13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਾਮਲੀਲਾ ਦੀ ਚੌਥੀ ਰਾਤ ਦਰਸ਼ਕਾਂ ਨੇ ਆਨੰਦ ਮਾਣਿਆ

ਜੈਤੋ, 12 ਅਕਤੂਬਰ (ਰੋੜੀਕਪੂਰਾ)-ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਚੌਥੀ ਰਾਤ ਮਰਹੂਮ ਸਟਾਰ ਕਲਾਕਾਰ ਘਨਸ਼ਾਮ ਦਾਸ ਲੂੰਬਾ (ਰੀਠੂ) ਦੇ ਪਰਿਵਾਰ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 13-10-2026
ਜੈਤੋ, 12 ਅਕਤੂਬਰ (ਰੋੜੀਕਪੂਰਾ)-ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਚੌਥੀ ਰਾਤ ਮਰਹੂਮ ਸਟਾਰ ਕਲਾਕਾਰ ਘਨਸ਼ਾਮ ਦਾਸ ਲੂੰਬਾ (ਰੀਠੂ) ਦੇ ਪਰਿਵਾਰ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਰਾਮਲੀਲਾ ਦੇ ਚੌਥੀ ਰਾਤ ‘ਰਾਮ ਬਨਵਾਸ ਭਾਗ ਪਹਿਲਾ’ ਅਤੇ ‘ਦਸ਼ਰਥ-ਕੈਕਈ ਸੰਵਾਦ’ ਦੀ ਭਾਵਪੂਰਨ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਰਾਮਲੀਲਾ ਦੀ ਸ਼ੁਰੂਆਤ ਗਣੇਸ਼ ਵੰਦਨਾ ਅਤੇ ਮਾਤਾ ਸਰਸਵਤੀ ਦੀ ਅਰਾਧਨਾ ਨਾਲ ਹੋਈ। ਜਿਸ ਵਿਚ ਸੁਰਿੰਦਰ ਗਰਗ ਸੇਵਾ ਮੁਕਤ ਆਰ.ਏ. ਬਿਜਲੀ ਬੋਰਡ ਅਤੇ ਉਨ੍ਹਾਂ ਦੀ ਧਰਮ ਪਤਨੀ ਤੇ ਨਗਰ ਕੌਂਸਲਰ ਪ੍ਰਵੀਨ ਗਰਗ, ਰਾਮ ਅਵਤਾਰ ਵਰਮਾ, ਸੋਨੂੰ ਵਰਮਾ, ਮਾਣਕ ਸ਼ਾਹ, ਦਰਸ਼ਨ ਚੌਧਰੀ, ਟੋਨੀ ਡੋਡ, ਸੰਦੀਪ ਗਰਗ ਫ਼ੈਟੀ, ਈਸ਼ਵਰ ਜਿੰਦਲ, ਨਰੇਸ਼ ਮਿੱਤਲ, ਕਲੱਬ ਪ੍ਰਧਾਨ ਸੰਦੀਪ ਪਾਟਿਲ ਟੋਨੀ, ਭੋਲਾ ਗਰਗ, ਨਵਲ ਜੈਨ, ਡਗਰ ਕਾਂਤ ਸ਼ਰਮਾ, ਚੇਅਰਮੈਨ ਸਤੀਸ਼ ਕੁਮਾਰ ਭੀਰੀ, ਨਰੇਸ਼ ਸ਼ਿਵਾ, ਨਿੰਦੀ ਸ਼ਰਮਾ, ਸਮਰਾਟ ਸ਼ੰਕਰ, ਜਤਿਨ ਸ਼ਰਮਾ, ਵੀਰੂ ਸਿੰਘ, ਅਨਿਲ ਮਿੱਤਲ, ਆਸ਼ੀਸ਼ ਬਰਗਾੜੀ, ਕਮਲਜੀਤ ਬਿੰਦੂ ਸਦਿਓੜਾ ਅਤੇ ਰਾਣੂ ਅਗਰਵਾਲ ਹਾਜ਼ਰੀ ਲਗਾਈ। ਮੰਚਨ ਦੌਰਾਨ ਮਹਾਰਾਜਾ ਦਸ਼ਰਥ ਅਤੇ ਮੁਨੀ ਵਿਸ਼ਵਾਮਿੱਤਰ ਵਿਚਕਾਰ ਸ੍ਰੀ ਰਾਮ ਚੰਦਰ ਜੀ ਨੂੰ ਅਯੁੱਧਿਆ ਦਾ ਰਾਜਾ ਬਣਾਉਣ ਸਬੰਧੀ, ਕੈਕਈ ਨੂੰ ਭਰਤ ਦੇ ਭਵਿੱਖ ਦਾ ਡਰ ਦਿਖਾ ਕੇ ਉਸ ਦੇ ਮਨ ਵਿਚ ਸ਼ੰਕਾ ਕਾਰਨ ਹੋਏ ਬਨਵਾਸ ਨੂੰ ਪੇਸ਼ ਕੀਤਾ ਗਿਆ। ਜਿਸ ਵਿਚ ਮਹਾਰਾਜਾ ਦਸ਼ਰਥ ਦੀ ਭੂਮਿਕਾ ਸੋਨੂੰ ਸੂਰੀ, ਮਾਤਾ ਕੌਸ਼ਲਿਆ ਦੀ ਵਿਜੇ ਕੁਮਾਰ ਲੂੰਬਾ, ਰਾਣੀ ਕੈਕਈ ਦੀ ਤੂਸ਼ਾਲ ਲੂੰਬਾ ਗੋਗੀ, ਮਾਤਾ ਸੁਮਿੱਤਰਾ ਦੀ ਅਮਨ ਕੁਮਾਰ, ਸ੍ਰੀ ਰਾਮ ਚੰਦਰ ਜੀ ਦੀ ਹਰਸ਼ ਲੂੰਬਾ, ਸੀਤਾ ਦੀ ਨਵੀ ਖਾਂ, ਲਕਸ਼ਮਣ ਦੀ ਅੰਕੁਰ ਗਰਗ, ਭਰਤ ਦੀ ਦਿਪਤਾਂਸ਼ੂ ਗੋਇਲ, ਸ਼ਤਰੁਘਨ ਦੀ ਤਨਮੇ ਸ਼ਰਮਾ ਅਤੇ ਮੁਨੀ ਵਿਸ਼ਵਾਮਿੱਤਰ ਦੀ ਭੂਮਿਕਾ ਵਿਕਾਸ ਗਰਗ ਘੋਟਾ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੇ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪਿੰਡ ਮੱਲ੍ਹਾ ਦੀ ਟੁੱਟੀ ਮੇਨ ਲਿੰਕ ਸੜਕ ਲੋਕਾਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ
Ad Position 24