27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਲਿਆ

ਕੋਟਕਪੂਰਾ, 27 ਅਕਤੂਬਰ (ਗਿੱਲ)-ਪ੍ਰਦੂਸ਼ਣ ਸਾਡੇ ਸਮਾਜ ਲਈ ਵੱਡੀ ਚੁਣੌਤੀ ਦਾ ਰੂਪ ਧਾਰਨ ਕਰ ਚੁੱਕਾ ਹੈ। ਆਮ ਆਦਮੀ ਦਾ ਦਿਨ-ਬ-ਦਿਨ ਵਧਦੇ ਪ੍ਰਦੂਸ਼ਣ ਕਾਰਨ ਜਿਊਣਾ ਔਖਾ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 28-10-2026
ਕੋਟਕਪੂਰਾ, 27 ਅਕਤੂਬਰ (ਗਿੱਲ)-ਪ੍ਰਦੂਸ਼ਣ ਸਾਡੇ ਸਮਾਜ ਲਈ ਵੱਡੀ ਚੁਣੌਤੀ ਦਾ ਰੂਪ ਧਾਰਨ ਕਰ ਚੁੱਕਾ ਹੈ। ਆਮ ਆਦਮੀ ਦਾ ਦਿਨ-ਬ-ਦਿਨ ਵਧਦੇ ਪ੍ਰਦੂਸ਼ਣ ਕਾਰਨ ਜਿਊਣਾ ਔਖਾ ਹੋ ਗਿਆ ਹੈ। ਇਸ ਤੋਂ ਬਚਣ ਲਈ ਵਿਦਿਆਰਥੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ। ਇਹ ਪ੍ਰਗਟਾਵਾ ਪ੍ਰਭਜੋਤ ਸਿੰਘ ਪਿ੍ਰੰਸੀਪਲ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਦਿਆਰਥੀ ਪ੍ਰੀਸਦ ਦੇ ਰਾਸ਼ਟਰਪਤੀ ਅੰਕਿਤਾ ਨੇ ਦੀਵਾਲੀ ’ਤੇ ਪਟਾਕੇ ਨਾ ਚਲਾਉਣ ਦਾ ਫ਼ੈਸਲਾ ਕੀਤਾ। ਰੀਤੂ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਦਰੱਖ਼ਤ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਪਟਾਕੇ ਨਾ ਚਲਾਉਣ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਪਟਾਕੇ ਨਾ ਚਲਾ ਕੇ ਹਰੀ ਦੀ ਦੀਵਾਲੀ ਮਨਾਉਣ ਸਬੰਧੀ ਪ੍ਰਣ ਕੀਤਾ। ਇਸ ਮੌਕੇ ਚੰਦਨ ਸੋਢੀ, ਸ਼ਵਿੰਦਰ ਕੌਰ, ਵਿਵੇਕ ਕਪੂਰ, ਨਰੇਸ਼ ਕੁਮਾਰ, ਚੰਦਨ ਸਿੰਘ, ਨਵਦੀਪ ਕੱਕੜ ਅਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਵਿਵੇਕ ਆਸ਼ਰਮ ਜੈਤੋ ਵਿਖੇ ਪੁੰਨਿਆਂ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀ ਸਹਿਜਪ੍ਰੀਤ ਕੌਰ ਖੇਡਾਂ ’ਚ ਪੰਜਾਬ ਵਿਚੋਂ ਜੇਤੂ
Ad Position 24