12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਤਹਿਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ

ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਰਾਹੁਲ ਚਾਬਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਸਪੈਸ਼ਲ ਇੰਟੈਨਸਿਵ ਰਵੀਜ਼ਨ-2026 ਦੇ ਜਾਰੀ ਸ਼ਡਿਊਲ ਅਤੇ ਹਦਾਇਤਾਂ ਅਨੁਸਾਰ ਅੱਜ ਮਿਤੀ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਵੋਟਰ ਸੂਚੀਆਂ ਪ੍ਰਦਾਨ ਕੀਤੀਆਂ ਗਈਆਂ।

Ad Position 21
No active advertisement
ਡਿਪਟੀ ਕਮਿਸ਼ਨਰ ਰਾਹੁਲ ਚਾਬਾ 13-10-2026
ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਰਾਹੁਲ ਚਾਬਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਸਪੈਸ਼ਲ ਇੰਟੈਨਸਿਵ ਰਵੀਜ਼ਨ-2026 ਦੇ ਜਾਰੀ ਸ਼ਡਿਊਲ ਅਤੇ ਹਦਾਇਤਾਂ ਅਨੁਸਾਰ ਅੱਜ ਮਿਤੀ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਵੋਟਰ ਸੂਚੀਆਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮਿਤੀ 25 ਜੂਨ 2026 ਨੂੰ ਸਪੈਸ਼ਲ ਇੰਟੈਨਸਿਵ ਰਵਿਜ਼ਨ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਅਧੀਨ ਇਨਿਊਮਰੇਸ਼ਨ ਫੇਜ਼ ਚੱਲਿਆ ਜਿਸ ਵਿਚ ਵੋਟਰਾਂ ਨੂੰ ਇਨਿਊਮੀਰੇਸ਼ਨ ਫਾਰਮਾਂ ਦੀ ਵੰਡ ਕੀਤੀ ਗਈ ਅਤੇ ਭਰੇ ਹੋਏ ਇਹ ਫਾਰਮ ਵੋਟਰਾਂ ਪਾਸੋਂ ਪ੍ਰਾਪਤ ਕਰਨ ਉਪਰੰਤ ਡਿਜ਼ੀਟਾਈਜ਼ਡ ਕੀਤੇ ਗਏ ਅਤੇ ਇਸ ਦੇ ਨਾਲ ਹੀ ਗੈਰ ਹਾਜ਼ਰ, ਸ਼ਿਫਟਡ, ਮ੍ਰਿਤਕ, ਅਤੇ ਡੁਪਲੀਕੇਟ ਵੋਟਰਜ਼ ਦੀਆਂ ਲਿਸਟਾਂ ਤਿਆਰ ਕੀਤੀ ਗਈਆਂ ਜੋ ਕਿ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਪਾਸੋਂ ਵੈਰੀਫ਼ਾਈ ਕਰਵਾਉਣ ਉਪਰੰਤ ਹੀ ਫ਼ਾਈਨਾਈਜ਼ ਕੀਤੀਆਂ ਗਈਆਂ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਪ੍ਰਕਿਰਿਆ ਕੀਤੀ ਗਈ, ਜਿਸ ਨਾਲ ਜ਼ਿਲ੍ਹੇ ਵਿਚ ਪੋਲਿੰਗ ਬੂਥਾਂ ਦੀ ਗਿਣਤੀ 511 ਤੋਂ 553 ਹੋਈ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਦੱਸਿਆ ਗਿਆ ਕਿ ਮਿਤੀ 03.08.2026 ਨੂੰ ਇਨਿਊਮੀਰੇਸ਼ਨ ਫੇਜ਼ ਦੀ ਸਮਾਪਤੀ ਉਪਰੰਤ ਹਦਾਇਤਾਂ ਅਨੁਸਾਰ ਮਿਤੀ 13.08.2026 ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ ਸੀ। ਮਿਤੀ 13 ਅਗਸਤ 2026 ਤੋਂ ਹੀ ਨੋਟਿਸ ਫ਼ੇਜ਼ ਦੀ ਸ਼ੁਰੂਆਤ ਹੋਈ ਜਿਸ ਅਧੀਨ ਮਿਤੀ 12 ਸਤੰਬਰ 2026 ਤੱਕ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਗਏ ਅਤੇ ਪ੍ਰਾਪਤ ਹੋਏ ਦਾਅਵੇ/ਇਤਰਾਜਾਂ ਦਾ ਨਿਪਟਾਰਾ ਅਤੇ ਅਨਮੈਪਡ ਤੇ ਲੋਜੀਕਲ ਅੰਤਰ/ਵਿਸੰਗਤੀਆਂ ਵਾਲੇ ਵੋਟਰਾਂ ਨੂੰ ਨੋਟਿਸਾਂ ਦੀ ਵੰਡ ਕੀਤੀ ਗਈ, ਸੁਣਵਾਈਆਂ ਹੋਈਆਂ, ਵੈਰੀਫਿਕੇਸ਼ਨ ਆਦਿ ਸਬੰਧੀ ਪ੍ਰਕਿਰਿਆ ਕੀਤੀ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਐਸ. ਆਈ. ਆਰ ਦੀ ਪ੍ਰਕਿਰਿਆ ਨਿਰਧਾਰਿਤ ਟੀਚੇ ਦੀ ਮਿਤੀ 8 ਅਕਤੂਬਰ 2026 ਤੋਂ ਪਹਿਲਾਂ ਮਿਤੀ 30 ਸਤੰਬਰ 2026 ਨੂੰ ਹੀ ਮੁਕੰਮਲ ਕਰ ਲਈ ਗਈ ਸੀ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਦੱਸਿਆ ਗਿਆ ਕਿ ਅੱਜ ਮਿਤੀ 12 ਅਕਤੂਬਰ 2026 ਨੂੰ ਨਵੀਂ ਤਿਆਰ ਹੋਈ ਵੋਟਰ ਸੂਚੀ ਜਿਸ ਵਿਚ ਜ਼ਿਲ੍ਹੇ ਦੇ ਕੁੱਲ 4,62,882 ਵੋਟਰ (87-ਫ਼ਰੀਦਕੋਟ: 160298 ਵੋਟਰ, 88-ਕੋਟਕਪੂਰਾ: 153774 ਵੋਟਰ ਅਤੇ 89-ਜੈਤੋਂ (ਅ.ਜ.): 148810) ਵੋਟਰ ਦਰਜ ਹਨ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਅਤੇ ਇਹ ਵੋਟਰ ਸੂਚੀ ਦੀ ਕਾਪੀ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਅਤੇ ਇਹ ਵੋਟਰ ਸੂਚੀ ਦੀ ਕਾਪੀ ਸਮੂਹ ਚੋਣਕਾਰ ਰਜਿਸਟ੍ਰੇਸ਼ਨਾਂ ਦੇ ਦਫ਼ਤਰਾਂ, ਬੀ.ਐਲ.ਓਜ਼ ਪਾਸ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀ ਵੈਬਸਾਈਟ ’ਤੇ ਦੇਖਣ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਨਾਗਰਿਕਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ/ਸੁਝਾਅ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਖੇ ਪਹੁੰਚ ਕੀਤੀ ਸਕਦੀ ਹੈ ਅਤੇ ਇਸ ਦੇ ਨਾ ਹੀ ਟੋਲ ਫਰੀ ਹੈਲਪਲਾਈਨ ਨੰ. 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਬੀ.ਐਲ.ਓਜ਼ ਨਾਲ ਸਿੱਧੇ ਤੌਰ ’ਤੇ ਤਾਲਮੇਲ ਕਰਨ ਲਈ ਈ.ਸੀ.ਆਈ.ਐਨ.ਈ.ਟੀ ’ਤੇ ਮੌਜੂਦ ‘ਬੁੱਕ ਏ ਕਾਲ’ ਫੀਚਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਵੋਟਰ ਸੂਚੀ ਅਤੇ ਵੋਟਰ ਰਜਿਸਟਰੇਸ਼ਨ ਆਦਿ ਨਾਲ ਸਬੰਧਿਤ ਹੋਰ ਸਹੂਲਤਾਂ ਵੀ ਈ.ਸੀ.ਆਈ.ਐਨ.ਈ.ਟੀ ’ਤੇ ਉਪਲਬਧ ਹਨ। ਮੀਟਿੰਗ ਵਿਚ ਪੂਨਮ ਸਿੱਧੂ ਚੋਣ ਤਹਿਸੀਲਦਾਰ ਫ਼ਰੀਦਕੋਟ ਮੌਜੂਦ ਰਹੇ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਸ਼ਵਨੀ ਕੁਮਾਰ, ਸੀ.ਪੀ.ਆਈ (ਐਮ), ਮਨਜੀਤ ਸਿੰਘ (ਬਹੁਜਨ ਸਮਾਜ ਪਾਰਟੀ), ਮਲਦੀਪ ਕੁਮਾਰ ਤੇ ਸੁਨੀਲ ਕੁਮਾਰ (ਭਾਰਤੀਯ ਜਨਤਾ ਪਾਰਟੀ), ਮਨਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਗੁਰਭਜਨ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 14 ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਧਰਨੇ ਦਾ ਐਲਾਨ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਪਿੰਡ ਧੂੜਕੋਟ ਤੇ ਮਚਾਕੀ ਮੱਲ ਸਿੰਘ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
Ad Position 24