09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸਾਦਿਕ, 10 ਅਪ੍ਰੈਲ (ਆਰ. ਐਸ. ਧੁੰਨਾ)-ਸੰਤ ਬਾਬਾ ਕਰਨੈਲ ਦਾਸ ਮੈਡੀਕਲ ਚੈਰੀਟੇਬਲ ਹਸਪਤਾਲ, ਵਿਵੇਕ ਆਸ਼ਰਮ ਮੱਲੇਵਾਲਾ ਵਲੋਂ ਜੇ.ਐਮ. ਮੈਡੀਕੋਜ਼ ਸਾਦਿਕ ਵਿਖੇ ਡਾ. ਹਰਨੇਕ ਸਿੰਘ ਭੁੱਲਰ, ਰੇਸ਼ਮ ਸਿੰਘ ਕਿੰਗਰਾ, ਪੁਸ਼ਪਿੰਦਰ ਸਿੰਘ ਮਾਨ ਤੇ ਅੰਗਰੇਜ਼ ਸਿੰਘ ਕਿੰਗਰਾ ਦੇ ਸਹਿਯੋਗ ਨਾਲ ਸਵ: ਬਾਬਾ ਮਹਿੰਦਰਦਾਸ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਆਏ 93 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅੱਖਾਂ ਦੇ ਮਾਹਿਰ ਡਾਕਟਰ ਵਰਸ਼ਾ ਜਿੰਦਲ, ਅਮਰਜੀਤ ਸ਼ਰਮਾ ਤੇ ਗੁਰਪਾਲ ਸਿੰਘ 'ਤੇ ਆਧਾਰਿਤ ਟੀਮ ਨੇ ਬੜੇ ਸੁੱਚਜੇ ਢੰਗ ਨਾਲ ਕੀਤੀ | ਕੈਂਪ ਸਬੰਧੀ ਡਾ. ਹਰਨੇਕ ਸਿੰਘ ਭੁੱਲਰ ਅਤੇ ਰੇਸ਼ਮ ਸਿੰਘ ਕਿੰਗਰਾ ਨੇ ਦੱਸਿਆ ਕਿ ਕੈਂਪ ਦੌਰਾਨ ਆਏ ਮਰੀਜ਼ਾਂ 'ਚੋਂ 20 ਅਪ੍ਰੇਸ਼ਨਯੋਗ ਮਰੀਜ਼ਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਦੀਆਂ ਅੱਖਾਂ ਵਿਚ ਹਸਪਤਾਲ ਵਿਖੇ ਮੁਫ਼ਤ ਲੈਂਜ਼ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਸਾਦਿਕ ਤੋਂ ਲੈ ਕੇ ਜਾਣ ਤੇ ਵਾਪਸ ਸਾਦਿਕ ਲਿਆਉਣ ਦੀ ਮੁਫ਼ਤ ਸੇਵਾ ਵੀ ਹਸਪਤਾਲ ਵਲੋਂ ਕੀਤੀ ਜਾਵੇਗੀ | ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਵਸਰ ਦਾ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮੀਟਿੰਗ ਅਗਲੀ ਖ਼ਬਰ ਗ੍ਰਾਮ ਪੰਚਾਇਤ ਨੇ ਸ਼ਮਸ਼ਾਨਘਾਟ ਵਿਖੇ ਪੱਥਰ ਦੇ ਬੈਂਚ ਰਖਵਾਏ
Ad Position 24