ਡਾ. ਅੰਬੇਡਕਰ ਅਪਾਹਜ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ ਹੋਈ
ਫ਼ਰੀਦਕੋਟ, 26 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਾ. ਅੰਬੇਦਕਰ ਅਪਾਹਜ ਵੈਲਫ਼ੇਅਰ ਸੁਸਾਇਟੀ ਸਭਾ ਰਜਿ.
ਫ਼ਰੀਦਕੋਟ, 26 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਾ. ਅੰਬੇਦਕਰ ਅਪਾਹਜ ਵੈਲਫ਼ੇਅਰ ਸੁਸਾਇਟੀ ਸਭਾ ਰਜਿ. ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਸੰਗੀਤ ਸਿੰਘ ਗਿੱਲ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਧੂਰੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਆਪਣੀਆਂ ਮੰਗਾਂ ਸਬੰਧੀ ਜਾ ਰਹੇ ਅੰਗਹੀਣਾਂ ’ਤੇ ਪੁਲਿਸ ਵਲੋਂ ਕੀਤੀ ਗਈ ਧੱਕੇਸ਼ਾਹੀ ’ਚ ਕਈ ਅੰਗਹੀਣ ਜ਼ਖ਼ਮੀ ਹੋ ਗਏ ਸਨ। ਜਿਸ ਦੀ ਜਥੇਬੰਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਯੋਗਤਾ ਅਨੁਸਾਰ ਵਿਭਾਗਾਂ ’ਚ ਖਾਲੀ ਪਈਆਂ ਆਸਾਮੀਆਂ ’ਤੇ ਬੇਰੁਜ਼ਗਾਰ ਅੰਗਹੀਣਾਂ ਨੂੰ ਨਿਯੁਕਤ ਕਰੇ। ਇਸ ਮੌਕੇ ਬੇਅੰਤ ਸਿੰਘ ਖ਼ਜ਼ਾਨਚੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬਰਾੜ, ਇਸਤਰੀ ਪ੍ਰਧਾਨ ਛਿੰਦਰ ਕੌਰ ਅਤੇ ਕੋਮਲਪ੍ਰੀਤ ਆਦਿ ਹਾਜ਼ਰ ਸਨ।