10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਲਾਇੰਸ ਕਲੱਬ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਨੇ ਪਤੰਗ ਮੁਕਾਬਲੇ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਕੋਟਕਪੂਰਾ, 27 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਬਠਿੰਡਾ ਰੋਡ 'ਤੇ ਸਥਿਤ ਅਰਵਿੰਦ ਨਗਰ ਕਾਲੋਨੀ ਵਿਚ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਵਲੋਂ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਸਹਿਯੋਗ ਨਾਲ ਬਸੰਤ ਪੰਚਮੀ ਮੌਕੇ 8 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਦੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ | ਇਹ ਪਤੰਗ ਮੁਕਾਬਲੇ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਕਰਵਾਏ ਗਏ | ਮੁਕਾਬਲੇ ਵਿਚ 40 ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਵਾਈਸ ਜ਼ਿਲ੍ਹਾ ਗਵਰਨਰ ਓਮ ਪ੍ਰਕਾਸ਼ ਗੋਇਲ ਨੇ ਕਿਹਾ ਕਿ ਬਸੰਤ ਰੁੱਤ ਦੇ ਆਗਾਜ਼ ਨਾਲ ਹਰ ਪਾਸੇ ਬਹਾਰ ਆ ਜਾਂਦੀ ਹੈ | ਅਰਵਿੰਦ ਨਗਰ ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਚੰਦਰ ਪ੍ਰਕਾਸ਼ ਅਰੋੜਾ ਜ਼ਿਲ੍ਹਾ ਕੈਬਿਨਟ ਕੈਸ਼ੀਅਰ ਅਤੇ ਬਸੰਤ ਨਰੂਲਾ ਸੈਕਟਰੀ ਨੇ ਦੱਸਿਆ ਕੇ ਇਸ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਮੁਕਾਬਲੇ ਦੇ ਪ੍ਰੋਜੈਕਟ ਇੰਚਾਰਜ ਬਲਜਿੰਦਰ ਸਿੰਘ ਬੱਲੀ ਨੇ ਦੱਸਿਆ ਕਿ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਤੰਗਾਂ ਕਲੱਬ ਵਲੋਂ ਦਿੱਤੀਆਂ ਗਈਆਂ ਅਤੇ ਚਾਈਨਾ ਡੋਰ ਦੀ ਵਰਤੋਂ ਪੂਰਨ ਤੌਰ 'ਤੇ ਮਨਾਹੀ ਕੀਤੀ ਗਈ | ਇਸ ਮੌਕੇ ਵਿਕਾਸ ਕਮੇਟੀ ਦੇ ਅਹੁਦੇਦਾਰ ਅਜਮੇਰ ਬਰਾੜ, ਅਸ਼ੋਕ ਦਾਬੜਾ, ਰਾਜਿੰਦਰ ਥਾਪਰ, ਮਾਸਟਰ ਲਖਵਿੰਦਰ ਸਿੰਘ ਸਿੱਧੂ, ਲਖਵਿੰਦਰ ਅਰੋੜਾ, ਨਵਦੀਪ ਸਿੰਘ ਚਾਨਾ, ਰਾਜਿੰਦਰ ਸਿੰਘ ਬਰਾੜ, ਪ੍ਰੋਫੈਸਰ ਮਨਵਿੰਦਰ ਸਿੰਘ, ਹਾਕਮ ਸਿੰਘ, ਰਾਜੂ ਮੋਂਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵ: ਸੁਰਿੰਦਰ ਮਚਾਕੀ ਦੀ ਯਾਦ 'ਚ ਲਗਾਏ ਸਿਹਤ ਜਾਂਚ ਕੈਂਪ 'ਚ 303 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਸੁਖਜੀਤ ਸਿੰਘ ਢਿੱਲਵਾਂ 'ਆਪ' ਦੇ ਬੀ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ
Ad Position 24