04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਈ.ਡੀ. ਤੇ ਗ੍ਰਹਿ ਮੰਤਰੀ ਦੇ ਨਾਂਅ 'ਤੇ ਕਰੋੜਾਂ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ 'ਚ ਪਰਚਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਸੇਤੀਆ ਪੇਪਰ ਮਿੱਲ ਦੇ ਮਾਲਕ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਹਰਮਹਿੰਦਰ ਪਾਲ)-ਸੇਤੀਆ ਪੇਪਰ ਮਿੱਲ ਦੇ ਮਾਲਕਾਂ ਨਾਲ ਮਿੱਲ ਦੇ ਇਕ ਸਾਬਕਾ ਅਧਿਕਾਰੀ ਅਤੇ ਕੁਝ ਹੋਰ ਵਿਅਕਤੀਆਂ ਵਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਕਥਿਤ ਤੌਰ 'ਤੇ ਬਲੈਕਮੇਲ ਕਰਕੇ ਕਰੋੜਾਂ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ਵਿਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਦੋ ਵਿਅਕਤੀਆਂ ਹਰਮੰਦਰ ਸਿੰਘ ਪੁੱਤਰ ਬਾਲੀ ਸਿੰਘ ਵਾਸੀ ਤਰਨਤਾਰਨ ਨਗਰ ਗਲੀ ਨੰਬਰ 2 ਸ੍ਰੀ ਮੁਕਤਸਰ ਸਾਹਿਬ ਅਤੇ ਲੁਧਿਆਣਾ ਦੇ ਇਕ ਜੋਤਸ਼ੀ ਸਤਵੰਤ ਸ਼ਰਮਾ ਪੁੱਤਰ ਜਸਵਿੰਦਰ ਕੁਮਾਰ ਵਾਸੀ ਖ਼ਿਲਾਫ਼ ਲੰਬੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਮੰਦਰ ਸਿੰਘ ਪੁੱਤਰ ਬਾਲੀ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਸੇਤੀਆ ਪੇਪਰ ਮਿੱਲ ਦੇ ਮਾਲਕ ਅਜੈ ਸੇਤੀਆ ਤੇ ਉਸ ਦੇ ਬੇਟੇ ਚਿਰਾਗ ਸੇਤੀਆ ਵਲੋਂ ਕੰਪਨੀ ਦਾ ਡਾਟਾ ਚੋਰੀ ਕਰਕੇ ਬਲੈਕਮੇਲ ਕਰਨ ਸੰਬੰਧੀ ਪਹਿਲਾਂ ਹੀ ਇਕ ਮੁਕੱਦਮਾ 27 ਮਈ 2025 ਨੂੰ ਦਰਜ ਕਰਵਾਇਆ ਗਿਆ ਸੀ, ਜਿਸ ਸੰਬੰਧੀ ਹਰਮੰਦਰ ਸਿੰਘ ਹਾਈਕੋਰਟ ਵਿਚੋਂ ਜ਼ਮਾਨਤ 'ਤੇ ਚੱਲ ਰਿਹਾ ਸੀ | ਹੁਣ ਹਰਮੰਦਰ ਸਿੰਘ ਅਤੇ ਉਸ ਦੇ ਸਾਥੀ ਸਤਵੰਤ ਸ਼ਰਮਾ ਨੇ ਮਿਲ ਕੇ ਸੇਤੀਆ ਪਰਿਵਾਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਸੇਤੀਆ ਕੰਪਨੀ ਦੇ ਖ਼ਿਲਾਫ਼ ਈ.ਡੀ. ਅਤੇ ਹੋਰ ਕਈ ਵਿਭਾਗਾਂ ਪਾਸ ਸ਼ਿਕਾਇਤਾਂ ਦਰਜ ਹਨ, ਜਿਨ੍ਹਾਂ ਸੰਬੰਧੀ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣੇ ਹਨ | ਜੇਕਰ ਸੇਤੀਆ ਪਰਿਵਾਰ ਇਨ੍ਹਾਂ ਨੋਟਿਸਾਂ ਤੇ ਵਿਭਾਗਾਂ ਦੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ ਤਾਂ ਉਨ੍ਹਾਂ ਨਾਲ ਸੈਟਲਮੈਂਟ ਕਰ ਲਵੇ | ਪੁਲਿਸ ਪੜਤਾਲ ਅਨੁਸਾਰ ਇਹ ਸੈਟਲਮੈਂਟ 50 ਕਰੋੜ ਰੁਪਏ ਪ੍ਰਤੀ ਵਿਭਾਗ ਦੇ ਹਿਸਾਬ ਨਾਲ ਮੰਗੀ ਗਈ | ਹਰਮੰਦਰ ਸਿੰਘ ਹੋਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਵੱਡੇ ਲੀਡਰਾਂ ਨਾਲ ਸਿੱਧੀ ਗੱਲ ਹੈ | ਆਪਣੀ ਧਮਕੀ ਨੂੰ ਸੱਚੀ ਸਾਬਤ ਕਰਨ ਲਈ ਹਰਮੰਦਰ ਸਿੰਘ ਨੇ ਈ.ਡੀ. ਵਲੋਂ ਸੇਤੀਆ ਪਰਿਵਾਰ ਦੇ ਖ਼ਿਲਾਫ਼ ਰਜਿਸਟਰ ਸੰਮਨ ਵੀ ਭਿਜਵਾ ਦਿੱਤੇ, ਪਰ ਜਦੋਂ ਸੇਤੀਆ ਕੰਪਨੀ ਦੇ ਅਧਿਕਾਰੀਆਂ ਨੇ ਈ.ਡੀ. ਦੇ ਨਵੀਂ ਦਿੱਲੀ ਸਥਿਤ ਦਫ਼ਤਰ ਨਾਲ ਸਿੱਧਾ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਇਹ ਸੰਮਨ ਫ਼ਰਜੀ ਹਨ ਅਤੇ ਈ.ਡੀ. ਵਲੋਂ ਬਕਾਇਦਾ ਇਸ ਸੰਬੰਧ 'ਚ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ | ਡਾ. ਅਜੈ ਸੇਤੀਆ ਵਲੋਂ ਇਸ ਸੰਬੰਧੀ ਕੀਤੀ ਸ਼ਿਕਾਇਤ 'ਤੇ ਪੁਲਿਸ ਨੇ ਡੂੰਘੀ ਪੜਤਾਲ ਕਰਕੇ ਸਰਕਾਰੀ ਵਕੀਲ ਦਾ ਮਸ਼ਵਰਾ ਲੈ ਕੇ ਉਕਤ ਹਰਮੰਦਰ ਸਿੰਘ ਅਤੇ ਸਤਵੰਤ ਸ਼ਰਮਾ ਖ਼ਿਲਾਫ਼ ਮੁਕੱਦਮਾ ਦਰਜ ਕਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ ਅਹਿਮ ਇੰਕਸ਼ਾਫ ਹੋਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਮਾਘੀ ਮੇਲੇ ਸੰਬੰਧੀ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਵਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਅਗਲੀ ਖ਼ਬਰ 7.67 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24