ਫ਼ਰੀਦਕੋਟ, 27 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਰੋਟਰੀ ਕਲੱਬ ਫ਼ਰੀਦਕੋਟ ਵਲੋਂ ਸਥਾਨਕ ਸਰਕਾਰੀ ਮਿਡਲ ਸਕੂਲ ਬਲਬੀਰ ਬਸਤੀ ਵਿਖੇ ਵਿਸ਼ਾਲ ਸਿਹਤ ਜਾਂਚ ਕੈਂਪ ਮੁਲਾਜ਼ਮ ਆਗੂ ਸਵ. ਸੁਰਿੰਦਰ ਮਚਾਕੀ ਦੀ ਯਾਦ 'ਚ ਲਗਾਇਆ ਗਿਆ | ਕੈਂਪ 'ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰਾਂ ਵਲੋਂ 303 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ 'ਚ ਕਰ ਭਲਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਫ਼ਰੀਦਕੋਟ ਦਾ ਭਰਪੂਰ ਸਹਿਯੋਗ ਰਿਹਾ | ਫ਼ਾਈਵ-ਵੁਡ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਸਪਨ ਮਨਚੰਦਾ, ਮਾਤਾ ਮਨਦੀਪ ਕੌਰ, ਅਰਵਿੰਦਰ ਸਿੰਘ ਵਿੱਕੀ ਮੋਗਾ, ਸਿੱਪੀ ਸੱਚਦੇਵਾ, ਸੁਖਮੰਦਰ ਸਿੰਘ ਗਿੱਲ ਅਤੇ ਸੁਰਿੰਦਰਪਾਲ ਸਿੰਘ ਸੋਨੀ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ, ਸੀਨੀਅਰ ਆਗੂ ਅਸ਼ੋਕ ਸੱਚਰ, ਅਰਵਿੰਦ ਛਾਬੜਾ, ਚਿਰਾਗ ਅਗਰਵਾਲ, ਇੰਜ ਜੀਤ ਸਿੰਘ, ਕੁਲਜੀਤ ਸਿੰਘ ਵਾਲੀਆ, ਗਿਰੀਸ਼ ਸੁਖੀਜਾ, ਪਿ੍ਤਪਾਲ ਸਿੰਘ ਕੋਹਲੀ, ਕੇ.ਪੀ. ਸਿੰਘ ਸਰਾਂ, ਪ੍ਰਧਾਨ ਜਗਮੀਤ ਸਿੰਘ ਸੰਧੂ, ਭੁਪਿੰਦਰਪਾਲ ਸਿੰਘ, ਜਸਵਿੰਦਰ ਸਿੰਘ ਮਿੰਟੂ, ਚੰਦਨ, ਪੰਕਜ ਕੁਮਾਰ, ਦੇਵ ਕੁਮਾਰ, ਗੁਲਸ਼ਨ ਕੁਮਾਰ, ਯਸ਼ਪਾਲ, ਗੁਰਮੀਤ ਸਿੰਘ, ਫ਼ਤਿਹ ਸਿੰਘ, ਦੀਪਕ ਚੁੱਘ, ਮਨੀ ਗੁਪਤਾ ਨੇ ਅਹਿਮ ਭੂਮਿਕਾ ਅਦਾ ਕੀਤੀ |