02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਿਮਰਨ ਕੰਬੋਜ ਨੇ ਕਾਮਨਵੈਲਥ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ

ਲੰਬੀ, 1 ਨਵੰਬਰ (ਮੇਵਾ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਜਾਵਾ ਦੀ ਧੀ ਸਿਮਰਨ ਕੰਬੋਜ ਪੁੱਤਰ ਸੁਖਪਾਲ ਕੰਬੋਜ ਜਿਸ ਦੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਕਬੱਡੀ ਟੀਮ ’ਚ ਪੰਜਾਬ ਦੀ ਇਕਲੌਤੀ ਖਿਡਾਰਨ ਵਜੋਂ ਚੋਣ ਹੋਈ ਸੀ। ਜਿਸ ਨੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਅਹਿਮਦਾਬਾਦ ਗੁਜਰਾਤ ਵਿਖੇ ਹੋ ਰਹੀਆਂ ਕਾਮਨਵੈਲਥ ਚੈਂਪੀਅਨਸ਼ਿਪ ਭਾਰਤ ਅਤੇ ਯੁਗਾਂਡਾ ਵਿਚਕਾਰ ਹੋਏ ਫਾਇਨਲ ਮੈਚ ਵਿਚ ਯੁਗਾਂਡਾ ਦੀ ਟੀਮ ਨੂੰ 35-15 ਦੇ ਫਾਸਲੇ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ।

Ad Position 21
No active advertisement
ਅਜੀਤ ਡੈਸਕ 02-11-2026
ਲੰਬੀ, 1 ਨਵੰਬਰ (ਮੇਵਾ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਜਾਵਾ ਦੀ ਧੀ ਸਿਮਰਨ ਕੰਬੋਜ ਪੁੱਤਰ ਸੁਖਪਾਲ ਕੰਬੋਜ ਜਿਸ ਦੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਕਬੱਡੀ ਟੀਮ ’ਚ ਪੰਜਾਬ ਦੀ ਇਕਲੌਤੀ ਖਿਡਾਰਨ ਵਜੋਂ ਚੋਣ ਹੋਈ ਸੀ। ਜਿਸ ਨੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਅਹਿਮਦਾਬਾਦ ਗੁਜਰਾਤ ਵਿਖੇ ਹੋ ਰਹੀਆਂ ਕਾਮਨਵੈਲਥ ਚੈਂਪੀਅਨਸ਼ਿਪ ਭਾਰਤ ਅਤੇ ਯੁਗਾਂਡਾ ਵਿਚਕਾਰ ਹੋਏ ਫਾਇਨਲ ਮੈਚ ਵਿਚ ਯੁਗਾਂਡਾ ਦੀ ਟੀਮ ਨੂੰ 35-15 ਦੇ ਫਾਸਲੇ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਜੋ ਕਿ ਦੇਸ਼ ਅਤੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ। ਇਸ ਤੋਂ ਇਲਾਵਾ ਖਿਡਾਰਨ ਸਿਮਰਨ ਕੰਬੋਜ ਨੇ ਅਪ੍ਰੈਲ ਮਹੀਨੇ ਚੀਨ ਵਿਚ ਹੋਈਆਂ ਏਸ਼ੀਅਨ ਬੀਚ ਗੇਮਜ਼ ਵਿਚ ਵੀ ਗੋਲਡ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾ ਕੇ ਦੇਸ਼ ਦਾ ਮਾਣ ਵਧਾਇਆ ਸੀ। ਸਿਮਰਨ ਕੰਬੋਜ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਜਿਥੇ ਇਲਾਕਾ ਨਿਵਾਸੀਆਂ ਤੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਸਿਮਰਨ ਕੰਬੋਜ ਤੇ ਉਸ ਦੇ ਪਰਿਵਾਰ ਨੂੰ ਮੁਬਾਰਕਾਂ ਮਿਲ ਰਹੀਆਂ ਹਨ, ਉਥੇ ਹੁਣੇ ਹੁਣੇ ਭਾਜਪਾ ਵਿਚ ਸ਼ਾਮਿਲ ਹੋਏ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਭੂਪ ਨੇ ਵੀ ਸੁਖਪਾਲ ਕੰਬੋਜ ਦੀ ਬੇਟੀ ਸਿਮਰਨ ਕੰਬੋਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੇ ਫਾਇਨਲ ਮੁਕਾਬਲੇ ’ਚ ਜਿੱਤ ਹਾਸਿਲ ਕਰਕੇ ਤੇ ਸੋਨ ਤਗਮਾ ਜਿੱਤ ਕੇ ਪੰਜਾਬ ਤੇ ਖਾਸਕਰ ਹਲਕਾ ਲੰਬੀ ਦਾ ਨਾਮ ਚਮਕਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਦੀਵਾਲੀ ’ਤੇ ਵੱਧ ਤੋਂ ਵੱਧ ਖ਼ਰੀਦਦਾਰੀ ਸਥਾਨਕ ਦੁਕਾਨਦਾਰਾਂ ਤੋਂ ਕੀਤੀ ਜਾਵੇ -ਭਾਈ ਜਸ਼ਨ ਚਹਿਲ
Ad Position 24