ਕਿਸੇ ਸਮੇਂ ਫੋਕਲ ਪੁਆਇੰਟ ਦੇ ਮਾਲਕ ਬਰਗਾੜੀ ਵਾਸੀ ਹੁਣ ਆਪਣੀ ਦਾਣਾ ਮੰਡੀ ਤੋਂ ਵੀ ਵਾਂਝੇ
ਬਰਗਾੜੀ, 1 ਅਕਤੂਬਰ (ਲਖਵਿੰਦਰ ਸ਼ਰਮਾ)- ਕਸਬਾ ਬਰਗਾੜੀ ਪਿੰਡਾਂ ਵਿਚ ਦਾਣਾ ਮੰਡੀਆਂ ਬਣਨ ਸਮੇਂ ਸਭ ਤੋਂ ਪਹਿਲੇ ਪਿੰਡਾਂ ਵਿਚ ਸੀ ਅਤੇ ਇਥੇ ਕਰੀਬ 40 ਸਾਲ ਪਹਿਲਾਂ ਹੀ ਦਾਣਾ ਮੰਡੀ ਬਣ ਗਈ ਸੀ ਜਿਸ ਵਿਚ ਲਾਗਲੇ ਅਤੇ ਦੂਰ ਦੁਰਾਡੇ ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਵੇਚਣ ਆਉਂਦੇ ਸਨ। ਬਾਅਦ ਵਿਚ ਇੱਥੇ ਫੋਕਲ ਪੁਆਇੰਟ ਵੀ ਬਣ ਗਿਆ ਸੀ ਅਤੇ ਇਸ ਮੰਡੀ ਵਿਚ ਕੁਝ ਸਮਾਂ ਨਰਮੇ ਦੀ ਫ਼ਸਲ ਵੀ ਵਿਕੀ ਸੀ।
ਬ
ਬਰਗਾੜੀ ਵਿਖੇ ਪੁਰਾਣੀ ਦਾਣਾ ਮੰਡੀ ਵਾਲੀ ਥਾਂ ’ਤੇ ਬਣਿਆ ਬੰਦ ਪਿਆ ਬੱਸ ਅੱਡਾ। ਤਸਵੀਰ : ਲਖਵਿੰਦਰ ਸ਼ਰਮਾ
02-10-2026
ਬਰਗਾੜੀ, 1 ਅਕਤੂਬਰ (ਲਖਵਿੰਦਰ ਸ਼ਰਮਾ)- ਕਸਬਾ ਬਰਗਾੜੀ ਪਿੰਡਾਂ ਵਿਚ ਦਾਣਾ ਮੰਡੀਆਂ ਬਣਨ ਸਮੇਂ ਸਭ ਤੋਂ ਪਹਿਲੇ ਪਿੰਡਾਂ ਵਿਚ ਸੀ ਅਤੇ ਇਥੇ ਕਰੀਬ 40 ਸਾਲ ਪਹਿਲਾਂ ਹੀ ਦਾਣਾ ਮੰਡੀ ਬਣ ਗਈ ਸੀ ਜਿਸ ਵਿਚ ਲਾਗਲੇ ਅਤੇ ਦੂਰ ਦੁਰਾਡੇ ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਵੇਚਣ ਆਉਂਦੇ ਸਨ। ਬਾਅਦ ਵਿਚ ਇੱਥੇ ਫੋਕਲ ਪੁਆਇੰਟ ਵੀ ਬਣ ਗਿਆ ਸੀ ਅਤੇ ਇਸ ਮੰਡੀ ਵਿਚ ਕੁਝ ਸਮਾਂ ਨਰਮੇ ਦੀ ਫ਼ਸਲ ਵੀ ਵਿਕੀ ਸੀ। ਹੁਣ ਕਰੀਬ 7-8 ਸਾਲ ਪਹਿਲਾਂ ਕੈਪਟਨ ਸਰਕਾਰ ਸਮੇਂ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਇਸ ਦਾਣਾ ਮੰਡੀ ਵਿਚ ਬੇਅਦਬੀ ਦੇ ਇਨਸਾਫ਼ ਲਈ ਲੱਗੇ ਮੋਰਚੇ ਦੇ ਖ਼ਤਮ ਹੋਣ ਉਪਰੰਤ ਇਸ ਦਾਣਾ ਮੰਡੀ ਨੂੰ ਖ਼ਤਮ ਕਰਕੇ ਇਸ ਥਾਂ ’ਤੇ ਬੱਸ ਅੱਡਾ, ਕਮਿਊਨਿਟੀ ਹਾਲ, ਪਾਰਕ, ਪਾਰਕਿੰਗ ਆਦਿ ਬਣਾ ਦਿੱਤੇ ਤੇ ਕਿਸਾਨਾਂ ਲਈ ਨਵੀਂ ਦਾਣਾ ਮੰਡੀ ਬਣਾ ਕੇ ਦੇਣ ਦਾ ਵਾਅਦਾ ਕੀਤਾ ਜੋ ਅੱਜ ਤੱਕ ਪੂਰਾ ਨਹੀਂ ਹੋ ਸਕਿਆ। ਪਿੰਡ ਦੇ ਕੁਝ ਲੋਕ ਦਾਣਾ ਮੰਡੀ ਵਾਲੀ ਥਾਂ ’ਤੇ ਬਣੀਆਂ ਬਿਲਡਿੰਗਾਂ ਨੂੰ ਪਿੰਡ ਲਈ ਚੰਗਾ ਦੱਸ ਰਹੇ ਹਨ ਅਤੇੇ ਕੁਝ ਲੋਕ ਇਨ੍ਹਾਂ ਬਿਲਡਿੰਗਾਂ ਨੂੰ ਪਿੰਡ ਲਈ ਬਹੁਤ ਵੱਡਾ ਘਾਟਾ ਦੱਸ ਰਹੇ ਹਨ। ਬਰਗਾੜੀ ਦੇ ਕਿਸਾਨ 7-8 ਸਾਲ ਤੋਂ ਆਪਣੀ ਫ਼ਸਲ ਵੇਚਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਸਾਲ ਅਪ੍ਰੈਲ ਮਹੀਨੇ ਕਣਕ ਦੀ ਫ਼ਸਲ ਸਮੇਂ ਮੌਜੂਦਾ ਪੰਚਾਇਤ ਦੇ ਉਪਰਾਲੇ ਨਾਲ ਕੁਝ ਆੜ੍ਹਤੀਆ ਦੀਆਂ ਦੁਕਾਨਾਂ ਦੀ ਕਣਕ ਪੁਰਾਣੀ ਦਾਣਾ ਮੰਡੀ ਵਾਲੀ ਥਾਂ ’ਤੇ ਬਣੇ ਵਿਹਲੇ ਪਏ ਬਰਗਾੜੀ ਬੱਸ ਅੱਡੇ ਵਿਚ ਵਿਕੀ ਸੀ, ਜਿਸ ਤੋਂ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਸੀ। ਕੁਝ ਦੁਕਾਨਾਂ ਦਾ ਮਾਲ ਬੁਰਜ ਹਰੀਕਾ ਵਿਖੇ ਸ਼ੈਲਰ ਵਿਚ ਵਿਕਿਆ ਸੀ। ਇਸ ਤੋਂ ਪਹਿਲਾਂ ਕਿਸਾਨ ਬਰਗਾੜੀ ਤੋਂ ਕਰੀਬ 4-5 ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਸੜਕ ਬਹਿਬਲ ਕਲਾਂ ਦੇ ਕੱਟ ਤੇ ਬਣਦੇ ਆਰਜੀ ਖ਼ਰੀਦ ਕੇਂਦਰ ਤੇ ਆਪਣੀ ਫ਼ਸਲ ਵੇਚਣ ਲਈ ਮਜਬੂਰ ਸਨ ਜਿਸ ਕਾਰਨ ਕਿਸਾਨਾਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕੁਝ ਕਿਸਾਨਾਂ ਨੂੰ ਕੋਟਕਪੂਰਾ ਜਾਂ ਹੋਰਨਾਂ ਮੰਡੀਆਂ –ਚ ਵੀ ਜਾਣਾ ਪੈਂਦਾ ਹੈ। ਮੌਜੂਦਾ ਤੇ ਸਾਬਕਾ ਪੰਚਾਇਤਾਂ ਤੋਂ ਇਲਾਵਾ ਪ੍ਰਸ਼ਾਸਨ ਨੇ ਕਈ ਵਾਰ ਮੰਡੀ ਲਈ ਥਾਂ ਲੈਣ ਦੀ ਕੋਸ਼ਿਸ ਵੀ ਕੀਤੀ ਪਦ ਇਨ੍ਹਾਂ ਕੋਸ਼ਿਸਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ। ਪੀੜ੍ਹਤ ਕਿਸਾਨਾਂ ਦੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਵਾਜਬ ਥਾਂ ’ਤੇ ਜਲਦ ਮੰਡੀ ਬਣਾਈ ਜਾਵੇ।