27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਰਤੀ ਦੀ ਪ੍ਰੀਖਿਆ ’ਚ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦਿੰਦਾ ਮੁੰਨਾ ਭਾਈ ਕਾਬੂ

ਫ਼ਰੀਦਕੋਟ, 26 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਮਹਾਤਮਾ ਗਾਂਧੀ ਸਕੂਲ ਵਿਖੇ ਹੋ ਰਹੇ ਗਰੁੱਪ ਡੀ ਕਰਮਚਾਰੀਆਂ ਦੀ ਅਸਾਮੀਆਂ ਦੀ ਲਈ ਜਾ ਰਹੀ ਪ੍ਰੀਖਿਆ ਵਿਚ ਇਕ ਵਿਅਕਤੀ ਨੂੰ ਕਿਸੇ ਹੋਰ ਉਮੀਦਵਾਰ ਬਦਲੇ ਪ੍ਰੀਖਿਆ ਦਿੰਦੇ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਸੁਪਰਡੈਂਟ ਵਲੋਂ ਪੁਲਿਸ ਹਵਾਲੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਫ਼ਰੀਦਕੋਟ, 26 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਮਹਾਤਮਾ ਗਾਂਧੀ ਸਕੂਲ ਵਿਖੇ ਹੋ ਰਹੇ ਗਰੁੱਪ ਡੀ ਕਰਮਚਾਰੀਆਂ ਦੀ ਅਸਾਮੀਆਂ ਦੀ ਲਈ ਜਾ ਰਹੀ ਪ੍ਰੀਖਿਆ ਵਿਚ ਇਕ ਵਿਅਕਤੀ ਨੂੰ ਕਿਸੇ ਹੋਰ ਉਮੀਦਵਾਰ ਬਦਲੇ ਪ੍ਰੀਖਿਆ ਦਿੰਦੇ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਸੁਪਰਡੈਂਟ ਵਲੋਂ ਪੁਲਿਸ ਹਵਾਲੇ ਕੀਤਾ ਗਿਆ। ਪੁਲਿਸ ਵਲੋਂ ਦੋਵਾ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸੁਪਰਡੈਂਟ ਜੈਲ ਸਿੰਘ ਨੇ ਦੱਸਿਆ ਕਿ ਗਰੁੱਪ ਡੀ ਕਰਮਚਾਰੀਆਂ ਦੀ ਅਸਾਮੀਆਂ ਦੀ ਭਰਤੀ ਲਈ ਸਥਾਨਕ ਮਹਾਤਮਾ ਗਾਂਧੀ ਸਕੂਲ ਵਿਖੇ ਪ੍ਰੀਖਿਆ ਸੈਂਟਰ ਬਣਿਆ ਸੀ। ਇਸ ਸੈਂਟਰ ਵਿਚ ਉਸ ਦੀ ਬਤੌਰ ਸੈਂਟਰ ਸੁਪਰਡੈਂਟ ਡਿਊਟੀ ਲੱਗੀ ਸੀ ਤੇ ਸੈਂਟਰ ਵਿਚ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਸਾਰਿਆਂ ਦਾ ਬਾਇਓਮੈਟ੍ਰਿਕ ਮੈਚ ਕਰਵਾਇਆ ਜਾ ਰਿਹਾ ਸੀ ਤਾਂ ਇਕ ਉਮੀਦਵਾਰ ਅਮਰ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਫ਼ਾਜ਼ਿਲਕਾ ਦਾ ਬਾਇਮੈਟ੍ਰਿਕ ਮਿਲਾਇਆ ਗਿਆ ਤਾਂ ਉਸ ਦਾ ਬਾਇਓਮੈਟ੍ਰਿਕ ਵਾਰ-ਵਾਰ ਕਰਵਾਉਣ ’ਤੇ ਵੀ ਮਿਲ ਨਹੀਂ ਸੀ ਰਿਹਾ। ਸ਼ੱਕ ਪੈਣ ਤੋਂ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਦਾ ਨਾਮ ਗੁਰਮੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਫ਼ਾਜ਼ਿਲਕਾ ਹੈ ਅਤੇ ਉਹ ਅਮਰ ਸਿੰਘ ਦੀ ਜਗ੍ਹਾ ’ਤੇ ਪ੍ਰੀਖਿਆ ਦੇ ਰਿਹਾ ਹੈ। ਸੈਂਟਰ ਦੇ ਸੁਪਰਡੈਂਟ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਪੁਲਿਸ ਹਾਵਾਲੇ ਕੀਤਾ ਗਿਆ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਮਰ ਸਿੰਘ ਤੇ ਗੁਰਮੀਤ ਸਿੰਘ ਖ਼ਿਲਾਫ਼ ਥਾਣਾ ਸਿਟੀ-2, ਫ਼ਰੀਦਕੋਟ ਵਿਖੇ ਬੀ.ਐਨ.ਐਸ. ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਗੁਰਮੀਤ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਕਥਿਤ ਦੋਸ਼ੀ ਅਮਰ ਸਿੰਘ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਸੇਵਾ ਸੰਮਤੀ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਅਗਲੀ ਖ਼ਬਰ ਦਲੇਰ ਸਿੰਘ ਡੋਡ ਨੇ ਬਾਰਿਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ
Ad Position 24