02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੰਥਕ ਸਰਕਾਰ ਜ਼ਰੂਰੀ-ਰਣਸੀਂਹ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਬਰਗਾੜੀ, 30 ਜਨਵਰੀ (ਲਖਵਿੰਦਰ ਸ਼ਰਮਾ)-ਯੂਨਾਈਟਿਡ ਅਕਾਲੀ ਦਲ ਦੇ ਸਿਰਮੌਰ ਆਗੂ ਜਥੇਦਾਰ ਬੂਟਾ ਸਿੰਘ ਰਣਸੀਂਹ ਕੇ ਨੇ ਕਿਹਾ ਕਿ ਕੁਝ ਮਾੜੇ ਲੀਡਰਾਂ ਅਤੇ ਮਾੜੀਆਂ ਸਰਕਾਰਾਂ ਕਾਰਨ ਅੱਜ ਦਾ ਪੰਜਾਬ ਗੁਰੂਆਂ ਦੇ ਉਪਦੇਸ਼ਾਂ ਵਾਲਾ ਪੰਜਾਬ ਨਹੀਂ ਰਿਹਾ | ਅੱਜ ਪੰਜਾਬ 'ਚ ਭਿ੍ਸ਼ਟਾਚਾਰ, ਨਸ਼ਾਂ, ਗੈਂਗਸਟਾਰਵਾਦ, ਬੇਇਨਸਾਫ਼ੀ, ਗੁੰਡਾਗਰਦੀ, ਧੱਕੇਸ਼ਾਹੀ, ਬੇਰੁਜ਼ਗਾਰੀ ਆਦਿ ਦਾ ਬੋਲਬਾਲਾ ਹੈ | ਪਿਛਲੇ ਸਮੇਂ ਪੰਜਾਬ ਵਿਚ ਅਖੌਤੀ ਪੰਥਕ ਬਾਦਲ ਸਰਕਾਰ, ਕਾਂਗਰਸ ਸਰਕਾਰ ਤੇ ਹੁਣ ਵਾਲੀ 'ਆਪ' ਸਰਕਾਰ ਨੇ ਪੰਜਾਬ ਨੂੰ ਦਲਦਲ ਵਿਚ ਧੱਕਿਆ ਹੈ | ਇਨ੍ਹਾਂ ਸਰਕਾਰਾਂ ਦੇ ਕਰੀਬ ਹਰ ਮੰਤਰੀ ਦੇ ਨਿੱਜੀ ਖਜ਼ਾਨਿਆਂ 'ਚ ਤਾਂ ਵਾਧਾ ਹੋਇਆ ਹੈ ਪਰ ਸਰਕਾਰਾਂ ਦੇ ਖਜ਼ਾਨੇ ਘਾਟੇ ਵਿਚ ਗਏ ਹਨ | ਇਨ੍ਹਾਂ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਹਰ ਤਰ੍ਹਾਂ ਖ਼ਤਮ ਕਰਨ ਦੀਆਂ ਵਿਓਤਾਂ ਘੜੀਆਂ | ਨੌਜਵਾਨੀ ਨੂੰ ਬੇਰੁਜ਼ਗਾਰ ਕਰਕੇ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਕੀਤਾ, ਨਸ਼ਿਆਂ ਵਿਚ ਧੱਕਿਆ, ਪੰਜਾਬ ਦੇ ਉਸਾਰੂ ਸਭਿਆਚਾਰ ਨਾਲੋਂ ਤੋੜਿਆ ਤੇ ਗੈਂਗਸਟਰਵਾਦ ਨੂੰ ਉਤਸ਼ਾਹਿਤ ਕੀਤਾ | ਪੰਜਾਬ 'ਚ ਦੂਸਰੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਗੈਂਗਸਟਾਰਵਾਦ ਦੇ ਖਾਤਮੇ ਦੇ ਨਾਂਅ 'ਤੇ ਪੰਜਾਬ ਦੀ ਨੌਜਵਾਨੀ ਦੇ ਝੂਠੇ ਮੁਕਾਬਲੇ ਸ਼ੁਰੂ ਕੀਤੇ ਹੋਏ ਹਨ | ਪੰਜਾਬ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਨੂੰ ਹਰ ਪਾਸਿਓ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੰਜਾਬ ਵਿਚ ਖਾਲਸਾਈ ਪੰਥਕ ਸਰਕਾਰ ਬਣਨ 'ਤੇ ਹੀ ਹਰ ਤਰ੍ਹਾਂ ਦੀਆਂ ਬੁਰਾਈਆਂ ਖਤਮ ਹੋ ਸਕਦੀਆਂ ਹਨ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ | ਖ਼ਾਲਸੇ ਦੀ ਪੰਥਕ ਸਰਕਾਰ 'ਚ ਹਰ ਧਰਮ ਦੇ ਹਰ ਪੰਜਾਬੀ ਨੂੰ ਇਨਸਾਫ ਮਿਲੇਗਾ ਤੇ ਗੁਰੂ ਸਾਹਿਬਾਨ ਦੇ ਫਲਸਫੇ ਵਾਲਾ ਪੰਜਾਬ ਬਣੇਗਾ |
Ad Position 22
No active advertisement
ਪਿਛਲੀ ਖ਼ਬਰ ਸਟੱਡੀ ਵੀਜ਼ੇ 'ਤੇ ਗਏ ਫ਼ਰੀਦਕੋਟ ਦੇ ਨੌਜਵਾਨ ਨੂੰ ਇੰਗਲੈਂਡ ਏਅਰਪੋਰਟ ਤੋਂ ਕੀਤਾ ਡਿਪੋਰਟ ਅਗਲੀ ਖ਼ਬਰ ਗੁਰਮੇਲ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24