ਕੋਟਕਪੂਰਾ, 1 ਜਨਵਰੀ (ਮੋਹਰ ਸਿੰਘ ਗਿੱਲ)-ਹੌਲਦਾਰ ਜਗਮੀਤ ਸਿੰਘ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧ 'ਚ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਕੋਠੇ ਦਰਜੀਆਂ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਐਨ.ਐਚ ਨੰਬਰ 54 ਤੋਂ ਕਰੀਬ 200 ਮੀਟਰ ਅੱਗੇ ਕੋਠੇ ਦਰਜੀਆਂ ਵਾਲੇ ਲਿੰਕ ਰੋਡ 'ਤੇ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ | ਜਿਸ ਨੂੰ ਸ਼ੱਕ ਦੇ ਆਧਾਰ 'ਤੇ ਚੈਕ ਕਰਨ ਲਈ ਗੱਡੀ ਰੋਕੀ ਤਾਂ ਉਹ ਘਬਰਾ ਕੇ ਤੇਜ਼ੀ ਨਾਲ ਆਪਣੀ ਸੱਜੀ ਸਾਈਡ ਨਹਿਰ ਦੇ ਨਾਲ ਲੱਗੇ ਦਰੱਖਤਾਂ ਵਿਚ ਵੜ ਗਿਆ | ਉਕਤ ਨੌਜਵਾਨ ਨੇੇ ਦੇਖਦੇ ਦੇਖਦੇ ਆਪਣੀ ਪਹਿਨੀ ਹੋਈ ਨੀਲੇ ਰੰਗ ਦੀ ਜੀਨ ਦੀ ਪੈਂਟ ਦੀ ਸੱਜੀ ਜੇਬ ਵਿਚੋਂ ਕੋਈ ਵਸਤੂ ਕੱਢ ਕੇ ਹੇਠਾਂ ਜ਼ਮੀਨ ਪਰ ਘਾਹ ਫੂਸ ਵਿਚ ਸੁੁੱਟ ਦਿੱਤੀ | ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਵਜੋਂ ਕਰਵਾਈ | ਉਸ ਵਲੋਂ ਜ਼ਮੀਨ 'ਤੇ ਸੁੱਟੀ ਵਸਤੂ ਨੂੰ ਚੈਕ ਕੀਤਾਂ ਤਾਂ ਉਸ ਵਿਚੋਂ 07.67 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਪਾਰਟੀ ਨੇ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |