ਬਰਸੀ ’ਤੇ ਵਿਸ਼ੇਸ਼- ਸਵ: ਗੁਰਪ੍ਰੀਤ ਕੌਰ ਗਾਬੜੀਆ
ਜੈਤੋ- ਜੈਤੋ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਦੀ ਧਰਮ ਪਤਨੀ ਸਵ: ਸਰਦਾਰਨੀ ਗੁਰਪ੍ਰੀਤ ਕੌਰ ਗਾਬੜੀਆ ਅੱਜ ਤੋਂ 17 ਸਾਲ ਪਹਿਲਾਂ ਮਿਤੀ 2 ਨਵੰਬਰ 2009 ਨੂੰ ਜੈਤੋ ਤੋਂ ਪਿੰਡ ਸੰਘਾ (ਸਰਦੂਲਗੜ੍ਹ) ਜ਼ਿਲ੍ਹਾ ਮਾਨਸਾ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਉਹ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਸਵ: ਗੁਰਪ੍ਰੀਤ ਕੌਰ ਗਾਬੜੀਆ ਦਾ ਜਨਮ 10 ਅਕਤੂਬਰ 1972 ਨੂੰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਵਿਰਸਾ ਸਿੰਘ (ਠੇਠੀ) ਦੇ ਗ੍ਰਹਿ ਪਿੰਡ ਸੰਘਾ ਜ਼ਿਲ੍ਹਾ ਮਾਨਸਾ ਵਿਖੇ ਹੋਇਆ।
ਜੈਤੋ- ਜੈਤੋ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਦੀ ਧਰਮ ਪਤਨੀ ਸਵ: ਸਰਦਾਰਨੀ ਗੁਰਪ੍ਰੀਤ ਕੌਰ ਗਾਬੜੀਆ ਅੱਜ ਤੋਂ 17 ਸਾਲ ਪਹਿਲਾਂ ਮਿਤੀ 2 ਨਵੰਬਰ 2009 ਨੂੰ ਜੈਤੋ ਤੋਂ ਪਿੰਡ ਸੰਘਾ (ਸਰਦੂਲਗੜ੍ਹ) ਜ਼ਿਲ੍ਹਾ ਮਾਨਸਾ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਉਹ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਸਵ: ਗੁਰਪ੍ਰੀਤ ਕੌਰ ਗਾਬੜੀਆ ਦਾ ਜਨਮ 10 ਅਕਤੂਬਰ 1972 ਨੂੰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਵਿਰਸਾ ਸਿੰਘ (ਠੇਠੀ) ਦੇ ਗ੍ਰਹਿ ਪਿੰਡ ਸੰਘਾ ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਨ੍ਹਾਂ 10ਵੀਂ ਤੱਕ ਦੀ ਸਿੱਖਿਆ ਪਿੰਡ ਦੇ ਸਕੂਲ ’ਚ ਪ੍ਰਾਪਤ ਕੀਤੀ । ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਤੋਂ ਚੰਗੀ ਤੇ ਉਸਾਰੂ ਸਿੱਖਿਆ ਪ੍ਰਾਪਤ ਹੋਣ ਕਰਕੇ, ਆਪ ਧਾਰਮਿਕ ਖਿਆਲਾਂ, ਲੋੜਵੰਦਾਂ ਦੀ ਮਦਦ ਕਰਨਾ, ਮਨੁੱਖਤਾ ਦੀ ਸੇਵਾ ਵਿਚ ਯਕੀਨ ਰੱਖਣ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦਾ ਵਿਆਹ ਜਨਵਰੀ 1993 ਵਿਚ ਗੁਰਚਰਨ ਸਿੰਘ ਗਾਬੜੀਆ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਵਾਹਿਗੁਰੂ ਨੇ ਦੋ ਲੜਕੇ ਸੰਦੀਪ ਸਿੰਘ ਅਤੇ ਹਰਮਨ ਸਿੰਘ ਦੀ ਦਾਤ ਬਖਸ਼ੀ। ਆਪ ਨੇ ਜੈਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ’ਚੋਂ ਪ੍ਰਾਈਵੇਟ ਤੌਰ ’ਤੇ +2 ਪਾਸ ਕੀਤੀ। ਸਵ: ਗੁਰਪ੍ਰੀਤ ਕੌਰ ਵਲੋਂ ਆਪਣੇ ਪਤੀ ਦੇ ਹਰ ਦੁੱਖ-ਸੁੱਖ ਵਿਚ ਅੱਗੇ ਹੋ ਕੇ ਸਾਥ ਦਿੱਤਾ । ਉਨ੍ਹਾਂ ਨੂੰ ਯਾਦ ਕਰਦਿਆਂ 2 ਨਵੰਬਰ 2026 ਦਿਨ ਸੋਮਵਾਰ ਨੂੰ ਸਵ: ਗੁਰਪ੍ਰੀਤ ਕੌਰ ਗਾਬੜੀਆ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹਰ ਸਾਲ ਦੀ ਤਰ੍ਹਾਂ ਸਵੇਰੇ 8 ਵਜੇ ਅਰਦਾਸ ਹੋਵੇਗੀ। - ਅਜੀਤ ਬਿਊਰੋ