰ ਸਿੰਘ ਬੀ.ਆਰ.ਸੀ, ਫਤਿਹ ਸਿੰਘ ਬੀ.ਆਰ.ਸੀ, ਅਵਤਾਰ ਸਿੰਘ ਹੈੱਡ ਟੀਚਰ ਸੈਦੇਕੇ, ਮਨਜੀਤ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦੀਪ ਸਿੰਘ ਵਾਲਾ, ਮੁਕੇਸ਼ ਕੁਮਾਰ, ਆਈਨਾ ਰਾਣੀ, ਵਰਿੰਦਰ ਕੁਮਾਰ, ਸਰਬਜੀਤ ਕੌਰ ਗਹਿਰੀ, ਰੁਪਿੰਦਰ ਕੌਰ, ਗੁਰਮੀਤ ਸਿੰਘ ਬਰਾੜ ਐਂਟੀ ਕਰਪਸ਼ਨ ਫਾਊਂਡ ਆਫ ਇੰਡੀਆ, ਰਵਿੰਦਰ ਸਿੰਘ, ਜਸਵੰਤ ਸਿੰਘ ਕੁੱਲ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਪਵਾਰ, ਆਤਮਾ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਆਈਲੈਟਸ ’ ਚ 8.5 ਬੈਂਡ ਪ੍ਰਾਪਤ ਕੀਤੇ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ ਸਮਾਗਮ ਹੋਇ...
Ad Position 24