28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਾੜੇ ਬਾਈਪਾਸ ਕਰਕੇ ਹੈਵੀ ਵਾਹਨ ਸ੍ਰੀ ਮੁਕਤਸਰ ਸਾਹਿਬ ਦੀ ਬਜਾਏ, ਦੂਜੇ ਸ਼ਹਿਰਾਂ ’ਚੋਂ ਲੰਘਣ ਲੱਗੇ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਨੂੰ ਦਿੱਲੀ ਤੇ ਚੰਡੀਗੜ੍ਹ ਤੱਕ ਮਿਲਾਉਣ ਵਾਲਾ ਬਾਈਪਾਸ ਪਿਛਲੇ ਇਕ ਸਾਲ ਤੋਂ ਰਾਹਗੀਰਾਂ ਲਈ ਜਾਣ ਦਾ ਖੌਅ ਬਣਿਆ ਹੋਇਆ ਹੈ। ਇਸ ਕਰਕੇ ਚੰਡੀਗੜ੍ਹ, ਲੁਧਿਆਣਾ, ਮੋਗਾ ਜਲੰਧਰ, ਫ਼ਿਰੋਜ਼ਪੁਰ ਤੋਂ ਲੈ ਕੇ ਮਲੋਟ, ਸਿਰਸਾ, ਗੰਗਾਨਗਰ, ਦਿੱਲੀ ਤੱਕ ਆਉਣ-ਜਾਣ ਵਾਲੇ ਵਾਹਨ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਬਜਾਏ ਨਾਲ ਲਗਵੇਂ ਸ਼ਹਿਰਾਂ ਵਿਚ ਦੀ ਸਫ਼ਰ ਕਰਨ ਲਈ ਮਜ਼ਬੂਰ ਹੋ ਗਏ ਹਨ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ-ਬਠਿੰਡਾ ਬਾਈਪਾਸ ਉਪਰ ਬਣੇ ਜਾਨਲੇਵਾ ਖੱਡਿਆਂ ਵਿਚੋਂ ਲੰਘਦੇ ਵਾਹਨ। 28-10-2026
ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਨੂੰ ਦਿੱਲੀ ਤੇ ਚੰਡੀਗੜ੍ਹ ਤੱਕ ਮਿਲਾਉਣ ਵਾਲਾ ਬਾਈਪਾਸ ਪਿਛਲੇ ਇਕ ਸਾਲ ਤੋਂ ਰਾਹਗੀਰਾਂ ਲਈ ਜਾਣ ਦਾ ਖੌਅ ਬਣਿਆ ਹੋਇਆ ਹੈ। ਇਸ ਕਰਕੇ ਚੰਡੀਗੜ੍ਹ, ਲੁਧਿਆਣਾ, ਮੋਗਾ ਜਲੰਧਰ, ਫ਼ਿਰੋਜ਼ਪੁਰ ਤੋਂ ਲੈ ਕੇ ਮਲੋਟ, ਸਿਰਸਾ, ਗੰਗਾਨਗਰ, ਦਿੱਲੀ ਤੱਕ ਆਉਣ-ਜਾਣ ਵਾਲੇ ਵਾਹਨ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਬਜਾਏ ਨਾਲ ਲਗਵੇਂ ਸ਼ਹਿਰਾਂ ਵਿਚ ਦੀ ਸਫ਼ਰ ਕਰਨ ਲਈ ਮਜ਼ਬੂਰ ਹੋ ਗਏ ਹਨ। ਟਰਾਲਾ ਚਾਲਕ ਰਘੁਵੰਸ਼ ਨੇ ਦੱਸਿਆ ਕਿ ਉਨ੍ਹਾਂ ਦੀ ਟਰਾਂਸਪੋਰਟ ਦਿੱਲੀ ਤੋਂ ਫ਼ਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਵਿਚ ਮਾਲ ਭੇਜਦੀ ਹੈ, ਪਰ ਸ੍ਰੀ ਮੁਕਤਸਰ ਸਾਹਿਬ ਦੀਆਂ ਖ਼ਰਾਬ ਸੜਕਾਂ ਕਰਕੇ ਹੁਣ ਉਹ ਫ਼ਾਜ਼ਿਲਕਾ ਜਾਂ ਬਠਿੰਡਾ, ਕੋਟਕਪੂਰਾ ਵਿਚ ਦੀ ਫ਼ਿਰੋਜ਼ਪੁਰ ਜਾਣ ਲਈ ਮਜ਼ਬੂਰ ਹੋ ਗਏ ਹਨ। ਇਹੀ ਹਾਲ ਹੋਰ ਬਹੁਤ ਸਾਰੇ ਟਰੱਕ ਮਾਲਕਾਂ ਨੇ ਦੱਸਿਆ ਸ੍ਰੀ ਮੁਕਤਸਰ ਸਾਹਿਬ ਤੇ ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਉਪਰ ਖੱਡੇ ਐਨੇ ਡੂੰਘੇ ਬਣ ਚੁੱਕੇ ਹਨ ਕਿ ਉਨ੍ਹਾਂ ਵਿਚੋਂ ਵਾਹਨ ਦਾ ਲੰਘਣਾ ਬਹੁਤ ਔਖਾ ਹੋ ਗਿਆ ਹੈ। ਇਸ ਬਾਈਪਾਸ ਦੇ ਕਰੀਬ ਚਾਰ ਕਿੱਲੋਮੀਟਰ ਟੋਟੇ ਨੂੰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕਰੀਬ 16 ਮਹੀਨੇ ਪਹਿਲਾਂ 92 ਲੱਖ ਰੁਪਏ ਮਨਜ਼ੂਰ ਕਰਕੇ ਪੰਜਾਬ ਮੰਡੀ ਬੋਰਡ ਨੂੰ ਦਿੱਤੇ ਸੀ। ਪੰਜਾਬ ਮੰਡੀ ਬੋਰਡ ਨੇ ਸੜਕ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਇਸ ਸੜਕ ਉਪਰ ਸੀਵਰੇਜ ਪਾਉਣ ਲਈ ਕਿਹਾ ਸੀ, ਤਾਂ ਜੋ ਸੜਕ ਬਣਨ ਤੋਂ ਬਾਅਦ ਸੀਵਰੇਜ ਦਾ ਪਾਣੀ ਸੜਕ ਉਪਰ ਆ ਕੇ ਸੜਕ ਨੂੰ ਖ਼ਰਾਬ ਨਾ ਕਰੇ। ਦੱਸਣਯੋਗ ਹੈ ਕਿ ਇਸ ਸੜਕ ਦੇ ਉਪਰ ਬਹੁਤ ਸਾਰੇ ਪਲਾਜ਼ਾ, ਸ਼ੋਰੂਮ, ਕਾਲੋਨੀਆਂ, ਦੁਕਾਨਾਂ, ਸਕੂਲ, ਡਿਪਟੀ ਕਮਿਸ਼ਨਰ ਦਫ਼ਤਰ ਅਤੇ ਹੋਰ ਆਬਾਦੀ ਰਹਿ ਰਹੀ ਹੈ। ਇਸ ਸਾਰੀ ਆਬਾਦੀ ਦੇ ਸੀਵਰੇਜ ਦਾ ਪਾਣੀ ਸੜਕ ਦੇ ਉਪਰ ਖੁੱਲ੍ਹਾ ਹੀ ਆਉਂਦਾ ਹੈ ਅਤੇ ਬਾਰਿਸ਼ਾਂ ਦਾ ਪਾਣੀ ਵੀ ਸੜਕ ਉਪਰ ਹੀ ਫਿਰਦਾ ਰਹਿੰਦਾ ਹੈ। ਮੰਡੀ ਬੋਰਡ ਨੇ ਚਿੰਤਾ ਜ਼ਾਹਿਰ ਕੀਤੀ ਕਿ ਜੇ ਸੀਵਰੇਜ ਤੋਂ ਬਿਨਾਂ ਸੜਕ ਬਣਾ ਦਿੱਤੀ ਤਾਂ ਇਹ ਸੜਕ ਦੋ ਦਿਨਾਂ ’ਚ ਫਿਰ ਟੁੱਟ ਜਾਵੇਗੀ ਅਤੇ 92 ਲੱਖ ਰੁਪਏ ਮਿੱਟੀ ਹੋ ਜਾਣਗੇ, ਪਰ ਮੰਡੀ ਬੋਰਡ ਦੇ ਇਸ ਸੁਝਾਅ ਉਪਰ ਅਜੇ ਤੱਕ ਕੋਈ ਅਮਲ ਨਹੀਂ ਹੋਇਆ, ਜਿਸ ਕਰਕੇ ਨਾ ਸੀਵਰੇਜ ਪਿਆ ਤੇ ਹੀ ਨਾ ਸੜਕ ਬਣੀ। ਹੁਣ ਦੁਕਾਨਾਂ ਦਾ ਸੀਵਰੇਜ ਵਾਲਾ ਪਾਣੀ ਸੜਕ ਉਪਰ ਆ ਕੇ ਸੜਕ ਨੂੰ ਤੋੜ ਰਿਹਾ ਹੈ। ਵੀ.ਆਈ.ਪੀ. ਦੌਰੇ ਸਮੇਂ ਤੇ ਮੇਲਾ ਮਾਘੀ ਸਮੇਂ ਪ੍ਰਸ਼ਾਸਨ ਵਲੋਂ ਇਨ੍ਹਾਂ ਖੱਡਿਆਂ ਵਿਚ ਆਰਜੀ ਤੌਰ ’ਤੇ ਮਿੱਟੀ-ਘੱਟਾ ਪਾ ਕੇ ਰਾਹ ਬਣਾ ਲਿਆ ਜਾਂਦਾ ਹੈ। ਉਸ ਤੋਂ ਬਾਅਦ ਲੋਕ ਫ਼ਿਰ ਸਾਲ ਭਰ ਦੁਖੀ ਰਹਿੰਦੇ ਹਨ। ਹੁਣ ਸੜਕ ਦੀ ਹਾਲਤ ਇਸ ਕਦਰ ਬਦਤਰ ਹੋ ਚੁੱਕੀ ਹੈ ਕਿ ਕਈ ਜਾਨਲੇਵਾ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਵਾਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਤਿਆਰ ਕੀਤਾ ਜਾਵੇ। ਸੀਵਰੇਜ ਪਾਇਆ ਜਾਵੇ, ਸੜਕ ਬਣਾਈ ਜਾਵੇ, ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਇਸ ਦੌਰਾਨ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੀਨਸ ਗਰਗ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਜੋ 92 ਲੱਖ ਰੁਪਏ ਮਨਜ਼ੂਰ ਹੋਏ ਸਨ, ਉਹ ਸਾਲ ਤੋਂ ਉਤੇ ਸਮਾਂ ਹੋਣ ਕਰਕੇ ਤੇ ਮਹਿੰਗਾਈ ਵਧਣ ਕਰਕੇ ਹੁਣ ਨਿਰਮਾਣ ਕਾਰਜ ਲਈ ਪੂਰੇ ਨਹੀਂ ਹਨ। ਇਸ ਲਈ ਉਹ ਸਰਕਾਰ ਪਾਸੋਂ ਹੋਰ ਫ਼ੰਡਾਂ ਦੀ ਮੰਗ ਕਰ ਰਹੇ ਹਨ, ਜੋ ਕਿ ਜਲਦੀ ਹੀ ਪ੍ਰਾਪਤ ਹੋ ਜਾਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹ ਇਸ ਬਾਈਪਾਸ ਉਪਰ ਸੀਵਰੇਜ ਪਾਉਣ ਤੋਂ ਬਾਅਦ ਸੜਕ ਦਾ ਜਲਦੀ ਨਿਰਮਾਣ ਸ਼ੁਰੂ ਕਰ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀ ਸਹਿਜਪ੍ਰੀਤ ਕੌਰ ਖੇਡਾਂ ’ਚ ਪੰਜਾਬ ਵਿਚੋਂ ਜੇਤੂ ਅਗਲੀ ਖ਼ਬਰ 32 ਵਿਧਾਨ ਸਭਾ ਹਲਕਿਆਂ ਦਾ ਦੌਰਾ ਮੁਕੰਮਲ ਹੋਇਆ-ਗਾਬੜੀਆ ਅਕਾਲੀ ਆਗੂ ਹਨੀ ਫ਼ੱਤਣਵਾਲਾ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਮੰਤ...
Ad Position 24