ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ ) ਦੀ ਮੀਟਿੰਗ
ਕੋਟਕਪੂਰਾ, 29 ਅਗਸਤ (ਮੋਹਰ ਸਿੰਘ ਗਿੱਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਜੋ ਕਿ 20 ਸਤੰਬਰ 2026 ਨੂੰ ਹੋ ਰਹੀਆਂ ਹਨ। ਸਾਨੂੰ ਸਾਰੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੁਰਾਣੇ ਵਿਦਿਆਰਥੀਆਂ ਨੂੰ ਇਸ ਵਾਰ ਦੀਆਂ ਚੋਣਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾ ਸਕੀਏ।
ਸ
ਸੈਨੇਟ ਚੋਣਾਂ ਲਈ ਡਾ . ਬਿੱਲਾ ਵਲੋਂ ਕੋਟਕਪੂਰਾ ’ ਚ ਭਰਵੀਂ ਮੀਟਿੰਗ
30-08-2026
ਕੋਟਕਪੂਰਾ, 29 ਅਗਸਤ (ਮੋਹਰ ਸਿੰਘ ਗਿੱਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਜੋ ਕਿ 20 ਸਤੰਬਰ 2026 ਨੂੰ ਹੋ ਰਹੀਆਂ ਹਨ। ਸਾਨੂੰ ਸਾਰੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੁਰਾਣੇ ਵਿਦਿਆਰਥੀਆਂ ਨੂੰ ਇਸ ਵਾਰ ਦੀਆਂ ਚੋਣਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾ ਸਕੀਏ। ਇਹ ਪ੍ਰਗਟਾਵਾ ਡਾ. ਰਵਿੰਦਰ ਸਿੰਘ ਬਿੱਲਾ ਧਾਲੀਵਾਲ ਨੇ ਕੋਟਕਪੂਰਾ ਵਿਖੇ ਆਪਣੇ ਪੁਰਾਣੇ ਸਾਥੀਆਂ ਨਾਲ ਮਿਲਣੀ ਦੌਰਾਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੀ ਅਤੇ ਇਸੇ ਦੀ ਹੀ ਰਹੇਗੀ। ਅਨੰਤ ਦੀਪ ਸਿੰਘ ਰੋਮਾ ਬਰਾੜ ਅਤੇ ਬਲਜੀਤ ਸਿੰਘ ਖੀਵਾ ਨੇ ਕਿਹਾ ਕਿ ਡਾ. ਧਾਲੀਵਾਲ ਨੇ ਸਾਲ 2020 ਵਿਚ ਜਦੋਂ ਕੇਂਦਰ ਸਰਕਾਰ ਸੈਨੇਟ ਚੋਣਾਂ ਨੂੰ ਭੰਗ ਕਰਕੇ ਸਿੱਧੇ ਮੈਂਬਰ ਨੋਮੀਨੇਟ ਕਰਨਾ ਚਾਹੁੰਦੀ ਸੀ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਧਰਨਾ ਡਾ. ਧਾਲੀਵਾਲ ਵਲੋਂ ਹੀ ਸ਼ੁਰੂ ਕੀਤਾ ਗਿਆ ਸੀ। ਰੁਪਿੰਦਰਜੀਤ ਸਿੰਘ ਮਾਨ ਅਤੇ ਸੁਮਿਤ ਸਿੰਘ ਬਰਾੜ ਨੇ ਦੱਸਿਆ ਕਿ ਬਿੱਲਾ ਧਾਲੀਵਾਲ ਇਕ ਪੜ੍ਹਿਆ ਲਿਖਿਆ ਸੈਨੇਟ ਚੋਣਾਂ ਦਾ ਉਮੀਦਵਾਰ ਹੈ, ਜੋ ਐਮ.ਏ, ਐਲ.ਐਲ.ਬੀ, ਐਮ.ਫਿਲ, ਪੀ.ਐਚ.ਡੀ ਅਤੇ ਯੂ.ਜੀ.ਸੀ ਨੈਟ ਕੁਆਲੀਫ਼ਾਈ ਉਮੀਦਵਾਰ ਹੈ। ਇਹ ਹਮੇਸ਼ਾ ਹੀ ਵਿਦਿਆਰਥੀਆਂ ਦੇ ਹਿਤਾਂ ਲਈ ਲੜਦੇ ਰਹੇ ਹਨ। ਕੁਲਜੀਤ ਸਿੰਘ ਪੱਪਾ ਸੇਖੋਂ ਅਤੇ ਸੀਪਾ ਸਰਪੰਚ ਪੱਕਾ ਨੇ 20 ਸਤੰਬਰ ਨੂੰ ਸੀਰੀਅਲ ਨੰਬਰ 39 ’ਤੇ ਪਹਿਲੀ ਪਸੰਦ ਦਾ ਨਿਸ਼ਾਨ ਲਗਾ ਕੇ ਬਿੱਲਾ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਜਗਸੀਰ ਸਿੰਘ ਗਿੱਲ, ਮਨਦੀਪ ਜਵੰਦਾ, ਜਗਸੀਰ ਸਿੰਘ ਸਰਪੰਚ, ਮਨਪ੍ਰੀਤ ਰੰਧਾਵਾ, ਗੁਰਵਿੰਦਰ ਜਟਾਣਾ, ਦਲਪ੍ਰੀਤ ਹੋਠੀ, ਕਰਨ ਗੋਇਲ, ਅਰਸ਼ਦੀਪ ਭੁਪੀ, ਪਿ੍ਰੰਸ ਮਨਚੰਦਾ, ਨਵਦੀਪ ਬਰਾੜ, ਪੁਸ਼ਪ ਸੰਧੂ ਅਤੇ ਗੁਰਪ੍ਰੀਤ ਔਲਖ ਹਾਜ਼ਰ ਸਨ।