31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੋਟਕਪੂਰਾ ਅਨਾਜ ਮੰਡੀ ਕੂੜੇ ਦਾ ਡੰਪ ਬਣਦੀ ਨਜ਼ਰ ਆਉਣ ਲੱਗੀ

ਕੋਟਕਪੂਰਾ, 30 ਅਗਸਤ (ਰਿੰਕੂ ਮਲਹੋਤਰਾ)-ਭਾਵੇਂ ਨਗਰ ਕੌਂਸਲ ਕੋਟਕਪੂਰਾ ਵਲੋਂ ਸ਼ਹਿਰ ਦੇ 29 ਵਾਰਡਾਂ ਵਿਚ ਵੱਖ ਵੱਖ ਥਾਵਾਂ ਤੋਂ ਕੂੜਾ ਕਰਕਟ ਇਕੱਠਾ ਕਰਨ ਲਈ ਗੱਡੀਆਂ ਲਗਾਈਆਂ ਗਈਆਂ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ 10 ਰੋਜ਼ਾ ਸਫਾਈ ਦਿਹਾੜਾ ਮਨਾ ਕੇ ਹਰ ਹਲਕੇ ਦੇ ਵਿਧਾਇਕ ਨੂੰ ਸਫ਼ਾਈ ਮੁਹਿੰਮ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਪਰ ਦੂਜੇ ਪਾਸੇ ਕੋਟਕਪੂਰਾ ਅਨਾਜ ਮੰਡੀ ਵਿਚ ਕੂੜੇ ਦੇ ਡੰਪ ਬਣਦੇ ਨਜ਼ਰ ਆ ਰਹੇ ਹਨ। ਇਸ ਮਸਲੇ ਪ੍ਰਤੀ ਕਿਸੇ ਵਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Ad Position 21
No active advertisement
ਅਜੀਤ ਡੈਸਕ 31-08-2026
ਕੋਟਕਪੂਰਾ, 30 ਅਗਸਤ (ਰਿੰਕੂ ਮਲਹੋਤਰਾ)-ਭਾਵੇਂ ਨਗਰ ਕੌਂਸਲ ਕੋਟਕਪੂਰਾ ਵਲੋਂ ਸ਼ਹਿਰ ਦੇ 29 ਵਾਰਡਾਂ ਵਿਚ ਵੱਖ ਵੱਖ ਥਾਵਾਂ ਤੋਂ ਕੂੜਾ ਕਰਕਟ ਇਕੱਠਾ ਕਰਨ ਲਈ ਗੱਡੀਆਂ ਲਗਾਈਆਂ ਗਈਆਂ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ 10 ਰੋਜ਼ਾ ਸਫਾਈ ਦਿਹਾੜਾ ਮਨਾ ਕੇ ਹਰ ਹਲਕੇ ਦੇ ਵਿਧਾਇਕ ਨੂੰ ਸਫ਼ਾਈ ਮੁਹਿੰਮ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਪਰ ਦੂਜੇ ਪਾਸੇ ਕੋਟਕਪੂਰਾ ਅਨਾਜ ਮੰਡੀ ਵਿਚ ਕੂੜੇ ਦੇ ਡੰਪ ਬਣਦੇ ਨਜ਼ਰ ਆ ਰਹੇ ਹਨ। ਇਸ ਮਸਲੇ ਪ੍ਰਤੀ ਕਿਸੇ ਵਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਵਲੋਂ ਵੀ ਸਫਾਈ ਮੁਹਿੰਮ ਪ੍ਰਤੀ ਜ਼ੋਰਾਂ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਕਿਤੇ ਨਾ ਕਿਤੇ ਦੀਵੇ ਥੱਲੇ ਹਨੇ੍ਹਰਾ ਹੁੰਦਾ ਨਜ਼ਰ ਆ ਰਿਹਾ ਹੈ। ਅਨਾਜ ਮੰਡੀ ਦੇ ਬਠਿੰਡਾ ਰੋਡ ਸਥਿਤ ਗੇਟ ਵੜਦਿਆਂ ਹੀ ਕੂੜੇ ਦੇ ਡੰਪ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਸਫ਼ੈਦਿਆਂ ਵਾਲੇ ਪਾਸੇ ਵੀ ਲੋਕ ਕੂੜਾ ਸੁੱਟਣੋ ਗੁਰੇਜ਼ ਨਹੀਂ ਕਰਦੇ ਹਨ। ਜਿਸ ਨਾਲ ਅਨਾਜ ਮੰਡੀ ਦੇ ਵਿਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਪਏ ਹਨ। ਅਨਾਜ ਮੰਡੀ ਵਿਚ ਆਉਂਦੇ ਕਿਸਾਨ, ਸਬਜੀ ਵਿਕਰੇਤਾ ਵੀ ਇਸ ਮਸਲੇ ਤੋਂ ਕਾਫੀ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਮਾਰਕੀਟ ਕਮੇਟੀ ਕੋਟਕਪੂਰਾ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਗੰਦਗੀ ਦੇ ਢੇਰਾਂ ਨੂੰ ਚੁਕਾਇਆ ਜਾਵੇ ਅਤੇ ਅਨਾਜ ਮੰਡੀ ਦੀ ਝੋਨੇ ਦੇ ਸੀਜਨ ਤੋਂ ਪਹਿਲਾਂ ਸਫ਼ਾਈ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲਾਪਤਾ ਨਾਬਾਲਗ਼ ਲੜਕੀਆਂ ਦੀ ਬਰਾਮਦਗੀ ਮਾਮਲੇ ’ਚ ਮਹਿਲਾ ਦੋਸ਼ੀ ਦਾ ਸਾਥੀ ਵੀ ਮੁੰਬਈ ਤੋਂ ਗ੍ਰਿਫ਼ਤਾਰ ਅਗਲੀ ਖ਼ਬਰ ਕੋਟਕਪੂਰਾ ਤੋਂ ਖਾਟੂ ਸ਼ਿਆਮ ਤੇ ਸਾਲਾਸਰ ਬਾਲਾਜੀ ਲਈ ਬੱਸਾਂ ਰਵਾਨਾ
Ad Position 24