13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜ਼ਿਲ੍ਹੇ ’ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਲਈ 11 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ : ਡਿਪਟੀ ਕਮਿਸ਼ਨਰ

ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਫ਼ਸਲ ਦੀ ਖ਼ਰੀਦ 1 ਅਕਤੂਬਰ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਨੇ ਝੋਨੇ ਦੀ ਖ਼ਰੀਦ ਨੂੰ ਤੱਸਲੀਬਖਸ਼ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹੇ ਵਿਚ ਪੈਂਦੀਆਂ ਮੰਡੀਆਂ ’ਚ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ ਜੋ ਝੋਨੇ ਦੀ ਖ਼ਰੀਦ ਬਿਨਾਂ ਕਿਸੇ ਵਿਘਨ ਦੇ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਕੇਸ਼ਵ ਗੋਇਲ ਪੀ.

Ad Position 21
No active advertisement
ਅਜੀਤ ਡੈਸਕ 13-10-2026
ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਫ਼ਸਲ ਦੀ ਖ਼ਰੀਦ 1 ਅਕਤੂਬਰ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਨੇ ਝੋਨੇ ਦੀ ਖ਼ਰੀਦ ਨੂੰ ਤੱਸਲੀਬਖਸ਼ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹੇ ਵਿਚ ਪੈਂਦੀਆਂ ਮੰਡੀਆਂ ’ਚ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ ਜੋ ਝੋਨੇ ਦੀ ਖ਼ਰੀਦ ਬਿਨਾਂ ਕਿਸੇ ਵਿਘਨ ਦੇ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਕੇਸ਼ਵ ਗੋਇਲ ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ (ਜ) ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ, ਪੁਨੀਤ ਸ਼ਰਮਾ ਪੀ.ਸੀ.ਐਸ. ਐਸ.ਡੀ.ਐਮ. ਫ਼ਰੀਦਕੋਟ ਮੇਨ ਮੰਡੀ ਫ਼ਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਮਚਾਕੀ ਮੱਲ ਸਿੰਘ, ਬੀੜ੍ਹ ਚਾਹਲ, ਪੱਕਾ, ਭਾਗਥਲਾ ਕਲਾਂ ਵਿਖੇ, ਸੰਦੀਪ ਮਲਹੋਤਰਾ ਡੀ.ਡੀ.ਪੀ.ਓ ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ , ਪੱਖੀ ਕਲਾਂ, ਅਰਾਈਆਂ ਵਾਲਾ ਕਲਾਂ, ਹਰਦਿਆਲੇਆਣਾ ਅਤੇ ਘੁਗਿਆਣਾ, ਡੋਡ (ਸਾਦਿਕ) ਵਿਖੇ, ਵਿਕਰਮਜੀਤ ਸਿੰਘ ਐਸ.ਡੀ.ਐਮ. ਜੈਤੋ, ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ ਅਤੇ ਚੰਦਭਾਨ, ਚੈਨਾ ਅਤੇ ਬੁਰਜ ਜਵਾਹਰ ਸਿੰਘ, ਵਿਖੇ, ਰਜਿੰਦਰ ਸਿੰਘ ਪੀ.ਸੀ.ਐਸ. ਐਸ.ਡੀ.ਐਮ. ਕੋਟਕਪੂਰਾ, ਮੇਨ ਮੰਡੀ ਕੋਟਕਪੂਰਾ, ਖਾਰਾ, ਵਾੜਾਦਰਾਕਾ ਹਰੀ ਨੌ ਵਿਖੇ, ਅਮਨਦੀਪ ਗੋਇਲ ਤਹਿਸੀਲਦਾਰ ਜੈਤੋ ਬਹਿਬਲ ਖੁਰਦ, ਬਹਿਬਲਕਲਾਂ, ਗੋਂਦਾਰਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਹਰਸ਼ਵੀਰ ਗੋਇਲ ਤਹਿਸੀਲਦਾਰ ਫ਼ਰੀਦਕੋਟ, ਸੰਗੋ ਰੋਮਾਣਾ, ਕਿਲਾ ਨੌ, ਸੁੱਖਣਵਾਲਾ, ਸ਼ੇਰ ਸਿੰਘ ਵਾਲਾ, ਚੰਦਬਾਜਾ, ਰੱਤੀਰੋੜ੍ਹੀ ਵਿਖੇ, ਪਰਮਿੰਦਰ ਸਿੰਘ ਤਹਿਸੀਲਦਾਰ ਕੋਟਕਪੂਰਾ, ਕੋਟਸੁਖੀਆ, ਔਲਖ, ਪੰਜਗਰਾਈਂ ਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਇੰਜੀ. ਜਸਵੀਰ ਸਿੰਘ, ਕਾਰਜਕਾਰੀ ਇੰਜੀਨੀਅਰ, ਪੰਜਾਬ ਮੰਡੀ ਬੋਰਡ, ਫ਼ਰੀਦਕੋਟ ਰੋੜ੍ਹੀ ਕਪੂਰਾ, ਗੋਬਿੰਦਗੜ੍ਹ, ਘਣੀਆ, ਖੱਚੜ੍ਹਾਂ, ਕਰੀਰਵਾਲੀ, ਮਢਾਕ, ਦਬੜ੍ਹੀਖਾਨਾ, ਰੁਮਾਣਾ ਅਜੀਤ ਸਿੰਘ ਵਿਖੇ, ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਤੱਖੜਵਾਲਾ, ਮੱਤਾ ਵਿਖੇ, ਨਿਖਿਲ ਗੋਇਲ ਐਸ.ਡੀ.ਓ ਪੰਚਾਇਤੀ ਰਾਜ ਫ਼ਰੀਦਕੋਟ, ਢੀਮਾਂਵਾਲੀ, ਮੌੜ, ਫਿੱਡੇ ਕਲਾਂ ਵਿਖੇ ਬਤੌਰ ਨੌਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨੋਡਲ ਅਫ਼ਸਰ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 6 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਅਤੇ ਉਪਰੋਕਤ ਨੋਡਲ ਅਫ਼ਸਰਾਂ ਨਾਲ ਹਰ ਰੋਜ਼ ਸਵੇਰੇ 9.30 ਵਜੇ ਮੀਟਿੰਗ ਕਰਕੇ (ਸਮੇਤ ਛੁੱਟੀ ਵਾਲੇ ਦਿਨ ਵੀ) ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਖ਼ਰੀਦ ਪ੍ਰਬੰਧਾਂ ਵਿਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖ਼ਰੀਦ ਪ੍ਰਬੰਧਾਂ ਵਿਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ ਰਾਜੇਵਾਲ ਦੇ ਗੁਰਮੀਤ ਸਿੰਘ ਕਿਲ੍ਹਾ ਨੌਂ ਜ਼ਿਲ੍ਹਾ ਪ੍ਰਧਾਨ ਬਣੇ ਰਾਜੇਵਾਲ ਜ਼ਿਲ੍ਹਾ ਫ਼ਰੀਦਕੋਟ ਦੀ ਨਵੀਂ ਜਥੇਬੰਦੀ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਜਾਗਰੂਕਤਾ...
Ad Position 24