22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਕੋਟਕਪੂਰਾ, 21 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਵਾਰਡ ਨੰਬਰ ਪੰਜ ਦੇ ਮੁਹੱਲਾ ਵਾਸੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸੀ ਨਾ ਹੋਣ ਕਾਰਨ ਅਤੇ ਸੜਕਾਂ ’ਤੇ ਖੜੇ੍ ਗੰਦੇ ਪਾਣੀ ਦੇ ਵਿਚੋਂ ਲੰਘਣ ਤੋਂ ਪ੍ਰੇਸ਼ਾਨ ਹੋਣ ’ਤੇ ਰੋਸ ਜ਼ਾਹਿਰ ਕੀਤਾ। ਮਾਸਟਰ ਜਸਪਾਲ ਸਿੰਘ, ਹਰਮੇਲ ਸਿੰਘ, ਰਾਜਵਿੰਦਰ ਸਿੰਘ ਬਰਾੜ, ਮੁਕੇਸ਼ ਅਗਰਵਾਲ, ਇੰਦਰਾਜ ਸਿੰਘ, ਜਗਤਾਰ ਸਿੰਘ, ਸੁਭਾਸ਼ ਗੁਪਤਾ, ਸਚਿਨ, ਗੁਰਨਾਮ ਸਿੰਘ, ਸੁਰਜੀਤ ਕੁਮਾਰ, ਅਮਿਤ ਕੁਮਾਰ, ਨਵੀਨ ਕੁਮਾਰ, ਮਨੀਸ਼ ਕੁਮਾਰ, ਅਜਮੇਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੁੱਖ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਜਮਾਂ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 22-10-2026
ਕੋਟਕਪੂਰਾ, 21 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਵਾਰਡ ਨੰਬਰ ਪੰਜ ਦੇ ਮੁਹੱਲਾ ਵਾਸੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸੀ ਨਾ ਹੋਣ ਕਾਰਨ ਅਤੇ ਸੜਕਾਂ ’ਤੇ ਖੜੇ੍ ਗੰਦੇ ਪਾਣੀ ਦੇ ਵਿਚੋਂ ਲੰਘਣ ਤੋਂ ਪ੍ਰੇਸ਼ਾਨ ਹੋਣ ’ਤੇ ਰੋਸ ਜ਼ਾਹਿਰ ਕੀਤਾ। ਮਾਸਟਰ ਜਸਪਾਲ ਸਿੰਘ, ਹਰਮੇਲ ਸਿੰਘ, ਰਾਜਵਿੰਦਰ ਸਿੰਘ ਬਰਾੜ, ਮੁਕੇਸ਼ ਅਗਰਵਾਲ, ਇੰਦਰਾਜ ਸਿੰਘ, ਜਗਤਾਰ ਸਿੰਘ, ਸੁਭਾਸ਼ ਗੁਪਤਾ, ਸਚਿਨ, ਗੁਰਨਾਮ ਸਿੰਘ, ਸੁਰਜੀਤ ਕੁਮਾਰ, ਅਮਿਤ ਕੁਮਾਰ, ਨਵੀਨ ਕੁਮਾਰ, ਮਨੀਸ਼ ਕੁਮਾਰ, ਅਜਮੇਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੁੱਖ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਜਮਾਂ ਹੋ ਗਿਆ ਹੈ। ਆਸ ਪਾਸ ਦੇ ਘਰਾਂ ਦੇ ਪਰਨਾਲੇ ਵੀ ਗੰਦੇ ਪਾਣੀ ਨੂੰ ਸੜਕਾਂ ’ਤੇ ਸੁੱਟ ਰਹੇ ਹਨ। ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਮਾਤਰ ਹੋਣ ਕਾਰਨ ਪ੍ਰੇਸ਼ਾਨੀ ਨੂੰ ਦੁਗਣਾ ਕਰ ਦਿੱਤਾ ਹੈ। ਇਸ ਸਬੰਧੀ ਸਬੰਧਿਤ ਵਿਭਾਗ ਅਤੇ ਵਾਰਡ ਦੇ ਕੌਂਸਲਰ ਨੂੰ ਵੀ ਸੂਚਿਤ ਕੀਤਾ ਗਿਆ ਹੈ, ਪਰ ਇਸ ਮਸਲੇ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਮੁਹੱਲੇ ਵਿ ਚ 150 ਕਰੀਬ ਪਰਿਵਾਰ ਰਹਿੰਦੇ ਹਨ ਜੋ ਗੰਦੇ ਪਾਣੀ ’ਚੋਂ ਲੰਘਦੇ ਹਨ। ਵਾਰਡ ਨੰਬਰ ਚਾਰ ਦੇ ਕੌਂਸਲਰ ਸਿਮਰਨਜੀਤ ਸਿੰਘ ਵਿਰਦੀ ਨੇ ਪੁੱਜ ਕੇ ਮੁਹੱਲਾ ਵਾਸੀਆਂ ਦੇ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਾਜਿਬ ਦੱਸਦਿਆਂ ਹੋਇਆ ਜਲਦ ਇਸ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਮੁਹੱਲਾ ਵਾਸੀਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਸਹੀ ਨਾ ਕੀਤੇ ਗਏ ਤਾਂ ਜਲਦ ਹੀ ਵਿਸ਼ਾਲ ਇਕੱਠ ਕਰਕੇ ਰੋਸ ਮਾਰਚ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ੍ਰੀ ਮੁਕਤਸਰ ਸਾਹਿਬ ਪੁੱਜਣ ’ ਤੇ ਸ਼ਾਨਦਾਰ ਸਵਾਗਤ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ੍ਰੀ ਰਾਮ ਕ੍ਰਿਸ਼ਨਾ ਡਰਾਮਾਟਿਕ ਕਲੱਬ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
Ad Position 24