ਸ੍ਰੀ ਰਾਮ ਕ੍ਰਿਸ਼ਨਾ ਡਰਾਮਾਟਿਕ ਕਲੱਬ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
ਜੈਤੋ, 21 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਰਾਮ ਕ੍ਰਿਸ਼ਨਾ ਡਰਾਮਾਟਿਕ ਕਲੱਬ ਜੈਤੋ ਵਲੋਂ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਤਿਆਰ ਕੀਤੇ ਗਏ।
ਜੈਤੋ, 21 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਰਾਮ ਕ੍ਰਿਸ਼ਨਾ ਡਰਾਮਾਟਿਕ ਕਲੱਬ ਜੈਤੋ ਵਲੋਂ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਤਿਆਰ ਕੀਤੇ ਗਏ। ਰਾਮਲੀਲ੍ਹਾ ਮੰਚਨ ਤੋਂ ਬਾਅਦ ਰਾਵਣ ਦਹਿਨ ਕੀਤਾ ਗਿਆ। ਜਿਸ ਵੇਲੇ ਆਤਿਸ਼ਬਾਜ਼ੀ ਨਾਲ ਆਸਮਾਨ ਰੌਸ਼ਨ ਹੋ ਗਿਆ। ਲੋਕਾਂ ਨੇ ਇਕ ਦੂਸਰੇ ਨੂੰ ਵਿਜੇਦਸ਼ਮੀ ਦੀ ਵਧਾਈ ਦਿੱਤੀ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਦੁਸਹਿਰਾ ਤਿਉਹਾਰ ਸਾਨੂੰ ਸੱਚ ਅਤੇ ਨੇਕੀ ਦੀ ਬੁਰਾਈ ਉੱਤੇ ਜਿੱਤ ਦਾ ਸੰਦੇਸ਼ ਦਿੰਦਾ ਹੈ, ਜਿਸ ਨੂੰ ਜ਼ਿੰਦਗੀ ਵਿਚ ਅਪਣਾਉਣਾ ਸਭ ਲਈ ਜ਼ਰੂਰੀ ਹੈ। ਮੁੱਖ ਮਹਿਮਾਨ ਵਜੋਂ ਵਿਧਾਇਕ ਅਮੋਲਕ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਬੀਬਾ ਮਨਪ੍ਰੀਤ ਕੌਰ ਪਹੁੰਚੇ। ਵਿਧਾਇਕ ਵਲੋਂ ਪ੍ਰਧਾਨ ਸੰਦੀਪ ਕੁਮਾਰ ਟੋਨੀ ਸ਼ਰਮਾ ਅਤੇ ਸਮੂਹ ਅਹੁਦੇਦਾਰਾਂ ਦੀ ਹਾਜ਼ਰੀ ’ਚ ਰਾਵਣ ਦੇ ਪਤਲੇ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਨਗਰ ਕੌਂਸਲ ਦੀ ਪ੍ਰਧਾਨ ਨਿਰਮਲਾ ਦੇਵੀ, ਟਰੱਕ ਯੂਨੀਅਨ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਕੌਂਸਲਰ ਦਿਲਬਾਗ ਬਾਗੀ ਸ਼ਰਮਾ, ਸ਼ੈਲੀ ਗਰਗ, ਡਾ. ਹਰੀਸ਼ ਗੋਇਲ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਗਾਇਕ ਕਲਾਕਾਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਬਾਖ਼ੂਬੀ ਪੇਸ਼ ਕੀਤਾ ਗਿਆ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਥਾਨਕ ਡੀ.ਐਸ.ਪੀ. ਇਕਬਾਲ ਸਿੰਘ ਸੰਧੂ ਤੇ ਐਸ.ਐਚ.ਓ. ਜੈਤੋ ਨਵਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਸੰਦੀਪ ਟੋਨੀ ਸ਼ਰਮਾ ਵਲੋਂ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਸਤੀਸ਼ ਕੁਮਾਰ ਭੀਰੀ, ਮਾਣਕ ਸ਼ਾਹ ਸ਼ਰਮਾ, ਸੁਨੀਲ ਸੋਨੂੰ ਫੈਟੀ ਗਰਗ, ਈਸਵਰ ਈਸ਼ੂ ਜਿੰਦਲ, ਨਰੇਸ਼ ਮਿੱਤਲ, ਨਵਲ ਜੈਨ, ਟੋਨੀ ਡੋਡ, ਸੁਰਿੰਦਰ ਭੁੱਚੀ ਗੋਇਲ, ਸ਼ਿਵ ਕੁਮਾਰ ਨੈਨੀ, ਪ੍ਰੈੱਸ ਸਕੱਤਰ ਸੰਦੀਪ ਲੂੰਬਾ, ਪੰਕਜ਼ ਜਿੰਦਲ, ਬਾਬਾ ਬੋਹੜ ਮਾਸਟਰ ਸੁਰਿੰਦਰ ਲੂੰਬਾ ਦਰਸ਼ਨ ਚੌਧਰੀ ਮਹਾਂਵੀਰ ਜਾਰੀਵਾਲ, ਨਿੰਦਾ ਸ਼ਰਮਾ, ਸੋਨੂੰ ਵਰਮਾ, ਟੋਨੀ ਵਰਮਾ, ਨਰੇਸ਼ ਮਿੱਤਲ, ਅਸ਼ੋਕ ਗਰਗ, ਨਿਰਦੇਸ਼ਕ ਰਾਮ ਅਵਤਾਰ ਵਰਮਾ, ਪੀ.ਆਰ.ਓ. ਪੰਕਜ ਜਿੰਦਲ, ਸਚਿਨ ਦੇਵ ਸ਼ਰਮਾ, ਜਤਿਨ ਸ਼ਰਮਾ, ਟਿੰਕੂ ਢੱਲਾ, ਰਾਕੇਸ਼ ਬੱਬੂ, ਡਗਰਕਾਂਤ ਸ਼ਰਮਾ, ਮੋਨੂੰ ਲੂੰਬਾ, ਸੁਦਰਸ਼ਨ ਗੋਇਲ, ਬਿੰਦੂ ਸਦਿਓੜਾ, ਸਮਰਾਟ ਸ਼ੰਕਰ ਸ਼ਰਮਾ, ਗੁਰਪਿਆਰ ਸਿੰਘ ਜੈਤੋ ਐਲ.ਆਈ.ਸੀ., ਨਹਿਰੂ ਬਰਾੜ ਰੋੜੀਕਪੂਰਾ, ਕੁਲਰਾਜ ਭਾਊ, ਗੁਰਸੇਵਕ ਸਿੰਘ ਜੈਤੋ , ਨਿੰਦੀ ਸ਼ਰਮਾ ਤੋਂ ਇਲਾਵਾ ਸਮੂਹ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਸੰਦੀਪ ਸ਼ਰਮਾ ਤੇ ਟੋਨੀ ਪਾਟਿਲ ਨੇ ਕੀਤਾ।