27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਟੇਲਾਂ ’ਤੇ ਪਾਣੀ ਪਹੁੰਚਾਉਣ ਦੀਆਂ ਗਾਰੰਟੀਆਂ ਦੇਣ ਵਾਲੀ ਸਰਕਾਰ ਦੇ ਰਾਜ ’ਚ ਨਹਿਰੀ ਪਾਣੀ ਦੀ ਲੰਮੀ ਬੰਦੀ-ਢਿੱਲਵਾਂ

ਬਾਜਾਖਾਨਾ, 27 ਨਵੰਬਰ (ਜੀਵਨ ਗਰਗ)-ਟੇਲਾਂ ’ਤੇ ਪਾਣੀ ਪਹੁੰਚਾਉਣ ਅਤੇ ਨਹਿਰੀ ਪਾਣੀ ਦੀ ਮਾਤਰਾ ਵਧਾਉਣ ਸਬੰਧੀ ਮਾਨ ਸਰਕਾਰ ਵਲੋਂ ਫਲੈਕਸ ਬੋਰਡ ਲਾ ਕਿ ਪੇਸ਼ ਕੀਤੇ ਅੰਕੜਾ ਪੰਜਾਬ ਸਰਕਾਰ ਦਾ ਮੂੰਹ ਚਿੜਾ ਰਹੇ ਹਨ। ਕਿਉਂਕਿ ਪੰਜਾਬ ਦੀਆਂ ਲਗਪਗ ਸਾਰੀਆਂ ਨਹਿਰਾਂ, ਸੂਏ, ਕੱਸੀਆਂ ਨਹਿਰੀ ਪਾਣੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੁੱਕੇ ਪਏ ਹਨ।

Ad Position 21
No active advertisement
ਅਜੀਤ ਡੈਸਕ 28-11-2026
ਬਾਜਾਖਾਨਾ, 27 ਨਵੰਬਰ (ਜੀਵਨ ਗਰਗ)-ਟੇਲਾਂ ’ਤੇ ਪਾਣੀ ਪਹੁੰਚਾਉਣ ਅਤੇ ਨਹਿਰੀ ਪਾਣੀ ਦੀ ਮਾਤਰਾ ਵਧਾਉਣ ਸਬੰਧੀ ਮਾਨ ਸਰਕਾਰ ਵਲੋਂ ਫਲੈਕਸ ਬੋਰਡ ਲਾ ਕਿ ਪੇਸ਼ ਕੀਤੇ ਅੰਕੜਾ ਪੰਜਾਬ ਸਰਕਾਰ ਦਾ ਮੂੰਹ ਚਿੜਾ ਰਹੇ ਹਨ। ਕਿਉਂਕਿ ਪੰਜਾਬ ਦੀਆਂ ਲਗਪਗ ਸਾਰੀਆਂ ਨਹਿਰਾਂ, ਸੂਏ, ਕੱਸੀਆਂ ਨਹਿਰੀ ਪਾਣੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੁੱਕੇ ਪਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਹਲਕੇ ਦੇ ਸਰਪੰਚ, ਪੰਚਾਂ ਤੇ ਕਾਂਗਰਸੀ ਵਰਕਰਾਂ ਨਾਲ ਇਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅਗੇਤੀਆਂ ਕਣਕ ਦੀ ਪਹਿਲਾ ਪਾਣੀ ਲਾਇਆ ਜਾਣਾ ਹੈ ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਕਣਕ ਦੀ ਫ਼ਸਲ ਨੂੰ ਪਹਿਲਾਂ ਨਹਿਰੀ ਪਾਣੀ ਲੱਗ ਜਾਵੇ ਤਾਂ ਇਹ ਦੇਸੀ ਘਿਉ ਦਾ ਕੰਮ ਕਰਦਾ ਹੈ। ਪ੍ਰੰਤੂ ਜੇਕਰ ਨਹਿਰੀ ਬੰਦੀ ਹੋਰ ਲੰਮਾ ਚੱਲਦੀ ਹੈ ਤਾਂ ਕਿਸਾਨਾਂ ਨੂੰ ਮਜ਼ਬੂਰੀ ਵੱਸ ਜਰਨੇਟਰ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕਿ ਧਰਤੀ ਹੇਠਲਾ ਪਾਣੀ ਲਾਉਣਾ ਪੈ ਰਿਹਾ ਹੈ। ਕਾਂਗਰਸੀ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਡੀਗਾਂ ਮਾਰਦੀ ਨਹੀਂ ਥੱਕ ਰਹੀ ਹੈ ਪ੍ਰੰਤੂ ਇਨ੍ਹਾਂ ’ਚ ਸਚਾਈ ਕਿਧਰੇ ਨਜ਼ਰ ਨਹੀ ਆ ਰਹੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਝੂਠੇ ਵਿਕਾਸ ਦੀ ਫਲੈਕਸ ਬਜਾਏ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਗੰਭੀਰਤਾ ਨਾਲ ਧਿਆਨ ਦੇਵੇ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਪ੍ਰਧਾਨ ਜਗਜੀਤ ਸਿੰਘ ਝੱਖੜਵਾਲਾ, ਸਾਬਕਾ ਭੁਪਿੰਦਰ ਸਿੰਘ ਮੱਲਾ, ਸਾਬਕਾ ਸਰਪੰਚ ਸ਼ਿੰਦਰ ਸਿੰਘ ਡੋਡ, ਸਾਬਕਾ ਸਰਪੰਚ ਹਰਨੇਕ ਸਿੰਘ, ਸੰਪੂਰਨ ਸਿੰਘ ਪੰਚ, ਕਾਲਾ ਮੱਲਾ, ਸਵਰਨ ਸਿੰਘ ਪੰਚ, ਬਲਦੇਵ ਸਿੰਘ ਢਿੱਲੋਂ, ਜਸਵਿੰਦਰ ਸਿੰਘ ਨਿੱਕਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਨਜ਼ੂਰ ਹੋਈਆਂ ਫਾਈਲਾਂ ਦੇ ਬਾਵਜੂਦ ਲੋੜਵੰਦ ਪਰਿਵਾਰ ਸਹਾਇਤਾ ਰਾਸ਼ੀ ਤੋਂ ਵਾਂਝੇ ਅਗਲੀ ਖ਼ਬਰ ਪੈਰਾ ਸਪੋਰਟਸ ਵਿਚ ਬੈਡਮਿੰਟਨ ਮੁਕਾਬਲੇ ’ਚ ਮਨਵੀਰ ਬਾਵਾ ਨੇ ਸੋਨ ਤਗਮਾ ਜਿੱਤਿਆ ਐੱਸ.ਡੀ.ਐੱਮ. ਵਲੋਂ ਰਾਮਗੜ੍ਹੀਆ ਵੈੱਲਫੇ...
Ad Position 24