ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਲਈ ਵਰਕਰਾਂ 'ਚ ਭਾਰੀ ਉਤਸ਼ਾਹ- ਹਰਪ੍ਰੀਤ ਸਿੰਘ ਸੰਧੂ
ਅਜੀਤ ਡੈਸਕ
07-03-2026
ਫ਼ਰੀਦਕੋਟ, 6 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਜ਼ਬਰ ਅਤੇ ਗਲਤ ਨੀਤੀਆਂ ਦੇ ਖ਼ਿਲਾਫ਼ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਭਰ ਵਿਚ ਕੀਤੀਆਂ ਜਾ ਰਹੀਆਂ ਪੰਜਾਬ ਬਚਾਉ ਰੈਲੀਆਂ ਲਈ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਈ ਆਗੂਆਂ ਅਤੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਵਿਚ 16 ਮਾਰਚ 2026 ਨੂੰ ਫ਼ਰੀਦਕੋਟ ਵਿਖੇ ਨਵੀਂ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆ ਤਿਆਰੀਆਂ ਸਬੰਧੀ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਸਾਬਕਾ ਨਗਰ ਕੌਂਸਲਰ ਹਰਿੰਦਰ ਸਿੰਘ ਕਾਲਾ, ਨਰਾਇਣ ਦਾਸ ਕਾਲੀ, ਕਰਨਬੀਰ ਸਿੰਘ ਸੰਧੂ, ਨਿਰਵੈਰ ਸਿੰਘ ਭਾਊ, ਨਰਿੰਦਰ ਸਿੰਘ ਸ਼ੈਂਟੀ, ਰਾਜੂ ਕਟਾਰੀਆ, ਬਸੰਤ ਸਿੰਘ ਲੱਖਾ ਪ੍ਰਧਾਨ, ਗੁਰਤੇਜ ਸਿੰਘ, ਸਰਬਜੋਤ ਸਿੰਘ ਸਾਹਨੀ, ਇਕਬਾਲ ਸਿੰਘ ਪੱਪੀ ਸੇਖੋਂ, ਅਜਮੇਰ ਸਿੰਘ ਅਤੇ ਜਸਵਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ |