27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਹਿਲੀ ਬਰਸੀ ’ਤੇ ਵਿਸ਼ੇਸ਼-ਮਨਦੀਪ ਸਿੰਘ ਮਨੀ ਭੰਗਚੜੀ

ਸ੍ਰੀ ਮੁਕਤਸਰ ਸਾਹਿਬ-ਮਨਦੀਪ ਸਿੰਘ ਮਨੀ ਭੰਗਚੜੀ ਦਾ ਜਨਮ ਪਿਤਾ ਸ: ਜਗਸੀਰ ਸਿੰਘ ਪੂਨੀਆਂ ਦੇ ਘਰ ਮਾਤਾ ਰਣਜੀਤ ਕੌਰ ਦੀ ਕੁੱਖੋਂ 29 ਮਈ 1986 ਨੂੰ ਪਿੰਡ ਭੰਗਚੜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਵਿਖੇ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਫ਼ਰੀਦਕੋਟ ਤੋਂ ਉਚੇਰੀ ਤਕਨੀਕੀ ਸਿੱਖਿਆ ਹਾਸਿਲ ਕੀਤੀ।

Ad Position 21
No active advertisement
ਅਜੀਤ ਡੈਸਕ 28-10-2026
ਸ੍ਰੀ ਮੁਕਤਸਰ ਸਾਹਿਬ-ਮਨਦੀਪ ਸਿੰਘ ਮਨੀ ਭੰਗਚੜੀ ਦਾ ਜਨਮ ਪਿਤਾ ਸ: ਜਗਸੀਰ ਸਿੰਘ ਪੂਨੀਆਂ ਦੇ ਘਰ ਮਾਤਾ ਰਣਜੀਤ ਕੌਰ ਦੀ ਕੁੱਖੋਂ 29 ਮਈ 1986 ਨੂੰ ਪਿੰਡ ਭੰਗਚੜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਵਿਖੇ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਫ਼ਰੀਦਕੋਟ ਤੋਂ ਉਚੇਰੀ ਤਕਨੀਕੀ ਸਿੱਖਿਆ ਹਾਸਿਲ ਕੀਤੀ। ਪੜ੍ਹਾਈ ਦੇ ਨਾਲ-ਨਾਲ ਬਚਪਨ ਤੋਂ ਹੀ ਖੇਡਾਂ ਵਿਚ ਵਿਸ਼ੇਸ਼ ਰੁਚੀ ਹੋਣ ਕਰਕੇ ਆਪ ਫੁੱਟਬਾਲ ਦੇ ਵਧੀਆ ਖਿਡਾਰੀ ਸਨ ਅਤੇ ਖੇਡ ਕਲੱਬਾਂ ਨਾਲ ਜੁੜੇ ਹੋਏ ਸਨ। ਆਪ ਦਾ ਵਿਆਹ ਪਿੰਡ ਕਾਉਣੀ ਦੇ ਨਾਮਵਰ ਪਰਿਵਾਰ ਵਿਚ ਨੰਬਰਦਾਰ ਰਾਜਵਿੰਦਰ ਸਿੰਘ ਦੀ ਸਪੁੱਤਰੀ ਗੁਰਪ੍ਰੀਤ ਕੌਰ ਨਾਲ ਹੋਇਆ। ਇਸ ਸਮੇਂ ਆਪ ਦੀ ਬੇਟੀ ਮਹਿਕਦੀਪ ਕੌਰ ਪੂਨੀਆਂ ਅਤੇ ਬੇਟਾ ਗਗਨਦੀਪ ਸਿੰਘ ਗੈਰੀ ਪੂਨੀਆਂ ਵਿਦਿਆ ਹਾਸਿਲ ਕਰ ਰਹੇ ਹਨ। ਆਪ ਪਿਤਾ ਪੁਰਖੀ ਖੇਤੀਬਾੜੀ ਧੰਦੇ ਦੇ ਨਾਲ-ਨਾਲ ਚੰਡੀਗੜ੍ਹ ਵਿਖੇ ਪ੍ਰਾਪਰਟੀ ਦੇ ਕਾਰੋਬਾਰ ਨੂੰ ਸਫਲਤਾ ਪੂਰਵਕ ਕਰ ਰਹੇ ਸਨ। ਮਨੀ ਦਾ ਹੱਸਮੁੱਖ ਸੁਭਾਅ, ਪਿਆਰ ਭਰਿਆ ਬੋਲਚਾਲ, ਨਿੱਘਾ ਮਿਲਵਰਤਨ ਅਤੇ ਹਰ ਕਿਸੇ ਨਾਲ ਆਪਣਾਪਣ ਸਾਂਝਾ ਕਰਨ ਦੀ ਖੂਬੀ ਉਨ੍ਹਾਂ ਨੂੰ ਸਭ ਦਾ ਚਹੇਤਾ ਬਣਾਉਂਦੀ ਸੀ।ਉਨ੍ਹਾਂ ਆਪਣੇ ਵੱਡੇ ਭਰਾ ਰਮਨਦੀਪ ਸਿੰਘ ਭੰਗਚੜੀ ਦੀ ਉਂਗਲ ਫੜ ਕੇ ਲਿਆਕਤ, ਸਲੀਕਾ ਤੇ ਸਮਾਜਿਕ ਵਰਤਾਰੇ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਭਰਾਵਾਂ ਦੀ ਇਹ ਜੋੜੀ ਮੋਢੇ ਨਾਲ ਮੋਢਾ ਲਗਾ ਕੇ ਸਮਾਜਿਕ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਸਨ। ਪਿਛਲੇ ਸਾਲ ਪੂਨੀਆਂ ਪਰਿਵਾਰ ਤੇ ਅਜਿਹਾ ਦੁੱਖਾਂ ਦਾ ਪਹਾੜ ਡਿੱਗਿਆ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮਨੀ ਭੰਗਚੜੀ 28 ਅਕਤੂਬਰ 2025 ਨੂੰ ਬੇਵਕਤ ਸਦਾ ਲਈ ਵਿਛੜ ਗਏ। ਮਨਦੀਪ ਸਿੰਘ ਮਨੀ ਭੰਗਚੜੀ ਦੀ ਪਹਿਲੀ ਬਰਸੀ ਮੌਕੇ ਅੱਜ 28 ਅਕਤੂਬਰ 2026 ਨੂੰ ਸਮੂਹ ਪੂਨੀਆਂ ਪਰਿਵਾਰ ਤੇ ਉਨ੍ਹਾਂ ਦੇ ਦੋਸਤ ਮਿੱਤਰ ਅਤੇ ਸਨੇਹੀ ਯਾਦ ਕਰਦੇ ਹੋਏ ਸਤਿਕਾਰ ਭੇਟ ਕਰਨਗੇ। - ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਜੀਵਨ ਪ੍ਰਮਾਣ ਪੱਤਰ ਲਗਵਾਉਣ ਲਈ ਵਿਸ਼ੇਸ਼ ਕੈਂਪ 2 ਤੋਂ ਅਗਲੀ ਖ਼ਬਰ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ 30 ਅਕਤੂਬਰ ਨੂੰ ਮੌੜ ਪੈਲੇਸ ਵਿਖੇ ਲੱਗੇਗਾ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ
Ad Position 24